ਰਾਏਪੁਰ- ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਨੇ ਸ਼ੁੱਕਰਵਾਰ ਨੂੰ ਭਾਰਤ ਦੀ ‘ਬੈਂਚ ਸਟ੍ਰੈਂਥ’ ਤਿਆਰ ਕਰਨ ਲਈ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਨੂੰ ਸਿਹਰਾ ਦਿੰਦੇ ਹੋਏ ਕਿਹਾ ਕਿ ਇਸ ਲੁਭਾਵਨੀ ਲੀਗ ਵਿਚ ਲਗਾਤਾਰ ਵਿਸ਼ਵ ਪ੍ਰਸਿੱਧ ਖਿਡਾਰੀਆਂ ਵਿਰੁੱਧ ਖੇਡਣ ਨਾਲ ਮੌਜੂਦਾ ਕ੍ਰਿਕਟਰਾਂ ਨੂੰ ਕਾਫੀ ਫਾਇਦਾ ਮਿਲਿਆ ਹੈ।
ਇਹ ਖ਼ਬਰ ਪੜ੍ਹੋ- ਨਿਕਹਤ ਜ਼ਰੀਨ 2 ਵਾਰ ਦੀ ਵਿਸ਼ਵ ਚੈਂਪੀਅਨ ਨੂੰ ਹਰਾ ਕੇ ਸੈਮੀਫਾਈਨਲ ’ਚ
ਆਈ. ਪੀ. ਐੱਲ. ਵਿਚ ਮੁੰਬਈ ਇੰਡੀਅਨਜ਼ ਲਈ ਖੇਡਣ ਵਾਲੇ ਸੂਰਯਕੁਮਾਰ ਯਾਦਵ ਤੇ ਇਸ਼ਾਨ ਕਿਸ਼ਨ ਨੇ ਇੰਗਲੈਂਡ ਵਿਰੁੱਧ ਮੌਜੂਦਾ ਟੀ-20 ਲੜੀ ਵਿਚ ਸ਼ਾਨਦਾਰ ਪਾਰੀਆਂ ਖੇਡੀਆਂ ਤੇ ਤੇਂਦੁਲਕਰ ਨੇ ਉਨ੍ਹਾਂ ਦੀ ਸਫਲਤਾ ਦਾ ਸਿਹਰਾ ਲੀਗ ਨੂੰ ਦਿੱਤਾ। ਸਚਿਨ ਨੇ ਕਿਹਾ,‘‘ਹਾਂ, ਸੂਰਯਾ ਤੇ ਇਸ਼ਾਨ ਦੋਵੇਂ ਖੇਡਣ ਲਈ ਤਿਆਰ ਹਨ ਕਿਉਂਕਿ ਮੈਂ ਸ਼ੁਰੂ ਤੋਂ ਮੰਨਦਾ ਰਿਹਾ ਹਾਂ ਕਿ ਆਈ. ਪੀ. ਐੱਲ. ਦੇ ਸ਼ੁਰੂ ਹੋਣ ਨਾਲ ਖਿਡਾਰੀਆਂ ਨੂੰ ਮਦਦ ਮਿਲੀ ਹੈ।’’
