ਸਪੋਰਟਸ ਡੈਸਕ— ਆਸਟਰੇਲੀਆ ਦੌਰੇ 'ਤੇ ਪਹੁੰਚੀ ਟੀਮ ਇੰਡੀਆ ਦੇ ਖਿਡਾਰੀਆਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਉਣ 'ਤੇ ਉਨ੍ਹਾਂ ਨੂੰ ਪ੍ਰੈਕਟਿਸ ਕਰਨ ਦੀ ਇਜਾਜ਼ਤ ਮਿਲ ਗਈ ਹੈ। ਭਾਰਤੀ ਟੀਮ ਦੇ ਹੋਟਲ ਦੇ ਕੋਲ ਸ਼ਨੀਵਾਰ ਨੂੰ ਇਕ ਵੱਡਾ ਹਾਦਸਾ ਹੋ ਸਕਦਾ ਸੀ। ਦਰਅਸਲ ਟੀਮ ਇੰਡੀਆ ਜਿਸ ਹੋਟਲ 'ਚ ਠਹਿਰੀ ਹੈ ਉਸ ਹੋਟਲ ਕੋਲ ਇਕ ਪਲੇਨ ਕ੍ਰੈਸ਼ ਹੋ ਗਿਆ ਹੈ। ਪਲੇਨ ਦੇ ਅੰਦਰ ਦੋ ਲੋਕ ਮੌਜੂਦ ਸਨ। ਖ਼ਬਰਾਂ ਮੁਤਾਬਕ ਇਹ ਹਾਦਸਾ ਸਿਡਨੀ ਓਲੰਪਿਕ ਪਾਰਕ ਤੋਂ ਕਰੀਬ 30 ਕਿਲੋਮੀਟਰ ਦੀ ਦੂਰੀ 'ਤੇ ਹੋਇਆ ਜਿੱਥੇ ਟੀਮ ਇੰਡੀਆ ਨੂੰ ਇਕਾਂਤਵਾਸ 'ਚ ਰਖਿਆ ਗਿਆ ਸੀ। ਉੱਥੇ ਮੌਜੂਦ ਲੋਕਲ ਫੁੱਟਬਾਲ ਖਿਡਾਰੀਆਂ ਨੇ ਉੱਥੋਂ ਦੌੜ ਕੇ ਆਪਣੀ ਜਾਨ ਬਚਾਈ। ਪਲੇਨ ਕਰੋਮਰ ਪਾਰਕ ਦੀ ਫੀਲਡ 'ਚ ਜਾ ਕੇ ਕ੍ਰੈਸ਼ ਹੋਇਆ।

ਜ਼ਿਕਰਯੋਗ ਹੈ ਕਿ ਟੀਮ ਇੰਡੀਆ ਨੇ ਦੌਰੇ ਦੀ ਸ਼ੁਰੂਆਤ 27 ਨਵੰਬਰ ਨੂੰ ਵਨ-ਡੇ ਸੀਰੀਜ਼ ਨਾਲ ਕਰਨੀ ਹੈ। ਭਾਰਤੀ ਟੀਮ ਨੂੰ ਇਸ ਦੌਰੇ 'ਤੇ ਤਿੰਨ ਵਨ-ਡੇ, ਤਿੰਨ ਟੀ-20 ਤੇ ਚਾਰ ਮੈਚਾਂ ਦੀ ਟੈਸਟ ਸੀਰੀਜ਼ ਖੇਡਣੀ ਹੈ। ਕਪਤਾਨ ਕੋਹਲੀ ਟੈਸਟ ਸੀਰੀਜ਼ ਦੇ ਪਹਿਲੇ ਮੈਚ ਦੇ ਬਾਅਦ ਪੈਟਰਨਿਟੀ ਲੀਵ ਦੇ ਚਲਦੇ ਆਪਣੇ ਵਤਨ ਪਰਤ ਜਾਣਗੇ ਅਤੇ ਆਖ਼ਰੀ ਤਿੰਨ ਟੈਸਟ ਮੈਚਾਂ 'ਚ ਅਜਿੰਕਯ ਰਹਾਨੇ ਟੀਮ ਦੀ ਅਗਵਾਈ ਕਰਦੇ ਨਜ਼ਰ ਆਉਣਗੇ।
ਜੈਕ ਸਾਕ ਨੂੰ ਹਰਾ ਕੇ ਕਾਰੀ ਚੈਲੰਜਰ ਦੇ ਕੁਆਟਰ ਫਾਈਨਲ 'ਚ ਪਹੁੰਚੇ ਪ੍ਰਜਨੇਸ਼
NEXT STORY