ਕਾਹਿਰਾ (ਮਿਸਰ) : ਮਿਸਰ ਦੇ ਕਾਹਿਰਾ ਵਿਖੇ 12 ਤੋਂ 17 ਅਕਤੂਬਰ ਤੱਕ ਆਯੋਜਿਤ ਹੋ ਰਹੀ ਬੀ.ਡਬਲਯੂ.ਐੱਫ. (BWF) ਵਿਸ਼ਵ ਜੂਨੀਅਰ ਬੈਡਮਿੰਟਨ ਚੈਂਪੀਅਨਸ਼ਿਪ 2026 ਵਿੱਚ ਏਸ਼ੀਆਈ ਅੰਡਰ-17 ਚੈਂਪੀਅਨ ਤਨਵੀ ਪੱਤਰੀ (7ਵੀਂ ਸੀਡ) ਅਤੇ ਰਜਤ ਪਦਕ ਜੇਤੂ ਸ਼ਾਇਨਾ ਮਣੀਮੁਥੂ ਭਾਰਤੀ ਟੀਮ ਦੀ ਅਗਵਾਈ ਕਰਨਗੀਆਂ। ਲੜਕੀਆਂ ਦੇ ਸਿੰਗਲਜ਼ ਵਿੱਚ ਪਾਰੁਲ ਚੌਧਰੀ ਅਤੇ ਤਨਵੀ ਰੈੱਡੀ ਅੰਡਲੂਰੀ (12ਵੀਂ ਸੀਡ) ਵੀ ਭਾਰਤੀ ਚੁਣੌਤੀ ਦਾ ਹਿੱਸਾ ਹਨ।
ਲੜਕਿਆਂ ਦੇ ਸਿੰਗਲਜ਼ ਵਿੱਚ ਦੇਵ ਰੂਪਾਰੇਲੀਆ (3ਜੀ ਸੀਡ) ਨਿਸ਼ਚਲ ਚੰਦ, ਜਗਸ਼ੇਰ ਸਿੰਘ ਖੰਗੂੜਾ ਅਤੇ ਅਖਿਲ ਰੈੱਡੀ ਬੋਬਾ ਨਾਲ ਦੇਸ਼ ਦੀ ਨੁਮਾਇੰਦਗੀ ਕਰਨਗੇ। ਇਸ ਤੋਂ ਇਲਾਵਾ ਭਾਰਤ ਹਰੇਕ ਡਬਲਜ਼ ਈਵੈਂਟ ਵਿੱਚ ਵੀ ਦੋ-ਦੋ ਜੋੜੀਆਂ ਉਤਾਰੇਗਾ। ਜ਼ਿਕਰਯੋਗ ਹੈ ਕਿ 2008 ਵਿੱਚ ਖਿਤਾਬ ਜਿੱਤਣ ਵਾਲੀ ਸਾਈਨਾ ਨੇਹਵਾਲ ਇਸ ਚੈਂਪੀਅਨਸ਼ਿਪ ਵਿੱਚ ਸੋਨ ਪਦਕ ਜਿੱਤਣ ਵਾਲੀ ਇਕਲੌਤੀ ਭਾਰਤੀ ਖਿਡਾਰਨ ਹੈ।
ਮੈਟ ਰੇਨਸ਼ੌ ਨੇ ਤੋੜਿਆ ਵਿਰਾਟ ਕੋਹਲੀ ਦਾ ਰਿਕਾਰਡ
NEXT STORY