ਨਵੀਂ ਦਿੱਲੀ– ਰਾਸ਼ਟਰਮੰਡਲ ਖੇਡਾਂ ਦੇ ਤਮਗਾ ਜੇਤੂ ਹਾਈ ਜੰਪਰ ਤੇਜਸਵਿਨ ਸ਼ੰਕਰ ਨੇ ਅਮਰੀਕਾ ਦੇ ਐਰਿਜੋਨਾ ਵਿਚ ‘ਜਿਮ ਕਲਿਕ ਸ਼ੂਟਆਊਟ’ ਟੂਰਨਾਮੈਂਟ ’ਚ ਡੇਕਾਥਲਨ ਚਾਂਦੀ ਤਮਗਾ ਜਿੱਤਿਆ ਪਰ ਉਹ ਰਾਸ਼ਟਰੀ ਰਿਕਾਰਡ ਬਣਾਉਣ ਤੋਂ ਖੁੰਝ ਗਿਆ। ਬਰਮਿੰਘਮ ’ਚ 2022 ਰਾਸ਼ਟਰਮੰਡਲ ਖੇਡਾਂ ’ਚ ਹਾਈ ਜੰਪ ਦਾ ਕਾਂਸੀ ਤਮਗਾ ਜਿੱਤਣ ਵਾਲੇ ਤੇਜਸਵਿਨ ਨੇ 10 ਪ੍ਰਤੀਯੋਗਿਤਾਵਾਂ ਦੀ ਡੇਕਾਥਲਨ ’ਚ ਕੁਲ ਮਿਲਾ ਕੇ 7648 ਅੰਕ ਹਾਸਲ ਕੀਤੇ, ਜਿਸ ਨਾਲ ਉਹ ਭਰਤਇੰਦਰ ਸਿੰਘ ਦੇ ਰਾਸ਼ਟਰੀ ਰਿਕਾਰਡ ਤੋਂ 10 ਅੰਕ ਨਾਲ ਪਿੱਛੜ ਗਿਆ, ਜਿਸ ਨੇ 2011 ’ਚ 7658 ਅੰਕ ਬਣਾਏ ਸਨ।
ਇਹ ਪ੍ਰਤੀਯੋਗਿਤਾ ਐਰਿਜੋਨਾ ਯੂਨੀਵਰਸਿਟੀ ਦੇ ਟਕਸਨ ਕੰਪੈਲਕਸ ਵਿਚ ਕਰਵਾਈ ਗਈ। ਨੇਬ੍ਰਾਸਕਾ ਦਾ ਟਿਲ ਸਟੇਨਫੋਰਥ 7848 ਅੰਕਾਂ ਨਾਲ ਪਹਿਲੇ ਸਥਾਨ ’ਤੇ ਰਿਹਾ। ਤੇਜਸਵਿਨ (24 ਸਾਲ) ਕਨਸਾਸ ਯੂਨੀਵਰਸਿਟੀ ਤੋਂ ਕਾਲਜ ਪੂਰਾ ਕਰਨ ਤੋਂ ਬਾਅਦ ਇਸ ਸਮੇਂ ਅਮਰੀਕਾ ਵਿਚ ਕੰਮ ਕਰ ਰਿਹਾ ਹੈ। ਉਸ ਨੇ ਹਾਈ ਜੰਪ (2.19 ਮੀਟਰ) ਤੇ 400 ਮੀਟਰ ਰੇਸ (48.41 ਸੈਕੰਡ) ਜਿੱਤੀ। ਹੋਰਨਾਂ 8 ਪ੍ਰਤੀਯੋਗਿਤਾਵਾਂ ਵਿਚ 10 ਮੀਟਰ ਰੇਸ, ਲੌਂਗ ਜੰਪ, ਸ਼ਾਟਪੁਟ, 110 ਮੀਟਰ ਅੜਿੱਕਾ ਦੌੜ, ਡਿਸਕਸ ਥ੍ਰੋਅ, ਪੋਲ ਵਾਲਟ, ਜੈਵਲਿਨ ਥ੍ਰੋਅ ਤੇ 1500 ਮੀਟਰ ਦੌੜ ਸ਼ਾਮਲ ਸਨ।
PM ਮੋਦੀ ਨੇ 35ਵੀਆਂ ਆਸਟ੍ਰੇਲੀਅਨ ਸਿੱਖ ਖੇਡਾਂ ਲਈ ਦਿੱਤੀਆਂ ਸ਼ੁੱਭਕਾਮਨਾਵਾਂ
NEXT STORY