ਐਂਟੀਗੁਆ— ਮੌਜੂਦਾ ਵਿਸ਼ਵ ਚੈਂਪੀਅਨ ਇੰਗਲੈਂਡ ਨੇ ਸ਼ੁੱਕਰਵਾਰ ਨੂੰ ਇੱਥੇ ਭਾਰਤ ਨੂੰ 8 ਵਿਕਟਾਂ ਨਾਲ ਹਰਾ ਕੇ ਆਈ.ਸੀ.ਸੀ. ਮਹਿਲਾ ਵਿਸ਼ਵ ਕੱਪ ਟੀ20 ਦੇ ਫਾਈਨਲ 'ਚ ਪ੍ਰਵੇਸ਼ ਕਰ ਲਿਆ। ਇੰਗਲੈਂਡ ਫਾਈਨਲ 'ਚ ਆਸਟਰੇਲੀਆ ਨਾਲ ਭਿੜੇਗਾ ਜਿਸ ਨੇ ਇਕ ਹੋਰ ਸੈਮੀਫਾਈਨਲ 'ਚ ਮੇਜ਼ਬਾਨ ਅਤੇ ਪਿਛਲੀ ਵਾਰ ਦੇ ਜੇਤੂ ਵੈਸਟਇੰਡੀਜ਼ ਨੂੰ 71 ਦੌੜਾਂ ਨਾਲ ਹਰਾਇਆ।
ਭਾਰਤ ਪਹਿਲਾ ਬੱਲੇਬਾਜ਼ੀ ਕਰਦੇ ਹੋਏ 19.2 ਓਵਰਾਂ 'ਚ 112 ਦੌੜਾਂ 'ਤੇ ਆਊਟ ਹੋ ਗਿਆ। ਉਸ ਵੱਲੋਂ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਨੇ ਸਭ ਤੋਂ ਜ਼ਿਆਦਾ 33 ਦੌੜਾਂ ਬਣਾਈਆਂ। ਕ੍ਰਿਸਟੀ ਗਾਰਡਨ (20 ਦੌੜਾਂ ਦੇ ਕੇ 2 ਵਿਕਟਾਂ), ਕਪਤਾਨ ਹੀਥਰ ਨਾਈਟ (9 ਦੌੜਾਂ ਦੇ ਕੇ ਤਿੰਨ ਵਿਕਟਾਂ) ਅਤੇ ਸੋਫੀ ਐਕਲੇਸਟੋਨ (22 ਦੌੜਾਂ ਦੇ ਕੇ 2 ਵਿਕਟਾਂ) ਨੇ ਭਾਰਤ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਪਹੁੰਚਾਇਆ।
ਭਾਰਤ ਨੇ ਤਜਰਬੇਕਾਰ ਮਿਤਾਲੀ ਰਾਜ ਨੂੰ ਅੰਤਿਮ ਗਿਆਰਾਂ 'ਚ ਨਹੀਂ ਰਖਿਆ ਜਿਸ ਦਾ ਉਸ ਨੂੰ ਖਾਮੀਆਜ਼ਾ ਭੁਗਤਨਾ ਪਿਆ। ਭਾਰਤ ਦੀਆਂ 7 ਬੱਲੇਬਾਜ਼ ਦੋਹਰੇ ਅੰਕ 'ਚ ਪਹੁੰਚਣ 'ਚ ਅਸਫਲ ਰਹੀਆਂ। ਇੰਗਲੈਂਡ ਨੇ 17.1 ਓਵਰ 'ਚ 2 ਵਿਕਟਾਂ ਗੁਆਕੇ ਆਸਾਨੀ ਨਾਲ ਟੀਚਾ ਹਾਸਲ ਕਰ ਲਿਆ। ਐਮੀ ਜੋਨਸ (45 ਗੇਂਦਾਂ 'ਚ ਅਜੇਤੂ 53 ਦੌੜਾਂ) ਅਤੇ ਨਤਾਲੀ ਸਾਈਵਰ (40 ਗੇਂਦਾਂ 'ਤੇ ਅਜੇਤੂ 52 ਦੌੜਾਂ) ਨੇ ਤੀਜੇ ਵਿਕਟ ਲਈ 92 ਦੌੜਾਂ ਦੀ ਅਟੁੱਟ ਸਾਂਝੇਦਾਰੀ ਕੀਤੀ।
ਟੀ20 ਮਹਿਲਾ ਵਿਸ਼ਵ ਕੱਪ : ਭਾਰਤ ਨੇ ਟਾਸ ਜਿੱਤ ਕੇ ਕੀਤਾ ਬੱਲੇਬਾਜ਼ੀ ਦਾ ਫੈਸਲਾ
NEXT STORY