ਨਵੀਂ ਦਿੱਲੀ : ਭਾਰਤ ਅਤੇ ਵਿੰਡੀਜ਼ ਵਿਚਾਲੇ 5 ਮੈਚਾਂ ਦੀ ਸੀਰੀਜ਼ ਦਾ ਆਖਰੀ ਵਨ ਡੇ ਮੈਚ ਤਿਰੂਵਨੰਤਪੁਰਮ ਦੇ ਗ੍ਰੀਨਫੀਲਡ ਇੰਟਰਨੈਸ਼ਨਲ ਸਟੇਡੀਅਮ ਵਿਚ ਖੇਡਿਆ ਜਾਣਾ ਹੈ। ਮੈਚ 1 ਨਵੰਬਰ ਨੂੰ ਖੇਡਿਆ ਜਾਣਾ ਹੈ ਅਤੇ ਟੀਮ ਇੰਡੀਆ 30 ਅਕਤੂਬਰ ਨੂੰ ਤਿਰੂਵਨੰਤਪੁਰਮ ਪਹੁੰਚੀ। ਟੀਮ ਇੰਡੀਆ ਸੀਰੀਜ਼ ਵਿਚ 2-1 ਦੀ ਅਜੇਤੂ ਬੜ੍ਹਤ ਬਣਾ ਚੁੱਕੀ ਹੈ। ਮੁੰਬਈ ਦੇ ਬ੍ਰੇਨਬਾਰਨ ਸਟੇਡੀਅਮ ਵਿਚ ਸੋਮਵਾਰ ਨੂੰ ਖੇਡੇ ਗਏ ਮੈਚ ਵਿਚ ਭਾਰਤ ਨੇ 224 ਦੌੜਾਂ ਦੀ ਜਿੱਤ ਦਰਜ ਕੀਤੀ ਸੀ। ਤਿਰੁਵੰਤਪੁਰਮ ਵਿਚ ਭਾਰਤੀ ਟੀਮ ਦਾ ਬਹੁਤ ਹੀ ਟ੍ਰੇਡਿਸ਼ਨਲ ਅੰਦਾਜ਼ ਵਿਚ ਸਵਾਗਤ ਕੀਤਾ ਗਿਆ।
ਭਾਰਤ ਨੇ ਪਹਿਲਾ ਮੈਚ 8 ਵਿਕਟਾਂ ਨਾਲ ਜਿੱਤਿਆ ਸੀ, ਜੋ ਗੁਹਾਟੀ ਵਿਚ ਖੇਡਿਆ ਗਿਆ ਸੀ। ਇਸ ਤੋਂ ਬਾਅਦ ਵਿਸ਼ਾਖਾਪਟਨਮ ਵਿਚ ਖੇਡਿਆ ਗਿਆ ਟਾਈ 'ਤੇ ਖਤਮ ਹੋਇਆ ਸੀ ਪਰ ਇਸ ਤੋਂ ਬਾਅਦ ਟੀਮ ਨੇ ਮੁੰਬਈ 'ਚ ਜ਼ੋਰਦਾਰ ਵਾਪਸੀ ਕੀਤੀ। ਇਸ ਤਰ੍ਹਾਂ ਨਾਲ ਭਾਰਤ ਫਿਲਹਾਲ ਸੀਰੀਜ਼ ਵਿਚ 2-1 ਨਾਲ ਅੱਗੇ ਹੈ।
ਵਿੰਡੀਜ਼ ਨੇ ਇਸ ਸੀਰੀਜ਼ 'ਚ ਵੈਸੇ ਤਾਂ ਹੈਰਾਨ ਕਰਨ ਵਾਲਾ ਪ੍ਰਦਰਸ਼ਨ ਕੀਤਾ ਹੈ। ਅਜਿਹੇ 'ਚ ਟੀਮ ਇੰਡੀਆ ਆਖਰੀ ਵਨ ਡੇ ਵਿਚ ਕੈਰੇਬੀਆਈ ਟੀਮ ਨੂੰ ਬਿਲਕੁਲ ਵੀ ਹਲਕੇ 'ਚ ਲੈਣ ਦੀ ਗਲਤੀ ਨਹੀਂ ਕਰੇਗੀ। ਇਸ ਤੋਂ ਬਾਅਦ ਭਾਰਤ ਅਤੇ ਵਿੰਡੀਜ਼ ਵਿਚਾਲੇ 3 ਮੈਚਾਂ ਦੀ ਟੀ-20 ਸੀਰੀਜ਼ ਵੀ ਖੇਡੀ ਜਾਣੀ ਹੈ। ਇਸ ਤੋਂ ਪਹਿਲਾਂ ਭਾਰਤ ਨੇ 2 ਮੈਚਾਂ ਦੀ ਟੈਸਟ ਸੀਰੀਜ਼ 'ਚ ਵਿੰਡੀਜ਼ ਖਿਲਾਫ ਕਲੀਨ ਸਵੀਪ ਕੀਤਾ ਸੀ।
ਗਾਂਗੁਲੀ ਨੇ ਰਾਹੁਲ ਨੂੰ ਖਿਡਾਉਣ ਬਾਰੇ ਦਿੱਤਾ ਇਹ ਬਿਆਨ, ਕਿਹਾ...
NEXT STORY