ਸਪੋਰਟਸ ਡੈਸਕ- ਟੀ-20 ਵਿਸ਼ਵ ਕੱਪ 'ਚ ਭਾਰਤ ਅਤੇ ਪਾਕਿਸਤਾਨ ਵਿਚਾਲੇ 23 ਅਕਤੂਬਰ ਨੂੰ ਮੈਚ ਖੇਡਿਆ ਜਾਵੇਗਾ। ਇਸ ਮੈਚ ਤੋਂ ਪਹਿਲਾਂ ਦੋਵਾਂ ਟੀਮਾਂ ਨੂੰ ਦੋ-ਦੋ ਅਭਿਆਸ ਮੈਚ ਖੇਡਣ ਦਾ ਮੌਕਾ ਮਿਲਿਆ ਹੈ। ਭਾਰਤ ਨੇ ਸੋਮਵਾਰ (16 ਅਕਤੂਬਰ) ਨੂੰ ਪਹਿਲੇ ਅਭਿਆਸ ਮੈਚ ਵਿੱਚ ਆਸਟਰੇਲੀਆ ਨੂੰ ਹਰਾਇਆ। ਦੂਜੇ ਪਾਸੇ ਪਾਕਿਸਤਾਨ ਨੂੰ ਇੰਗਲੈਂਡ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਸੋਮਵਾਰ ਨੂੰ ਹੀ ਦੇਖਿਆ ਗਿਆ ਕਿ ਸ਼ਾਹੀਨ ਅਫਰੀਦੀ ਨੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਤੋਂ ਜ਼ਰੂਰੀ ਸਲਾਹ ਲਈ। ਇਸ ਦੇ ਨਾਲ ਹੀ ਪਾਕਿਸਤਾਨੀ ਕਪਤਾਨ ਬਾਬਰ ਆਜ਼ਮ ਸਾਬਕਾ ਭਾਰਤੀ ਕਪਤਾਨ ਸੁਨੀਲ ਗਾਵਸਕਰ ਤੋਂ ਬੱਲੇਬਾਜ਼ੀ ਦੇ ਗੁਰ ਸਿੱਖਦੇ ਨਜ਼ਰ ਆਏ।
ਇਹ ਵੀ ਪੜ੍ਹੋ : T20 WC 2022 : ਭਾਰਤੀ ਮੂਲ ਦੇ UAE ਦੇ ਗੇਂਦਬਾਜ਼ ਮਯੱਪਨ ਨੇ ਟੂਰਨਾਮੈਂਟ ਦੀ ਲਈ ਪਹਿਲੀ ਹੈਟ੍ਰਿਕ (ਵੀਡੀਓ)
ਗਾਵਸਕਰ ਅਤੇ ਬਾਬਰ ਦੀ ਮੁਲਾਕਾਤ ਦਾ ਵੀਡੀਓ PCB ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਸਾਂਝੀ ਕੀਤੀ ਹੈ। ਇਸ 'ਚ ਪਾਕਿਸਤਾਨ ਟੀਮ ਦੇ ਕੋਚ ਸਕਲੈਨ ਮੁਸ਼ਤਾਕ ਅਤੇ ਬੱਲੇਬਾਜ਼ੀ ਕੋਚ ਮੁਹੰਮਦ ਯੂਸਫ ਵੀ ਨਜ਼ਰ ਆ ਰਹੇ ਹਨ। ਬਾਬਰ ਅਤੇ ਗਾਵਸਕਰ ਦੀ ਮੁਲਾਕਾਤ ਇੱਕ ਨਿੱਜੀ ਪਾਰਟੀ ਦੌਰਾਨ ਹੋਈ ਸੀ। ਇਸ ਦੌਰਾਨ ਸਾਬਕਾ ਭਾਰਤੀ ਕਪਤਾਨ ਨੇ ਬਾਬਰ ਨੂੰ ਕੈਪ 'ਤੇ ਆਟੋਗ੍ਰਾਫ ਵੀ ਦਿੱਤਾ ਅਤੇ ਉਨ੍ਹਾਂ ਨੂੰ ਜਨਮਦਿਨ ਦੀ ਵਧਾਈ ਵੀ ਦਿੱਤੀ।
