ਸਪੋਰਟਸ ਡੈਸਕ- ਟੀ20 ਵਿਸ਼ਵ ਕੱਪ 2026 ਦੇ ਸੁਪਰ 8 ਦੇ ਮੈਚ 'ਚ ਅੱਜ ਨਿਊਜ਼ੀਲੈਂਡ ਦਾ ਸਾਹਮਣਾ ਪਾਕਿਸਤਾਨ ਨਾਲ ਹੋ ਰਿਹਾ ਹੈ। ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਨਿਊਜ਼ੀਲੈਂਡ ਦੇ ਬੱਲੇਬਾਜ਼ ਆਈ. ਸੀ. ਸੀ. ਦੇ ਇਸ ਵੱਡੇ ਟੂਰਨਾਮੈਂਟ ’ਚ ਅਜੇ ਤੱਕ ਚੋਟੀ ਪੱਧਰ ਦੀ ਖੇਡ ਨਹੀਂ ਦਿਖਾ ਸਕੇ ਹਨ ਜਿਸ ’ਚ ਸਿਰਫ ਸਲਾਮੀ ਬੱਲੇਬਾਜ਼ ਟਿਮ ਸੀਫਰਟ ਤੇ ਫਿਨ ਐਲੇਨ ਹੀ ਹਨ ਜਿਨ੍ਹਾਂ ਨੇ ਮਿਲ ਕੇ 3 ਅਰਧ ਸੈਂਕੜੇ ਲਾਏ ਹਨ ਪਰ ਮੱਧਕ੍ਰਮ ਦੇ ਬੱਲੇਬਾਜ਼ ਇਨ੍ਹਾਂ ਦੋਵਾਂ ਦਾ ਠੀਕ ਤਰ੍ਹਾਂ ਨਾਲ ਸਾਥ ਨਹੀਂ ਦੇ ਸਕੇ ਹਨ । ਪਾਕਿਸਤਾਨ ਆਪਣੇ ਸਾਰੇ ਮੈਚ ਸ਼੍ਰੀਲੰਕਾ ਵਿਚ ਖੇਡ ਰਹੀ ਹੈ ਤੇ ਉੱਥੋਂ ਦੇ ਹਾਲਾਤਾਂ ਦਾ ਉਸ ਨੂੰ ਫਾਇਦਾ ਮਿਲ ਸਕਦਾ ਹੈ।
ਟੀਮਾਂ:
ਨਿਊਜ਼ੀਲੈਂਡ (ਪਲੇਇੰਗ ਇਲੈਵਨ): ਟਿਮ ਸੇਫਰਟ (ਵਿਕਟਕੀਪਰ), ਫਿਨ ਐਲਨ, ਰਚਿਨ ਰਵਿੰਦਰਾ, ਗਲੇਨ ਫਿਲਿਪਸ, ਮਾਰਕ ਚੈਪਮੈਨ, ਡੇਰਿਲ ਮਿਸ਼ੇਲ, ਮਿਸ਼ੇਲ ਸੈਂਟਨਰ (ਕਪਤਾਨ), ਜੇਮਸ ਨੀਸ਼ਮ, ਮੈਟ ਹੈਨਰੀ, ਈਸ਼ ਸੋਢੀ, ਲਾਕੀ ਫਰਗੂਸਨ
ਪਾਕਿਸਤਾਨ (ਪਲੇਇੰਗ ਇਲੈਵਨ): ਸਾਹਿਬਜ਼ਾਦਾ ਫਰਹਾਨ, ਸਾਈਮ ਅਯੂਬ, ਸਲਮਾਨ ਆਗਾ (ਕਪਤਾਨ), ਬਾਬਰ ਆਜ਼ਮ, ਫਖਰ ਜ਼ਮਾਨ, ਉਸਮਾਨ ਖਾਨ (ਵਿਕਟਕੀਪਰ), ਸ਼ਾਦਾਬ ਖਾਨ, ਮੁਹੰਮਦ ਨਵਾਜ਼, ਫਹੀਮ ਅਸ਼ਰਫ, ਸਲਮਾਨ ਮਿਰਜ਼ਾ, ਉਸਮਾਨ ਤਾਰਿਕ
ਭਾਰਤ ਨੇ ਆਸਟ੍ਰੇਲੀਆ ਨੂੰ 17 ਦੌੜਾਂ ਨਾਲ ਹਰਾ ਕੇ ਸੀਰੀਜ਼ 2-1 ਨਾਲ ਜਿੱਤੀ
NEXT STORY