ਸਪੋਰਟਸ ਡੈਸਕ- ਭਾਰਤੀ ਕ੍ਰਿਕਟ ਪ੍ਰਸ਼ੰਸਕਾਂ ਲਈ ਇੱਕ ਬੁਰੀ ਖ਼ਬਰ ਸਾਹਮਣੇ ਆਈ ਹੈ। ਸਟਾਰ ਭਾਰਤੀ ਸਲਾਮੀ ਬੱਲੇਬਾਜ਼ ਯਸ਼ਸਵੀ ਜਾਇਸਵਾਲ ਨੂੰ ਅਚਾਨਕ ਤਬੀਅਤ ਵਿਗੜਨ ਕਾਰਨ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਜਿੱਥੇ ਇੱਕ ਪਾਸੇ ਕ੍ਰਿਕਟ ਫੈਨ IPL ਆਕਸ਼ਨ ਦੇਖਣ ਵਿੱਚ ਰੁੱਝੇ ਹੋਏ ਸਨ, ਉੱਥੇ ਹੀ ਜਾਇਸਵਾਲ ਨੂੰ ਮੈਡੀਕਲ ਸਹਾਇਤਾ ਲਈ ਲਿਜਾਣਾ ਪਿਆ।
ਕੀ ਹੈ ਮਾਮਲਾ?
ਇਹ ਘਟਨਾ ਪੁਣੇ ਵਿੱਚ ਸਈਅਦ ਮੁਸ਼ਤਾਕ ਅਲੀ ਟਰਾਫੀ ਸੁਪਰ ਲੀਗ ਦੇ ਮੁਕਾਬਲੇ ਤੋਂ ਬਾਅਦ ਵਾਪਰੀ। ਮੁੰਬਈ ਅਤੇ ਰਾਜਸਥਾਨ ਵਿਚਾਲੇ ਹੋਏ ਇਸ ਮੈਚ ਦੇ ਕੁਝ ਘੰਟਿਆਂ ਬਾਅਦ ਜੈਸਵਾਲ ਨੂੰ ਤੇਜ਼ ਪੇਟ ਦਰਦ ਦੀ ਸ਼ਿਕਾਇਤ ਹੋਈ। ਰਿਪੋਰਟਾਂ ਅਨੁਸਾਰ, ਉਹ ਮੈਚ ਦੌਰਾਨ ਵੀ ਪੇਟ ਵਿੱਚ ਖਿਚਾਅ (cramps) ਮਹਿਸੂਸ ਕਰ ਰਹੇ ਸਨ, ਜੋ ਮੁਕਾਬਲੇ ਤੋਂ ਬਾਅਦ ਵੱਧ ਗਿਆ। ਉਨ੍ਹਾਂ ਨੂੰ ਤੁਰੰਤ ਪਿੰਪਰੀ-ਚਿੰਚਵੜ ਸਥਿਤ ਆਦਿਤਿਆ ਬਿਰਲਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ Acute Gastroenteritis (ਤੀਬਰ ਗੈਸਟ੍ਰੋਐਂਟਰਾਈਟਿਸ) ਹੋਣ ਦੀ ਪੁਸ਼ਟੀ ਕੀਤੀ। 23 ਸਾਲਾ ਇਸ ਸਟਾਰ ਬੱਲੇਬਾਜ਼ ਨੂੰ ਹਸਪਤਾਲ ਵਿੱਚ ਡ੍ਰਿੱਪ ਰਾਹੀਂ ਦਵਾਈਆਂ ਦਿੱਤੀਆਂ ਗਈਆਂ ਅਤੇ ਅਲਟਰਾਸਾਊਂਡ ਅਤੇ ਸੀਟੀ ਸਕੈਨ ਵੀ ਕਰਵਾਇਆ ਗਿਆ। ਫਿਲਹਾਲ ਡਾਕਟਰਾਂ ਨੇ ਉਨ੍ਹਾਂ ਨੂੰ ਪੂਰਾ ਆਰਾਮ ਕਰਨ ਅਤੇ ਦਵਾਈਆਂ ਜਾਰੀ ਰੱਖਣ ਦੀ ਸਲਾਹ ਦਿੱਤੀ ਹੈ।
ਮੈਚ 'ਚ ਪ੍ਰਦਰਸ਼ਨ
ਤਬੀਅਤ ਠੀਕ ਨਾ ਹੋਣ ਦੇ ਬਾਵਜੂਦ, ਜਾਇਸਵਾਲ ਨੇ ਰਾਜਸਥਾਨ ਖ਼ਿਲਾਫ਼ ਮੈਚ ਵਿੱਚ ਹਿੱਸਾ ਲਿਆ ਅਤੇ 16 ਗੇਂਦਾਂ ਵਿੱਚ 15 ਦੌੜਾਂ ਬਣਾਈਆਂ।
ਅਗਲੇ ਅਸਾਈਨਮੈਂਟ ਦੀ ਤਿਆਰੀ
ਜਾਇਸਵਾਲ ਇਸ ਸਮੇਂ ਭਾਰਤ ਦੀ T20I ਟੀਮ ਦਾ ਹਿੱਸਾ ਨਹੀਂ ਹਨ ਅਤੇ ਉਨ੍ਹਾਂ ਦਾ ਅਗਲਾ ਅੰਤਰਰਾਸ਼ਟਰੀ ਕਾਰਜ 11 ਜਨਵਰੀ ਨੂੰ ਨਿਊਜ਼ੀਲੈਂਡ ਖ਼ਿਲਾਫ਼ ODI ਸੀਰੀਜ਼ ਹੈ। ਮੈਡੀਕਲ ਟੀਮ ਨੂੰ ਉਮੀਦ ਹੈ ਕਿ ਉਨ੍ਹਾਂ ਨੂੰ ਜਨਵਰੀ ਦੇ ਮੱਧ ਵਿੱਚ ਹੋਣ ਵਾਲੀ ਇਸ ਸੀਰੀਜ਼ ਤੋਂ ਪਹਿਲਾਂ ਪੂਰੀ ਤਰ੍ਹਾਂ ਸਿਹਤਮੰਦ ਹੋਣ ਲਈ ਕਾਫੀ ਸਮਾਂ ਮਿਲ ਜਾਵੇਗਾ। ਫਿਲਹਾਲ, BCCI ਵੱਲੋਂ ਉਨ੍ਹਾਂ ਦੀ ਸਿਹਤ ਸਬੰਧੀ ਕਿਸੇ ਅਧਿਕਾਰਤ ਬਿਆਨ ਦਾ ਇੰਤਜ਼ਾਰ ਹੈ।
ਅਭਿਗਿਆਨ ਕੁੰਡੂ, ਦੀਪੇਸ਼ ਦੇਵੇਂਦਰ ਨੇ ਭਾਰਤ ਨੂੰ ਮਲੇਸ਼ੀਆ ’ਤੇ 315 ਦੌੜਾਂ ਨਾਲ ਜਿੱਤ ਦਿਵਾਈ
NEXT STORY