ਗਾਵਸਕਰ ਨੇ ਬੱਲੇਬਾਜ਼ੀ ਦੇ ਦਿੱਤੇ ਟਿਪਸ
ਬਾਬਰ ਨੇ ਗਾਵਸਕਰ ਤੋਂ ਬੱਲੇਬਾਜ਼ੀ ਬਾਰੇ ਵਿਸ਼ੇਸ਼ ਸਲਾਹ ਵੀ ਲਈ। ਗਾਵਸਕਰ ਨੇ ਬਾਬਰ ਨੂੰ ਕਿਹਾ, "ਜੇਕਰ ਸ਼ਾਟ ਦੀ ਚੋਣ ਚੰਗੀ ਹੈ ਤਾਂ ਕੋਈ ਸਮੱਸਿਆ ਨਹੀਂ ਹੈ। ਸਥਿਤੀ ਦੇ ਮੁਤਾਬਕ ਸ਼ਾਟ ਦੀ ਚੋਣ ਕਰਨ ਵਿੱਚ ਕੋਈ ਸਮੱਸਿਆ ਨਹੀਂ ਹੈ।" ਗਾਵਸਕਰ ਨੇ ਇਸ ਸਮੇਂ ਦੌਰਾਨ ਇੱਕ ਕੈਲੰਡਰ ਸਾਲ ਵਿੱਚ ਲਗਭਗ 1800 ਟੈਸਟ ਦੌੜਾਂ ਬਣਾਉਣ ਦੇ ਮੁਹੰਮਦ ਯੂਸੁਫ ਦੇ ਰਿਕਾਰਡ ਨੂੰ ਵੀ ਯਾਦ ਕੀਤਾ। ਯੂਸੁਫ ਨੇ 2006 ਵਿੱਚ 11 ਟੈਸਟ ਮੈਚਾਂ ਦੀਆਂ 19 ਪਾਰੀਆਂ ਵਿੱਚ 1788 ਦੌੜਾਂ ਬਣਾਈਆਂ ਸਨ। ਇਸ ਸਮੇਂ ਦੌਰਾਨ ਉਸ ਨੌਂ ਸੈਂਕੜੇ ਲਗਾਏ ਗਏ ਸਨ। ਯੂਸਫ ਦੀ ਔਸਤ 99.33 ਸੀ ਅਤੇ ਸਭ ਤੋਂ ਵੱਧ ਸਕੋਰ 202 ਦੌੜਾਂ ਰਿਹਾ ਸੀ। ਯੂਸੁਫ ਨੂੰ ਤਿੰਨ ਵਾਰ ਮੈਨ ਆਫ ਦਿ ਸੀਰੀਜ਼ ਚੁਣਿਆ ਗਿਆ।
ਇਹ ਵੀ ਪੜ੍ਹੋ : ਕ੍ਰਿਕਟਰ ਜਸਪ੍ਰੀਤ ਬੁਮਰਾਹ ਲਈ ਸਹਾਰਾ ਬਣਿਆ ਮੂਸੇਵਾਲਾ ਦਾ ਗੀਤ, ਨਫ਼ਤਰ ਕਰਨ ਵਾਲਿਆਂ ਨੂੰ ਆਖੀ ਇਹ ਗੱਲ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
T20 WC 2022 : ਭਾਰਤੀ ਮੂਲ ਦੇ UAE ਦੇ ਗੇਂਦਬਾਜ਼ ਮਯੱਪਨ ਨੇ ਟੂਰਨਾਮੈਂਟ ਦੀ ਲਈ ਪਹਿਲੀ ਹੈਟ੍ਰਿਕ (ਵੀਡੀਓ)
NEXT STORY