ਸਪੋਰਟਸ ਡੈਸਕ- ਇੰਗਲੈਂਡ ਖਿਲਾਫ ਭਾਰਤੀ ਟੀਮ ਨੇ ਹਾਲ ਹੀ 'ਚ ਖਤਮ ਹੋਈ ਟੀ20 ਸੀਰੀਜ਼ 'ਚ 4-1 ਨਾਲ ਜਿੱਤ ਹਾਸਲ ਕੀਤੀ ਸੀ। ਹੁਣ ਭਾਰਤੀ ਟੀਮ 3 ਮੈਚਾਂ ਦੀ ਵਨਡੇ ਸੀਰੀਜ਼ ਖੇਡਣ ਉਤਰੇਗੀ। ਪਹਿਲਾ ਵਨਡੇ ਨਾਗਪੁਰ 'ਚ 6 ਫਰਵਰੀ ਨੂੰ ਹੋਣਾ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਪੁੱਤ ਨੇ ਕਰਵਾਈ ਬੱਲੇ-ਬੱਲੇ! ਕ੍ਰਿਸ ਗੇਲ ਤੋਂ ਵੀ ਅੱਗੇ ਨਿਕਲਿਆ ਅਭਿਸ਼ੇਕ ਸ਼ਰਮਾ
ਨਾਗਪੁਰ ਵਨਡੇ ਤੋਂ ਪਹਿਲਾਂ ਭਾਰਤੀ ਟੀਮ ਦੇ ਅਹਿਮ ਮੈਂਬਰ ਰਘੂ ਨੂੰ ਪੁਲਸ ਨੇ ਫੜ ਲਿਆ। ਰਘੂ ਟੀਮ ਇੰਡੀਆ 'ਚ ਥ੍ਰੋਡਾਊਨ ਸਪੈਸ਼ਲਿਸਟ ਦੇ ਤੌਰ 'ਤੇ ਕੰਮ ਕਰਦਾ ਹੈ।
ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਨਾਗਪੁਰ ਦਾ ਹੈ, ਜਿੱਥੇ ਵਾਇਰਲ ਵੀਡੀਓ 'ਚ ਪੁਲਸ ਕਰਮਚਾਰੀ ਨੂੰ ਟੀਮ ਇੰਡੀਆ ਦੇ ਮੈਂਬਰ ਨੂੰ ਰੋਕਦੇ ਹੋਏ ਦੇਖਿਆ ਜਾ ਸਕਦਾ ਹੈ। ਦਰਅਸਲ ਪੁਲਸ ਨੇ ਫੈਨ ਸਮਝ ਕੇ ਰਘੂ ਨਾਲ ਅਜਿਹਾ ਕੀਤਾ। ਬਾਅਦ 'ਚ ਪੁਲਸ ਨੂੰ ਰਘੂ ਬਾਰੇ ਪਤਾ ਲੱਗਾ। ਉਸ ਤੋਂ ਬਾਅਦ ਪੁਲਸ ਨੇ ਉਸ ਨੂੰ ਛੱਡ ਦਿੱਤਾ ਤੇ ਜਾਣ ਦਿੱਤਾ।
ਇਹ ਵੀ ਪੜ੍ਹੋ : ਯੁਵਰਾਜ ਸਿੰਘ ਦੀ ਵਾਪਸੀ! ਫਿਰ ਵਰ੍ਹਾਉਣਗੇ ਚੌਕੇ-ਛੱਕੇ
ਰਘੂ ਟੀਮ ਇੰਡੀਆ 'ਚ ਸਚਿਨ ਤੇਂਦੁਲਕਰ ਤੇ ਰਾਹੁਲ ਦ੍ਰਾਵਿੜ ਨੂੰ ਵੀ 2000 ਦੇ ਦਹਾਕੇ 'ਚ ਥ੍ਰੋਡਾਊਨ ਦੀ ਪ੍ਰੈਕਟਿਸ ਕਰਵਾ ਚੁੱਕੇ ਹਨ। ਸਾਲ 2011 'ਚ ਉਨ੍ਹਾਂ ਨੂੰ ਰਸਮੀ ਤੌਰ 'ਤੇ ਟੀਮ ਇੰਡੀਆ 'ਚ ਸ਼ਾਮਲ ਕੀਤਾ ਗਿਆ। ਕਰਨਾਟਕ ਨਾਲ ਸਬੰਧ ਰੱਖਣ ਵਾਲੇ ਰਘੂ ਨੇ 90 ਦੇ ਦਹਾਕੇ 'ਚ ਪੜ੍ਹਾਈ ਛੱਡ ਮੁੰਬਈ ਆ ਗਏ ਸਨ।
ਇਹ ਵੀ ਪੜ੍ਹੋ : ਭਾਰਤ-ਇੰਗਲੈਂਡ ਟੀ20 ਸੀਰੀਜ਼ ਵਿਚਾਲੇ ਮੁਹੰਮਦ ਸ਼ੰਮੀ ਨੇ ਅਚਾਨਕ ਕਰ'ਤਾ 'ਫੇਅਰਵੈੱਲ' ਦਾ ਐਲਾਨ, ਪ੍ਰਸ਼ੰਸਕ ਹੈਰਾਨ
ਉਹ ਕ੍ਰਿਕਟ 'ਚ ਹੀ ਕਰੀਅਰ ਬਣਾਉਣਾ ਚਾਹੁੰਦੇ ਸਨ, ਪਰ ਉਹ ਬੈਂਗਲੁਰੂ 'ਚ ਨੈਸ਼ਨਲ ਕ੍ਰਿਕਟ ਅਕੈਡਮੀ (NCA) ਚਲੇ ਗਏ, ਜਿੱਥੇ ਉਹ ਟ੍ਰੇਨਿੰਗ ਤੇ ਰਿਹੈਬ ਦੇ ਲਈ ਆਏ ਭਾਰਤੀ ਖਿਡਾਰੀਆਂ ਨੂੰ ਪ੍ਰੈਕਟਿਸ ਕਰਵਾਉਂਦੇ ਸਨ, ਉਦੋਂ ਹੀ ਉਹ ਪਹਿਲੀ ਵਾਰ ਦ੍ਰਾਵਿੜ ਦੀ ਨਜ਼ਰ 'ਚ ਆਏ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਇਸ ਖਿਡਾਰੀ ਨੇ ਤੋੜੇ ਸਾਰੇ ਰਿਕਾਰਡ, ਟੀ-20 ਕ੍ਰਿਕਟ 'ਚ ਬਣਿਆ ਨੰਬਰ ਇੱਕ
NEXT STORY