ਮੁੰਬਈ (ਬਿਊਰੋ) : ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਨੂੰ 5 ਮਹੀਨੇ ਹੋਣ ਵਾਲੇ ਹਨ ਪਰ ਉਹ ਆਪਣੇ ਗੀਤਾਂ ਦੇ ਜ਼ਰੀਏ ਆਪਣੇ ਚਾਹੁਣ ਵਾਲਿਆਂ ਦੇ ਦਿਲਾਂ 'ਤੇ ਰਾਜ ਕਰ ਰਿਹਾ ਹੈ। ਸਿੱਧੂ ਮੂਸੇਵਾਲਾ ਦੇ ਕਈ ਗੀਤ ਅੱਜ ਵੀ ਯੂਟਿਊਬ 'ਤੇ ਟਰੈਂਡ ਕਰ ਰਹੇ ਹਨ। ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਹੈ ਕਿ ਸਿੱਧੂ ਦੇ ਫੈਨ ਸਿਰਫ਼ ਆਮ ਲੋਕ ਹੀ ਨਹੀਂ ਸਗੋਂ ਬਾਲੀਵੁੱਡ ਤੇ ਖੇਡ ਜਗਤ 'ਚ ਵੀ ਉਨ੍ਹਾਂ ਦੇ ਕਈ ਵੱਡੇ ਫੈਨ ਸਨ, ਜੋ ਅੱਜ ਵੀ ਉਨ੍ਹਾਂ ਦੇ ਗੀਤ ਸੁਣਦੇ ਹਨ। ਕ੍ਰਿਕਟਰ ਜਸਪ੍ਰੀਤ ਬੁਮਰਾਹ ਵੀ ਉਨ੍ਹਾਂ ਦੇ ਪ੍ਰਸ਼ੰਸਕਾਂ 'ਚੋਂ ਇੱਕ ਹਨ।
ਮੂਸੇਵਾਲਾ ਦਾ ਗੀਤ ਬਣਾਇਆ ਜਸਪ੍ਰੀਤ ਦਾ ਸਹਾਰਾ
ਇੰਨੀਂ ਦਿਨੀਂ ਕ੍ਰਿਕਟਰ ਜਸਪ੍ਰੀਤ ਸਿੱਧੂ ਮੂਸੇਵਾਲਾ ਦੇ ਗੀਤ ਸੁਣ ਕੇ ਆਪਣੇ ਆਪ ਨੂੰ ਹੌਸਲਾ ਦੇ ਰਿਹਾ ਹੈ। ਕ੍ਰਿਕੇਟਰ ਜਸਪ੍ਰੀਤ ਬੁਮਰਾਹ ਨੂੰ ਵੀ ਮੂਸੇਵਾਲਾ ਦੇ ਗੀਤ ਨੇ ਉਨ੍ਹਾਂ ਦੇ ਬੁਰੇ ਸਮੇਂ 'ਚ ਸਹਾਰਾ ਦਿੱਤਾ। ਜੀ ਹਾਂ, ਜਸਪ੍ਰੀਤ ਨੇ ਨਫ਼ਰਤ ਕਰਨ ਵਾਲਿਆਂ ਨੂੰ ਮੂਸੇਵਾਲਾ ਦੇ ਗੀਤ '295' ਰਾਹੀਂ ਮੂੰਹਤੋੜ ਜਵਾਬ ਦਿੱਤਾ ਹੈ।
ਕੀ ਹੈ ਮਾਮਲਾ?
