ਨਵੀਂ ਦਿੱਲੀ— ਟੀਮ ਇੰਡੀਆ ਦੇ ਇੰਗਲੈਂਡ ਦੌਰੇ 'ਏ' ਦੇ ਖਿਡਾਰੀਆਂ ਦੇ ਹੌਸਲੇ ਬੁਲੰਦ ਹਨ। ਪਹਿਲਾਂ ਦੋ ਅਭਿਆਸ ਮੈਚਾਂ 'ਚ ਸ਼ਾਨਦਾਰ ਜਿੱਤ ਦਰਜ ਕਰਨ ਵਾਲੀ ਇੰਡੀਆ ਏ ਖਿਡਾਰੀ ਕ੍ਰਿਕਟ ਦੇ ਨਾਲ ਨਾਲ ਇੰਗਲੈਂਡ 'ਚ ਜਮ੍ਹ ਕੇ ਮਸਤੀ ਵੀ ਕਰ ਰਹੇ ਹਨ। ਇੰਗਲੈਂਡ ਦੇ ਖਿਲਾਫ ਪਹਿਲੇ ਦੋ ਅਭਿਆਸ ਮੈਚਾਂ 'ਚ ਇੰਡੀਆ ਏ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਅਭਿਆਸ ਮੈਚਾਂ ਵਿਚ ਮੈਚ ਜਿੱਤਣ ਤੋਂ ਬਾਅਦ, ਇਹ ਨੌਜਵਾਨ ਖਿਡਾਰੀ ਆਤਮ ਵਿਸ਼ਵਾਸ ਨਾਲ ਭਰੇ ਹੋਏ ਹਨ। ਇੰਡੀਆ ਏ ਦੀ ਕਮਾਨ ਸ਼ਰੇਅਸ ਅਈਅਰ ਦੇ ਹੱਥਾਂ 'ਚ ਹੈ। ਇਸ ਟੀਮ ਦੇ ਨੌਜਵਾਨ ਖਿਡਾਰੀ ਪ੍ਰਿਥਵੀ ਸ਼ਾਅ, ਦੀਪਕ ਚਾਹਰ ਅਤੇ ਸ਼ੁੱਭਮਨ ਗਿੱਲ ਦਾ ਪ੍ਰਦਰਸ਼ਨ ਹੁਣ ਤੱਕ ਸਭ ਤੋਂ ਸ਼ਾਨਦਾਰ ਰਿਹਾ।
ਇਸ ਟੀਮ ਦੇ ਯੁਵਾ ਖਿਡਾਰੀ ਦੀਪਕ ਚਾਹਰ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਇਕ ਵੀਡੀ ਸ਼ੇਅਰ ਕੀਤਾ ਹੈ। ਇਸ ਵੀਡੀਓ 'ਚ ਟੀਮ ਦੇ ਕਈ ਖਿਡਾਰੀ ਸੜਕ 'ਤੇ ਡਾਂਸ ਕਰਦੇ ਨਜ਼ਰ ਆ ਰਹੇ ਹਨ। ਇਸ ਵੀਡੀਓ 'ਚ ਪ੍ਰਿਥਵੀ ਸ਼ਾਹ, ਸ਼ੇਅਰਸ ਅਈਅਰ, ਦੀਪਕ ਚਾਹਰ , ਸ਼ਰਦੂਲ ਠਾਕੁਰ ਅਤੇ ਕੁਝ ਹੋਰ ਕ੍ਰਿਕਟਰ ਡਾਂਸ ਕਰ ਰਹੇ ਹਨ। ਇਨ੍ਹਾਂ ਯੁਵਾ ਖਿਡਾਰੀਆਂ ਨੇ ਆਪਣੇ ਇਸ ਵੀਡੀਓ ਨੂੰ ਸੰਜੇ ਦੱਤ ਨੂੰ ਡੈਡੀਕੇਟ ਕੀਤਾ ਹੈ। ਵੀਡੀਓ 'ਚ ਇਹ ਸਾਰੇ ਖਿਡਾਰੀ ਸੰਜੇ ਦੱਤ ਦੀ ਫਿਲਮ 'ਮੁੰਨਾ ਬਾਈ ਐੱਮ.ਬੀ.ਬੀ.ਐੱਸ' ਦੇ ਗਾਣੇ ' ਅਪੁਨ ਜੈਸੇ ਟਪੋਰੀ ਕੋ ਕਿਆ ਮਾਲੂਮ ਸਾਲਾ ਪਿਆਰ ਕਿਸ ਚਿੜੀਆਂ ਕਾ ਨਾਮ ਹੈ' ਗਾਣੇ 'ਤੇ ਡਾਂਸ ਕਰਦੇ ਨਜ਼ਰ ਆ ਰਹੇ ਹਨ।
ਦੀਪਕ ਚਾਹਰ ਨੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ , ਆਪਣੇ ਮੁਹੱਲੇ ਮੈਂ ਫਿਰ ਰੇਸ਼ਮਾ ਆਈ.... ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਦੀਪਕ ਨੇ ਸੰਜੇ ਤੱਕ ਨੂੰ ਵੀ ਟੈਗ ਕੀਤਾ ਹੈ। ਦੱਸ ਦਈਏ ਕਿ ਇੰਡੀਆ ਏ ਨੂੰ ਇੰਗਲੈਂਡ ਲਾਇੰਸ ਦੇ ਨਾਲ ਇਕ ਟ੍ਰਾਈ ਸੀਰੀਜ਼ ਖੇਡਣੀ ਹੈ, ਇੰਡੀਆ ਏ ਦੇ ਮੈਚਾਂ ਦੇ ਬਾਅਦ ਟੀਮ ਇੰਡੀਆ ਦਾ ਇੰਗਲੈਂਡ ਦੌਰਾ ਸ਼ੁਰੂ ਹੋਵੇਗਾ। ਭਾਰਤ ਨੂੰ ਇੰਗਲੈਂਡ 'ਚ 3 ਟੀ-20 3 ਵਨਡੇ ਅਤੇ 5 ਟੈਸਟ ਮੈਚਾਂ ਦੀ ਸੀਰੀਜ਼ ਖੇਡਣੀ ਹੈ। ਇੰਗਲੈਂਡ ਦੌਰੇ ਦੀ ਸ਼ੁਰੂਆਤ 3 ਜੁਲਾਈ ਨੂੰ ਪਹਿਲੇ ਟੀ-20 ਤੋਂ ਹੋਵੇਗੀ।
ਲਾਹਿੜੀ ਨੇ ਟ੍ਰੈਵਲਰਸ ਚੈਂਪੀਅਨਸ਼ਿਪ 'ਚ ਤਿੰਨ ਅੰਡਰ 69 ਦਾ ਕਾਰਡ ਖੇਡਿਆ
NEXT STORY