ਨਵੀਂ ਦਿੱਲੀ, (ਬਿਊਰੋ)— ਸਈਅਦ ਮੁਸ਼ਤਾਕ ਅਲੀ ਟੀ-20 ਟਰਾਫੀ ਦੇ ਨਾਰਥ ਜ਼ੋਨ ਦੇ ਮੁਕਾਬਲੇ ਵਿੱਚ ਦਿੱਲੀ ਨੇ ਜੰਮੂ ਕਸ਼ਮੀਰ ਨੂੰ 8 ਵਿਕਟਾਂ ਨਾਲ ਹਰਾ ਦਿੱਤਾ। ਇਸ ਦੇ ਨਾਲ ਹੀ ਪੁਆਇੰਟਸ ਟੇਬਲ ਵਿੱਚ ਦਿੱਲੀ ਦੇ ਅੱਠ ਅੰਕ ਹੋ ਗਏ ਹਨ ਅਤੇ ਬਿਹਤਰ ਰਨ ਰੇਟ ਦੇ ਆਧਾਰ ਉੱਤੇ ਪੰਜਾਬ ਅਤੇ ਹਿਮਾਚਲ ਨੂੰ ਪਿੱਛੇ ਛੱਡਦੇ ਹੋਏ ਟਾਪ ਉੱਤੇ ਪਹੁੰਚ ਗਈ ਹੈ। ਪੰਜਾਬ ਅਤੇ ਹਿਮਾਚਲ ਦੇ ਵੀ ਅੱਠ-ਅੱਠ ਅੰਕ ਹਨ। ਇਸਤੋਂ ਪਹਿਲਾਂ ਦਿੱਲੀ ਨੇ ਟਾਸ ਜਿੱਤਕੇ ਪਹਿਲਾਂ ਫੀਲਡਿੰਗ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਜੰਮੂ ਕਸ਼ਮੀਰ ਦੀ ਟੀਮ ਦੀ ਸ਼ੁਰੂਆਤ ਬੇਹੱਦ ਹੀ ਖ਼ਰਾਬ ਰਹੀ ਅਤੇ ਸਕੋਰ ਬੋਰਡ ਵਿੱਚ ਬਿਨਾਂ ਕੋਈ ਦੌੜ ਬਣਾਏ ਜੰਮੂ ਦੇ ਦੋਵੇਂ ਓਪਨਰ ਬੱਲੇਬਾਜ਼ ਆਉਟ ਹੋ ਗਏ।
ਜੰਮੂ ਕਸ਼ਮੀਰ ਵੱਲੋਂ ਸਿਰਫ ਤਿੰਨ ਬੱਲੇਬਾਜ਼ਾਂ ਨੇ ਹੀ ਦਹਾਈ ਦਾ ਅੰਕੜਾ ਪਾਰ ਕੀਤਾ ਜਿਸ ਵਿੱਚ ਕਪਤਾਨ ਪਰਵੇਜ਼ ਰਸੂਲ ਨੇ ਸਭ ਤੋਂ ਜਿਆਦਾ 37 ਦੌੜਾਂ, ਪ੍ਰਣਵ ਗੁਪਤਾ 22 ਦੌੜਾਂ ਅਤੇ ਵਸੀਮ ਰਜ਼ਾ ਨੇ 11 ਦੌੜਾਂ ਦਾ ਯੋਗਦਾਨ ਦਿੱਤਾ। ਜੰਮੂ ਕਸ਼ਮੀਰ ਦੀ ਪੂਰੀ ਟੀਮ 20 ਓਵਰ ਵਿੱਚ 9 ਵਿਕਟ ਗੁਆਕੇ 100 ਦੌੜਾਂ ਉੱਤੇ ਆਲਆਉਟ ਹੋ ਗਈ।
ਦਿੱਲੀ ਵੱਲੋਂ ਸਭ ਤੋਂ ਜ਼ਿਆਦਾ ਪਵਨ ਨੇਗੀ ਨੇ 3 ਵਿਕਟ ਝਟਕੇ ਜਦੋਂ ਕਿ ਕਪਤਾਨ ਪ੍ਰਦੀਪ ਸਾਂਗਵਾਨ ਨੂੰ 2 ਵਿਕਟ, ਨਵਦੀਪ ਸੈਨੀ ਨੂੰ 2 ਵਿਕਟ ਅਤੇ ਕੁਲਵੰਤ ਖਜਰੌਲੀਆ ਨੂੰ ਇੱਕ ਵਿਕਟ ਮਿਲਿਆ। ਮਾਮੁਲੀ ਜਿਹੇ ਇਸ ਟੀਚੇ ਦਾ ਪਿੱਛਾ ਕਰਨ ਉਤਰੀ ਦਿੱਲੀ ਦੀ ਟੀਮ ਨੇ 2 ਵਿਕਟ ਗੁਆਕੇ 51 ਗੇਂਦਾਂ ਬਾਕੀ ਰਹਿੰਦੇ ਹੀ ਇਸਨੂੰ ਪੂਰਾ ਕਰ ਲਿਆ। ਦਿੱਲੀ ਵਲੋਂ ਓਪਨਰ ਬੱਲੇਬਾਜ਼ ਰਿਸ਼ਭ ਪੰਤ ਅਤੇ ਸੰਸਦ ਮੈਂਬਰ ਪੱਪੂ ਯਾਦਵ ਦੇ ਪੁੱਤਰ ਸਾਰਥਕ ਨੇ ਟੀਮ ਨੂੰ ਸ਼ਾਨਦਾਰ ਸ਼ੁਰੁਆਤ ਦਵਾਈ। ਜ਼ਿਕਰਯੋਗ ਹੈ ਕਿ ਸਾਰਥਕ ਟੀ-20 ਲੀਗ 'ਚ ਖਿਡਾਰੀ ਦੇ ਤੌਰ 'ਤੇ ਚੁਣਿਆ ਗਿਆ ਸੀ ਜੋ ਸੰਸਦ ਮੈਂਬਰ ਪੱਪੂ ਯਾਦਵ ਦਾ ਪੁੱਤਰ ਸੀ। ਉਨ੍ਹਾਂ ਦੀ ਚੋਣ 'ਤੇ ਕਈ ਸਵਾਲ ਚੁੱਕੇ ਗਏ ਸਨ। ਪਰ ਸਾਰਥਕ ਨੇ ਆਪਣੇ ਪ੍ਰਦਰਸ਼ਨ ਦੇ ਦਮ 'ਤੇ ਲੋਕਾਂ ਦੇ ਮੂੰਹ ਬੰਦ ਕਰ ਦਿੱਤੇ ਹਨ। ਰਿਸ਼ਭ ਨੇ 33 ਗੇਂਦਾਂ ਵਿੱਚ 51 ਦੌੜਾਂ ਬਣਾਈਆਂ ਜਿਸ ਵਿੱਚ 7 ਚੌਕੇ ਅਤੇ ਛੱਕਾ ਸ਼ਾਮਿਲ ਹੈ ਜਦੋਂ ਕਿ ਸਾਰਥਕ ਨੇ 20 ਗੇਂਦਾਂ ਵਿੱਚ 31 ਦੌੜਾਂ ਬਣਾਈਆਂ।
ਪ੍ਰੋ ਰੈਸਲਿੰਗ : ਸੁਸ਼ੀਲ ਫਿਰ ਨਹੀਂ ਉਤਰਿਆ, ਹਰਿਆਣਾ ਨੇ ਦਿੱਲੀ ਨੂੰ ਹਰਾਇਆ
NEXT STORY