ਨਵੀਂ ਦਿੱਲੀ- ਟੀ-20 ਵਿਸ਼ਵ ਕੱਪ 2021 ਅਕਤੂਬਰ ਅਤੇ ਨਵੰਬਰ ਦੇ ਮਹੀਨੇ ਵਿਚ ਸੰਯੁਕਤ ਅਰਬ ਅਮੀਰਾਤ ਵਿਚ ਆਯੋਜਿਤ ਕੀਤਾ ਜਾਵੇਗਾ। ਇਸ ਮੇਗਾ ਈਵੈਂਟ ਵਿਚ ਹਿੱਸਾ ਲੈਣ ਵਾਲੀਆਂ ਟੀਮਾਂ ਪਹਿਲਾਂ 16 ਅਭਿਆਸ ਮੈਚ ਖੇਡਣਗੀਆਂ। ਕਿਸੇ ਵੀ ਮੈਚ ਦੇ ਲਈ ਦਰਸ਼ਕਾਂ ਦੀ ਇਜਾਜ਼ਤ ਨਹੀਂ ਹੋਵੇਗੀ ਤੇ 16 ਅਭਿਆਸ ਮੈਚਾਂ ਵਿਚੋਂ 8 ਦਾ ਪ੍ਰਸਾਰਣ ਸਟਾਰ ਸਪੋਰਟਸ ਨੈਟਵਰਕ 'ਤੇ ਕੀਤਾ ਜਾਵੇਗਾ। ਨਾਲ ਹੀ ਇਨ੍ਹਾਂ ਮੈਚਾਂ ਦਾ ਹਾਈਲਾਈਟ ਆਈ. ਸੀ. ਸੀ. ਦੀ ਅਧਿਕਾਰਤ ਵੈਬਸਾਈਟ 'ਤੇ ਵੀ ਉਪਲੱਬਧ ਹੋਵੇਗਾ। ਅਭਿਆਸ ਮੈਚ ਦੋ ਪੜਾਵਾਂ ਵਿਚ ਹੋਣਗੇ। ਹਰੇਕ ਪੜਾਅ ਵਿਚ 8 ਟੀਮਾਂ ਹੋਣਗੀਆਂ। ਦੇਖੋ ਅਭਿਆਸ ਮੈਚ ਦੀ ਸੂਚੀ-
ਇਹ ਖ਼ਬਰ ਪੜ੍ਹੋ- ਡਾਜ਼ਬਾਲ ਚੈਂਪੀਅਨਸ਼ਿਪ : ਚੰਡੀਗੜ੍ਹ ਦੀ ਟੀਮ ਨੇ ਜਿੱਤਿਆ ਕਾਂਸੀ ਤਮਗਾ
ਅਭਿਆਸ ਮੈਚ ਪੜਾਅ-1 (ਭਾਰਤੀ ਸਮੇਂ ਅਨੁਸਾਰ)
12 ਅਕਤੂਬਰ 2021- ਪਾਪੁਆ ਨਿਊ ਗਿਨੀ ਬਨਾਮ ਆਇਰਲੈਂਡ, ਆਬੂ ਧਾਬੀ (ਸਮਾਂ 03:30ਵਜੇ ਸ਼ਾਮ)
12 ਅਕਤੂਬਰ 2021- ਸਕਾਟਲੈਂਡ ਬਨਾਮ ਨੀਦਰਲੈਂਡ, ਆਬੂ ਧਾਬੀ (ਸਮਾਂ 07:30ਵਜੇ ਸ਼ਾਮ)
12 ਅਕਤੂਬਰ 2021- ਬੰਗਲਾਦੇਸ਼ ਬਨਾਮ ਸ਼੍ਰੀਲੰਕਾ, ਆਬੂ ਧਾਬੀ (ਸਮਾਂ 07:30 ਵਜੇ ਸ਼ਾਮ)
12 ਅਕਤੂਬਰ 2021- ਓਮਾਨ ਬਨਾਮ ਨਾਮੀਬੀਆ, ਦੁਬਈ (ਸਮਾਂ 07:30 ਵਜੇ ਸ਼ਾਮ)
14 ਅਕਤੂਬਰ 2021- ਬੰਗਲਾਦੇਸ਼ ਬਨਾਮ ਆਇਰਲੈਂਡ, ਆਬੂ ਧਾਬੀ (ਸਮਾਂ 11:30 ਵਜੇ ਸ਼ਾਮ)
