ਲਾਡਰਹਿਲ (ਅਮਰੀਕਾ) : ਸ਼੍ਰੀਲੰਕਾ ਅਤੇ ਨੇਪਾਲ ਵਿਚਾਲੇ ਟੀ-20 ਵਿਸ਼ਵ ਕੱਪ ਦੇ ਗਰੁੱਪ ਡੀ ਦਾ ਮੈਚ ਭਾਰੀ ਮੀਂਹ ਕਾਰਨ ਰੱਦ ਕਰ ਦਿੱਤਾ ਗਿਆ, ਜਿਸ ਨਾਲ ਦੱਖਣੀ ਅਫਰੀਕਾ ਨੇ ਸੁਪਰ ਅੱਠ 'ਚ ਜਗ੍ਹਾ ਬਣਾ ਲਈ ਹੈ। ਮੀਂਹ ਕਾਰਨ ਇਸ ਮੈਚ ਵਿੱਚ ਇੱਕ ਵੀ ਗੇਂਦ ਨਹੀਂ ਸੁੱਟੀ ਜਾ ਸਕੀ। ਇਸ ਕਾਰਨ ਸ਼੍ਰੀਲੰਕਾ ਅਤੇ ਨੇਪਾਲ ਦੋਵਾਂ ਨੂੰ ਇਕ-ਇਕ ਅੰਕ ਮਿਲਿਆ, ਜਿਸ ਕਾਰਨ ਉਹ ਟੂਰਨਾਮੈਂਟ ਤੋਂ ਬਾਹਰ ਹੋਣ ਦੀ ਕਗਾਰ 'ਤੇ ਹਨ।
ਦੱਖਣੀ ਅਫਰੀਕਾ ਨੇ ਗਰੁੱਪ ਡੀ 'ਚ ਚੋਟੀ 'ਤੇ ਰਹਿ ਕੇ ਸੁਪਰ ਅੱਠ 'ਚ ਜਗ੍ਹਾ ਬਣਾਈ। ਉਸ ਨੇ ਹੁਣ ਤੱਕ ਆਪਣੇ ਤਿੰਨੋਂ ਮੈਚ ਜਿੱਤੇ ਹਨ। ਬੰਗਲਾਦੇਸ਼ ਫਿਲਹਾਲ ਇਸ ਗਰੁੱਪ 'ਚ ਦੂਜੇ ਸਥਾਨ 'ਤੇ ਹੈ। ਉਸ ਦੇ ਅਤੇ ਨੀਦਰਲੈਂਡ ਦੇ ਇੱਕੋ ਜਿਹੇ ਦੋ ਅੰਕ ਹਨ। ਹਾਲਾਂਕਿ ਬਿਹਤਰ ਨੈੱਟ ਰਨ ਰੇਟ ਦੇ ਆਧਾਰ 'ਤੇ ਬੰਗਲਾਦੇਸ਼ ਦੀ ਟੀਮ ਦੂਜੇ ਸਥਾਨ 'ਤੇ ਹੈ। ਨੇਪਾਲ ਅਤੇ ਸ਼੍ਰੀਲੰਕਾ ਦਾ ਇਕ-ਇਕ ਅੰਕ ਹੈ।
ਨੇਪਾਲ ਨੂੰ ਹੁਣ ਸ਼ਨੀਵਾਰ ਨੂੰ ਦੱਖਣੀ ਅਫਰੀਕਾ ਅਤੇ ਸੋਮਵਾਰ ਨੂੰ ਬੰਗਲਾਦੇਸ਼ ਦੇ ਖਿਲਾਫ ਕਿੰਗਸਟਾਊਨ, ਸੇਂਟ ਵਿਨਸੇਂਟ 'ਚ ਮੈਚ ਖੇਡਣਾ ਹੈ। ਸ਼੍ਰੀਲੰਕਾ ਦੀਆਂ ਅਗਲੇ ਦੌਰ 'ਚ ਪਹੁੰਚਣ ਦੀਆਂ ਉਮੀਦਾਂ ਲਗਭਗ ਖਤਮ ਹੋ ਗਈਆਂ ਹਨ। ਉਸ ਨੇ ਹੁਣ ਸੋਮਵਾਰ ਨੂੰ ਸੇਂਟ ਲੂਸੀਆ 'ਚ ਨੀਦਰਲੈਂਡ ਖਿਲਾਫ ਸਿਰਫ ਇਕ ਮੈਚ ਖੇਡਣਾ ਹੈ।
T20 WC : ਆਲੋਚਨਾਵਾਂ ਵਿਚਾਲੇ ਨਿਊਯਾਰਕ ਦੀ ਪਿੱਚ 'ਤੇ ਬੋਲੇ ਜਾਨਸਨ-ਇਸ ਨਾਲ ਮੁਕਾਬਲਾ ਬਰਾਬਰੀ ਦਾ ਬਣ ਜਾਂਦਾ ਹੈ
NEXT STORY