ਇੰਡੀਅਨਜ਼ ਵੇਲਸ- ਟੇਲਰ ਫ੍ਰਿਟਜ਼ ਨੇ ਤੀਜਾ ਦਰਜਾ ਪ੍ਰਾਪਤ ਅਲੈਕਜ਼ੈਂਡਰ ਜ਼ਵੇਰੇਵ ਨੂੰ 4-6, 6-3, 7-6 ਨਾਲ ਹਰਾ ਕੇ ਉਲਟਫੇਰ ਕਰਦੇ ਹੋਏ ਬੀ. ਐੱਨ. ਪੀ. ਪਰਿਬਾਸ ਓਪਨ ਦੇ ਸੈਮੀਫ਼ਾਈਨਲ 'ਚ ਪ੍ਰਵੇਸ਼ ਕੀਤਾ। ਇਹ ਫ੍ਰਿਟਜ਼ ਦੇ ਛੋਟੇ ਜਿਹੀ ਕਰੀਅਰ ਦੀ ਸਭ ਤੋਂ ਵੱਡੀ ਜਿੱਤ ਸੀ। ਸੰਨਿਆਸ ਲੈ ਚੁੱਕੀ ਟੈਨਿਸ ਖਿਡਾਰੀ ਕੈਥੀ ਮੇਅ ਦੇ 23 ਸਾਲ ਦੇ ਪੁੱਤਰ ਫ੍ਰਿਟਜ਼ ਤੀਜੇ ਸੈੱਟ 'ਚ ਪਿੱਛੜ ਰਹੇ ਸਨ ਪਰ ਉਹ ਇਸ ਨੂੰ ਟਾਈਬ੍ਰੇਕਰ ਤਕ ਲੈ ਗਏ ਤੇ ਜਿੱਤ ਗਏ। ਫ੍ਰਿਟਜ਼ ਨੇ ਇਸ ਤੋਂ ਪਹਿਲਾਂ 2019 'ਚ ਚੋਟੀ ਦੇ 10 ਖਿਡਾਰੀਆਂ 'ਚ ਸ਼ਾਮਲ 5 ਖਿਡਾਰੀਆਂ 'ਤੇ ਜਿੱਤ ਦਰਜ ਕੀਤੀ ਸੀ ਜਿਸ 'ਚ ਡੋਮਿਨਿਕ ਥਿਏਮ ਵੀ ਸ਼ਾਮਲ ਸਨ ਪਰ ਵਿਸ਼ਵ ਰੈਂਕਿੰਗ 'ਤੇ ਕਾਬਜ਼ ਜ਼ਵੇਰੇਵ ਖ਼ਿਲਾਫ਼ ਇਹ ਉਨ੍ਹਾਂ ਦੀ ਸਭ ਤੋਂ ਵੱਡੀ ਜਿੱਤ ਰਹੀ।
ਫ੍ਰਿਟਜ਼ ਦਾ ਅਗਲਾ ਮੁਕਾਬਲਾ ਸੈਮੀਫਾਈਨਲ 'ਚ 29ਵਾਂ ਦਰਜਾ ਪ੍ਰਪਾਤ ਨਿਕੋਲੋਜ ਬਾਸਿਲਾਸ਼ਵਿਲੀ ਨਾਲ ਹੋਵੇਗਾ ਜਿਨ੍ਹਾਂ ਨੇ ਦੂਜਾ ਦਰਜਾ ਪ੍ਰਾਪ ਸਟੇਫਾਨੋਸ ਸਿਟਸਿਪਾਸ ਨੂੰ 6-4, 2-6, 6-4 ਨਾਲ ਹਰਾ ਕੇ ਉਲਟਫੇਰ ਕੀਤਾ। ਦੂਜਾ ਸੈਮੀਫ਼ਾਈਨਲ ਕੈਮਰਨ ਨੌਰੀ ਤੇ ਗ੍ਰਿਗੋਰ ਦਿਮਿਤ੍ਰੋਵ ਦਰਮਿਆਨ ਹੋਵੇਗਾ। ਮਹਿਲਾ ਵਰਗ ਦੇ ਸੈਮੀਫ਼ਾਈਨਲ 'ਚ ਵਿਕਟੋਰੀਆ ਅਜ਼ਾਰੇਂਕਾ ਦਾ ਸਾਹਮਣਾ ਯੇਲੇਨਾ ਓਸਟਾਪੇਂਕੋ ਨਾਲ ਹੋਵੇਗਾ ਜਦਕਿ ਦੂਜੇ 'ਚ ਓਨਸ ਜਾਬੇਯੂਰ ਦਾ ਮੁਕਾਬਲਾ ਪਾਊਲਾ ਬਾਡੋਸਾ ਨਾਲ ਹੋਵੇਗਾ।
ਆਸਟਰੇਲੀਆਈ ਕਪਤਾਨ ਫ਼ਿੰਚ ਦਾ ਵੱਡਾ ਬਿਆਨ- ਅਸੀਂ T-20 WC ਦੇ ਸੋਕੇ ਨੂੰ ਖ਼ਤਮ ਕਰਾਂਗੇ
NEXT STORY