14 ਅਕਤੂਬਰ 2021- ਸ਼੍ਰੀਲੰਕਾ ਬਨਾਮ ਪਾਪੁਆ ਨਿਊ ਗਿਨੀ, ਆਬੂ ਧਾਬੀ (ਸਮਾਂ 11:30 ਵਜੇ ਸ਼ਾਮ)
14 ਅਕਤੂਬਰ 2021- ਸਕਾਟਲੈਂਡ ਬਨਾਮ ਨਾਮੀਬੀਆ, ਦੁਬਈ (ਸਮਾਂ 11:30 ਵਜੇ ਸ਼ਾਮ)
14 ਅਕਤੂਬਰ 2021- ਨੀਦਰਲੈਂਡ ਬਨਾਮ ਓਮਾਨ, ਦੁਬਈ (ਸਮਾਂ 11:30 ਵਜੇ ਸ਼ਾਮ)
ਇਹ ਖ਼ਬਰ ਪੜ੍ਹੋ- ਟੀ20 ਵਿਸ਼ਵ ਕੱਪ: ਇਨ੍ਹਾਂ 4 ਦੇਸ਼ਾਂ ਨੇ ਲਾਂਚ ਕੀਤੀ ਆਪਣੀ ਜਰਸੀ
ਅਭਿਆਸ ਮੈਚ ਪੜਾਅ-2 (ਭਾਰਤੀ ਸਮੇਂ ਅਨੁਸਾਰ)
18 ਅਕਤੂਬਰ 2021 - ਅਫਗਾਨਿਸਤਾਨ ਬਨਾਮ ਦੱਖਣੀ ਅਫਰੀਕਾ, ਆਬੂ ਧਾਬੀ (ਸਮਾਂ 03:30 ਵਜੇ ਸ਼ਾਮ)
18 ਅਕਤੂਬਰ 2021 - ਪਾਕਿਸਤਾਨ ਬਨਾਮ ਵੈਸਟਇੰਡੀਜ਼, ਦੁਬਈ (ਸਮਾਂ 03:30 ਵਜੇ ਸ਼ਾਮ)
18 ਅਕਤੂਬਰ 2021 - ਨਿਊਜ਼ੀਲੈਂਡ ਬਨਾਮ ਆਸਟਰੇਲੀਆ, ਆਬੂ ਧਾਬੀ (ਸਮਾਂ 07:30 ਵਜੇ ਸ਼ਾਮ)
18 ਅਕਤੂਬਰ 2021 - ਭਾਰਤ ਬਨਾਮ ਇੰਗਲੈਂਡ, ਦੁਬਈ (ਸਮਾਂ 07:30 ਵਜੇ ਸ਼ਾਮ)
20 ਅਕਤੂਬਰ 2021 - ਇੰਗਲੈਂਡ ਬਨਾਮ ਨਿਊਜ਼ੀਲੈਂਡ, ਆਬੂ ਧਾਬੀ (ਸਮਾਂ 03:30 ਵਜੇ ਸ਼ਾਮ)
20 ਅਕਤੂਬਰ 2021 - ਭਾਰਤ ਬਨਾਮ ਆਸਟਰੇਲੀਆ, ਦੁਬਈ (ਸਮਾਂ 03:30 ਵਜੇ ਸ਼ਾਮ)
20 ਅਕਤੂਬਰ 2021 - ਪਾਕਿਸਤਾਨ ਬਨਾਮ ਦੱਖਣੀ ਅਫਰੀਕਾ, ਆਬੂ ਧਾਬੀ (ਸਮਾਂ 07:30 ਵਜੇ ਸ਼ਾਮ)
20 ਅਕਤੂਬਰ 2021 - ਅਫਗਾਨਿਸਤਾਨ ਬਨਾਮ ਵੈਸਟਇੰਡੀਜ਼, ਦੁਬਈ (ਸਮਾਂ 07:30 ਵਜੇ ਸ਼ਾਮ)
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਬੈਂਗਲੁਰੂ 'ਚ ਸ਼ੁਰੂ ਹੋਵੇਗੀ ਧੋਨੀ ਕ੍ਰਿਕਟ ਅਕੈਡਮੀ
NEXT STORY