ਦਰਅਸਲ, ਜਸਪ੍ਰੀਤ ਬੁਮਰਾਹ ਟੀ 20 ਵਰਲਡ ਕੱਪ 'ਚ ਹਿੱਸਾ ਨਹੀਂ ਲੈ ਰਿਹਾ ਹੈ। ਇਸ ਤੋਂ ਬਾਅਦ ਉਸ ਨੂੰ ਆਲੋਚਕਾਂ ਦੀ ਭਾਰੀ ਨਫ਼ਰਤ ਦਾ ਸਾਹਮਣਾ ਕਰਨਾ ਪਿਆ। ਇਸ ਦੇ ਨਾਲ ਹੀ ਬੁਮਰਾਹ ਨੂੰ ਲੋਕਾਂ ਨੇ ਇਹ ਵੀ ਕਿਹਾ ਕਿ ਆਈ. ਪੀ. ਐੱਲ. ਖੇਡਣ ਵਾਰੀ ਉਹ ਬਿਲਕੁਲ ਠੀਕ ਠਾਕ ਹੁੰਦਾ ਹੈ ਪਰ ਜਦੋਂ ਦੇਸ਼ ਲਈ ਖੇਡਣ ਦੀ ਵਾਰੀ ਆਉਂਦੀ ਹੈ ਤਾਂ ਉਹ ਜਾਂ ਤਾਂ ਖਰਾਬ ਪ੍ਰਦਰਸ਼ਨ ਕਰਦਾ ਹੈ ਜਾਂ ਫ਼ਿਰ ਟੂਰਨਾਮੈਂਟ 'ਚ ਹਿੱਸਾ ਹੀ ਨਹੀਂ ਲੈਂਦਾ ਹੈ। ਇਨ੍ਹਾਂ ਸਾਰੀਆਂ ਗੱਲਾਂ ਕਰਕੇ ਬੁਮਰਾਹ ਕਾਫ਼ੀ ਨਿਰਾਸ਼ ਸੀ। ਇਸੇ ਨਿਰਾਸ਼ਾ ਦੇ ਦੌਰਾਨ ਜਸਪ੍ਰੀਤ '295' ਗੀਤ ਸੁਣ ਕੇ ਖੁਦ ਨੂੰ ਹੌਸਲਾ ਅਫ਼ਜ਼ਾਈ ਦਿੰਦਾ ਨਜ਼ਰ ਆਇਆ।
ਵਾਇਰਲ ਹੋਈ ਇਹ ਪੋਸਟ
ਜਸਪ੍ਰੀਤ ਨੇ ਆਪਣੇ ਇੰਸਟਾਗ੍ਰਾਮ ਦੀ ਸਟੋਰੀ 'ਚ ਸਿੱਧੂ ਦਾ ਗੀਤ '295' ਪਲੇਅ ਕੀਤਾ ਹੈ ਅਤੇ ਨਾਲ ਹੀ ਉਸ ਨੇ ਕੈਪਸ਼ਨ 'ਚ ਲਿਖਿਆ ਹੈ, ''ਮੁਸੀਬਤ ਤਾਂ ਮਰਦਾਂ 'ਤੇ ਪੈਂਦੀ ਰਹਿੰਦੀ ਏ, ਡਬੀ ਨਾ ਤੂੰ ਦੁਨੀਆ ਸਵਾਦ ਲੈਂਦੀ ਏ, ਨਾਲੇ ਜਿਹੜੇ ਰਸਤੇ 'ਤੇ ਤੂੰ ਤੁਰਿਆ ਇਥੇ ਬਦਨਾਮੀ ਹਾਈ ਰੇਟ ਮਿਲੂਗੀ।'' ਇਸ ਦੇ ਨਾਲ ਹੀ ਉਸ ਨੇ ਹੱਥਾਂ ਵਾਲੇ ਦੋ ਇਮੋਜ਼ੀ ਵੀ ਬਣਾਏ ਹਨ। ਉਸ ਦੀ ਇਹ ਪੋਸਟ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਰੋਜਰ ਬਿੰਨੀ ਬਣੇ BCCI ਦੇ ਨਵੇਂ ਪ੍ਰਧਾਨ, ਸਾਲਾਨਾ ਆਮ ਬੈਠਕ 'ਚ ਲਿਆ ਗਿਆ ਫ਼ੈਸਲਾ
NEXT STORY