ਸਪੋਰਟਸ ਡੈਸਕ- ਤੇਜ਼ ਗੇਂਦਬਾਜ਼ ਹਾਮਿਦ ਹਸਨ ਨੇ ਕਿਹਾ ਕਿ ਅਫਗਾਨਿਸਤਾਨ ਟੀ-20 ਵਿਸ਼ਵ ਕੱਪ 2021 ਦੇ ਆਗਾਮੀ ਸੁਪਰ 12 ਮੈਚ 'ਚ ਭਾਰਤ ਨੂੰ ਹਰਾਉਣ ਦੀ ਸਮਰਥਾ ਰਖਦਾ ਹੈ। ਮੁਹੰਮਦ ਨਬੀ ਦੀ ਅਗਵਾਈ 'ਚ ਅਫਗਾਨਾਂ ਨੇ ਸਕਾਟਲੈਂਡ 'ਤੇ 130 ਦੌੜਾਂ ਦੀ ਸ਼ਾਨਦਾਰ ਜਿੱਤ ਦੇ ਨਾਲ ਆਪਣੀ ਮੁਹਿੰਮ ਦੀ ਸ਼ੁਰੂਆਤ ਕੀਤੀ ਜਿਸ ਤੋਂ ਬਾਅਦ ਪਾਕਿਸਤਾਨ ਨੇ ਉਨ੍ਹਾਂ ਨੂੰ 5 ਵਿਕਟਾਂ ਨਾਲ ਹਰਾਇਆ। ਹਾਲਾਂਕਿ ਉਨ੍ਹਾਂ ਨੇ ਨਾਮੀਬੀਆ ਨੂੰ 62 ਦੌੜਾਂ ਨਾਲ ਹਰਾ ਕੇ ਵਾਪਸੀ ਕੀਤੀ।
ਸਕਾਟਲੈਂਡ ਤੇ ਨਾਮੀਬੀਆ 'ਤੇ ਆਪਣੀ ਭਾਰੀ ਜਿੱਤ ਕਾਰਨ ਅਫਗਾਨਾਂ ਦਾ ਰਨ ਰੇਟ ਵੀ 3.097 ਹੋ ਗਿਆ ਹੈ, ਜੋ ਉਨ੍ਹਾਂ ਦੇ ਗਰੁੱਪ 'ਚ ਹਿੱਸਾ ਲੈਣ ਵਾਲੀਆਂ ਟੀਮਾਂ 'ਚ ਸਰਵਸ੍ਰੇਸ਼ਠ ਹੈ। ਟੀ-20 ਕੌਮਾਂਤਰੀ ਕ੍ਰਿਕਟ 'ਚ 5 ਸਾਲ ਬਾਅਦ ਵਾਪਸੀ ਕਰਨ ਵਾਲੇ ਹਸਨ ਨੇ ਕਿਹਾ ਕਿ ਜੇਕਰ ਅਫਗਾਨਿਸਤਾਨ ਵੱਡਾ ਸਕੋਰ ਬਣਾਉਣ 'ਚ ਕਾਮਯਾਬ ਹੁੰਦਾ ਹੈ ਤਾਂ ਉਹ ਆਪਣੀ ਗੇਂਦਬਾਜ਼ੀ ਤੇ ਫੀਲਡਿੰਗ ਤੋਂ ਭਾਰਤ 'ਤੇ ਦਬਾਅ ਬਣਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਇਹ ਵਿਕਟ 'ਤੇ ਨਿਰਭਰ ਕਰਦਾ ਹੈ ਕਿ ਉਹ ਕਿਵੇਂ ਵਿਵਹਾਰ ਕਰਦਾ ਹੈ। ਅਸੀਂ ਦੇਖਾਂਗੇ ਕਿ ਇਹ ਕਿਵੇਂ ਚਲਦਾ ਹੈ ਤੇ ਕਿਸ ਤਰ੍ਹਾਂ ਸਾਡੀਆਂ ਯੋਜਨਾਵਾਂ 'ਤੇ ਕੰਮ ਕਰਦਾ ਹੈ, ਸਾਨੂੰ ਕੀ ਮਿਲਿਆ ਹੈ ਉਹ ਅਸੀਂ ਦੇਖਾਂਗੇ। ਤੁਸੀਂ ਖੇਡ ਤੋਂ ਪਹਿਲਾਂ ਕੁਝ ਨਹੀਂ ਕਹਿ ਸਕਦੇ। ਪਰ ਅਸੀਂ ਖੇਡ 'ਚ ਆਪਣਾ 100 ਫ਼ੀਸਦੀ ਦੇਣ ਦੀ ਪੂਰੀ ਕੋਸ਼ਿਸ਼ ਕਰਾਂਗੇ, ਭਾਵੇਂ ਉਹ ਸਪਿਨਰ ਹੋਵੇ ਜਾਂ ਤੇਜ਼ ਗੇਂਦਬਾਜ਼।
ਅਫਗਾਨਿਸਤਾਨ ਨੂੰ ਅਸੀਂ ਹਲਕੇ 'ਚ ਨਹੀਂ ਲੈ ਸਕਦੇ, ਉਨ੍ਹਾਂ ਕੋਲ ਕਈ ਸ਼ਾਨਦਾਰ ਗੇਂਦਬਾਜ਼ ਹਨ : ਗੌਤਮ ਗੰਭੀਰ
NEXT STORY