ਸਪੋਰਟਸ ਡੈਸਕ : ਬੀਸੀਸੀਆਈ ਪੁਰਸ਼ ਚੋਣ ਕਮੇਟੀ ਨੇ ਸ਼ੁੱਕਰਵਾਰ ਨੂੰ ਭਾਰਤ ਦੇ ਦੱਖਣੀ ਅਫਰੀਕਾ ਦੌਰੇ ਲਈ ਟੀਮ ਦਾ ਐਲਾਨ ਕੀਤਾ। ਭਾਰਤ ਦੀ ਟੀ-20 ਟੀਮ ਦੱਖਣੀ ਅਫਰੀਕਾ ਦੇ ਖਿਲਾਫ 4 ਮੈਚਾਂ ਦੀ ਟੀ-20 ਸੀਰੀਜ਼ ਖੇਡਣ ਲਈ ਤਿਆਰ ਹੈ ਅਤੇ 8 ਨਵੰਬਰ ਨੂੰ ਡਰਬਨ 'ਚ ਆਪਣਾ ਪਹਿਲਾ ਟੀ-20 ਮੈਚ ਖੇਡੇਗੀ। ਮਯੰਕ ਯਾਦਵ ਅਤੇ ਸ਼ਿਵਮ ਦੂਬੇ ਸੱਟਾਂ ਕਾਰਨ ਚੋਣ ਲਈ ਉਪਲਬਧ ਨਹੀਂ ਹਨ। ਇਸ ਦੌਰਾਨ ਰਿਆਨ ਪਰਾਗ ਵੀ ਚੋਣ ਲਈ ਉਪਲਬਧ ਨਹੀਂ ਸੀ ਕਿਉਂਕਿ ਉਹ ਇਸ ਸਮੇਂ ਸੱਜੇ ਮੋਢੇ ਦੀ ਪੁਰਾਣੀ ਸੱਟ ਦਾ ਇਲਾਜ ਕਰਵਾ ਰਿਹਾ ਹੈ।
ਦੱਖਣੀ ਅਫਰੀਕਾ ਖਿਲਾਫ 4 ਟੀ-20 ਮੈਚਾਂ ਲਈ ਭਾਰਤੀ ਟੀਮ
ਸੂਰਿਆਕੁਮਾਰ ਯਾਦਵ (ਕਪਤਾਨ), ਅਭਿਸ਼ੇਕ ਸ਼ਰਮਾ, ਸੰਜੂ ਸੈਮਸਨ (ਵਿਕਟਕੀਪਰ), ਰਿੰਕੂ ਸਿੰਘ, ਤਿਲਕ ਵਰਮਾ, ਜਿਤੇਸ਼ ਸ਼ਰਮਾ (ਵਿਕਟਕੀਪਰ), ਹਾਰਦਿਕ ਪੰਡਯਾ, ਅਕਸ਼ਰ ਪਟੇਲ, ਰਮਨਦੀਪ ਸਿੰਘ, ਵਰੁਣ ਚੱਕਰਵਰਤੀ, ਰਵੀ ਬਿਸ਼ਨੋਈ, ਅਰਸ਼ਦੀਪ ਸਿੰਘ, ਵਿਜੇ ਕੁਮਾਰ ਵੈਸ਼ਯ, ਅਵੇਸ਼ ਖਾਨ, ਯਸ਼ ਦਿਆਲ।
ਭਾਰਤ ਦਾ ਦੱਖਣੀ ਅਫਰੀਕਾ ਦੌਰਾ 2024 ਸ਼ਡਿਊਲ
08-ਨਵੰਬਰ-24 : ਪਹਿਲਾ T20I,ਡਰਬਨ ਵਿਖੇ
10-ਨਵੰਬਰ-24 : ਦੂਜਾ ਟੀ-20I,ਗਕੇਬਰਹਾ ਵਿਖੇ
13-ਨਵੰਬਰ-24: ਤੀਜਾ ਟੀ-20I,ਸੈਂਚੁਰੀਅਨ ਵਿਖੇ
15-ਨਵੰਬਰ-24: ਚੌਥਾ ਟੀ-20I,ਜੋਹਾਨਸਬਰਗ ਵਿਖੇ
ਵਿਰਾਟ ਕੋਹਲੀ ਨੂੰ ਫੁੱਲਟਾਸ ’ਤੇ ਆਊਟ ਹੁੰਦੇ ਦੇਖਣਾ ਹੈਰਾਨੀ ਭਰਿਆ : ਸੈਂਟਨਰ
NEXT STORY