ਹੈਦਰਾਬਾਦ (ਵਾਰਤਾ)- ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਵ ਨੇ ਤੇਲੰਗਾਨਾ ਦੇ ਸ਼ਤਰੰਜ ਖਿਡਾਰੀ ਉੱਪਲਾ ਪ੍ਰਣੀਤ ਨੂੰ ਗ੍ਰੈਂਡ ਮਾਸਟਰ ਦੀ ਉਪਾਧੀ ਹਾਸਲ ਕਰਨ ’ਤੇ ਵਧਾਈ ਦਿੰਦੇ ਹੋਏ 2.5 ਕਰੋੜ ਰੁਪਏ ਦੀ ਧਨਰਾਸ਼ੀ ਨਾਲ ਸਨਮਾਨਤ ਕਰਨ ਦਾ ਫੈਸਲਾ ਕੀਤਾ ਹੈ। ਮੁੱਖ ਮੰਤਰੀ ਦਫ਼ਤਰ ਵਲੋਂ ਜਾਰੀ ਬਿਆਨ ਅਨੁਸਾਰ ਪ੍ਰਣੀਤ ਨੂੰ ਇਹ ਰਾਸ਼ੀ ਟ੍ਰੇਨਿੰਗ ਤੇ ਹੋਰਨਾਂ ਖ਼ਰਚਿਆਂ ਲਈ ਦਿੱਤੀ ਜਾਵੇਗੀ। ਰਾਵ ਨੇ ਕਿਹਾ ਕਿ ਪ੍ਰਣੀਤ (16) ਦੀ ਲਗਨ, ਮਿਹਨਤ ਤੇ ਸਮਰਪਣ ਨੇ ਉਸ ਨੂੰ ਗ੍ਰੈਂਡ ਮਾਸਟਰ ਬਣਾਇਆ ਹੈ।
ਮੁੱਖ ਮੰਤਰੀ ਨੇ ਆਸ ਪ੍ਰਗਟਾਈ ਹੈ ਕਿ ਪ੍ਰਣੀਤ ਹੋਰ ਵਧੇਰੇ ਉਚਾਈਆਂ ਤਕ ਪਹੁੰਚੇਗਾ ਤੇ ਭਵਿੱਖ ਵਿਚ ਤੇਲੰਗਾਨਾ ਤੇ ਭਾਰਤ ਲਈ ਪ੍ਰਸਿੱਧੀ ਹਾਸਲ ਕਰੇਗਾ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਪ੍ਰਣੀਤ ਦੀਆਂ ਖਾਹਿਸ਼ਾਂ ਨੂੰ ਪੂਰਾ ਕਰਨ ਲਈ ਹਰ ਕਦਮ 'ਤੇ ਉਸ ਦਾ ਸਾਥ ਦੇਵੇਗੀ। ਇਸ ਵਿਚਾਲੇ ਸ਼੍ਰੀ ਰਾਵ ਨੇ ਸ਼ਤਰੰਜ ਚੈਂਪੀਅਨ ਵੀਰਲਾਪੱਲੀ ਨੰਦਿਤਾ ਨੂੰ ‘ਮਹਿਲਾ ਕੈਂਡੀਡੇਟ ਮਾਸਟਰ’ ਬਣਨ ’ਤੇ 50 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ।
IPL 2023: Play-offs ਦੇ ਹੋਰ ਕਰੀਬ ਪਹੁੰਚੀ ਲਖਨਊ ਸੂਪਰ ਜਾਇੰਟਸ, ਮੁੰਬਈ ਦਾ ਪੇਚ ਫੱਸਿਆ
NEXT STORY