ਉਸ ਨੇ ਕਿਹਾ, ‘‘ਕਿਉਂਕਿ ਜਦੋਂ ਅਸੀਂ ਖੇਡਦੇ ਸੀ, ਮੈਂ ਵਸੀਮ ਅਕਰਮ ਵਿਰੁੱਧ ਨਹੀਂ ਖੇਡਿਆ ਸੀ ਤੇ ਜਦੋਂ ਅਸੀਂ ਆਸਟਰੇਲੀਆ ਵਿਚ ਖੇਡੇ, ਮੈਂ ਸ਼ੇਨ ਵਾਰਨ ਜਾਂ ਕ੍ਰੇਗ ਮੈਕਡਰਮੋਟ ਜਾਂ ਮਰਵ ਹਿਊਜ ਦੇ ਵਿਰੁੱਧ ਨਹੀਂ ਖੇਡਿਆ ਸੀ। ਅਸੀਂ ਲਈ ਉੱਥੇ ਜਾਂਦੇ ਤੇ ਸਾਨੂੰ ਪਤਾ ਲਾਉਣਾ ਪੈਂਦਾ ਸੀ ਕਿ ਕੀ ਹੋਇਆ ਹੈ।’’ ਤੇਂਦੁਲਕਰ ਨੇ ਕਿਹਾ ਕਿ ਆਈ. ਪੀ. ਐੱਲ. ਨੇ ਖਿਡਾਰੀਆਂ ਨੂੰ ਚੋਟੀ ਦੇ ਸਿਤਾਰਿਆਂ ਨਾਲ ਮੋਢੇ ਨਾਲ ਮੋਢਾ ਮਿਲਾਉਣ ਤੇ ਸਰਵਸ੍ਰੇਸ਼ਠ ਵਿਰੁੱਧ ਮੁਕਾਬਲਾ ਕਰਨ ਦਾ ਮੌਕਾ ਪ੍ਰਦਾਨ ਕੀਤਾ ਹੈ।
ਇਹ ਖ਼ਬਰ ਪੜ੍ਹੋ- BCCI ਨੇ ਟੀ20 ਵਿਸ਼ਵ ਕੱਪ ਨੂੰ ਲੈ ਕੇ PCB ਦੀਆਂ ਚਿੰਤਾਵਾਂ ਨੂੰ ਕੀਤਾ ਸੰਬੋਧਿਤ
ਸਚਿਨ ਨੇ ਕਿਹਾ,‘‘ਆਈ. ਪੀ. ਐੱਲ. ਦੀ ਮਦਦ ਨਾਲ, ਮੇਰਾ ਮਤਲਬ ਹੈ ਕਿ ਕੱਲ ਜਦੋਂ ਮੈਂ ਮੈਚ ਦੇਖ ਰਿਹਾ ਸੀ ਤਾਂ ਸੂਰਯ ਬੱਲੇਬਾਜ਼ੀ ਕਰ ਰਿਹਾ ਸੀ ਤੇ ਜੋਫ੍ਰਾ ਆਰਚਰ ਤੇ ਬੇਨ ਸਟੋਕਸ ਉਸ ਨੂੰ ਗੇਂਦਬਾਜ਼ੀ ਕਰ ਰਹੇ ਸਨ ਤੇ ਕਮੈਂਟਟੇਰ ਨੇ ਕਿਹਾ ਕਿ ਸੂਰਯ ਲਈ ਇਹ ਨਵਾਂ ਨਹੀਂ ਹੈ ਕਿਉਂਕਿ ਉਹ ਰਾਜਸਥਾਨ ਰਾਇਲਜ਼ ਵਿਰੁੱਧ ਖੇਡ ਚੁੱਕਾ ਹੈ।’’ ਉਸ ਨੇ ਕਿਹਾ,‘‘ਦੋਵੇਂ ਆਰਚਰ ਤੇ ਸਟੋਕਸ ਰਾਜਸਥਾਨ ਰਾਇਲਜ਼ ਲਈ ਖੇਡਦੇ ਹਨ, ਇਸ ਲਈ ਇਹ ਕੁਝ ਵੀ ਨਵਾਂ ਨਹੀਂ ਸੀ ਤੇ ਉਹ (ਸੂਰਯ) ਜਾਣਦਾ ਸੀ ਕਿ ਉਹ ਕੀ ਕਰਦੇ ਹਨ ਤੇ ਉਹ ਉਨ੍ਹਾਂ ਵਿਰੁੱਧ ਪਹਿਲਾਂ ਹੀ ਖੇਡ ਚੁੱਕਾ ਹੈ, ਇਸ ਲਈ ਇਹ ਪਹਿਲੀ ਵਾਰ ਨਹੀਂ ਸੀ।’’
ਇਹ ਖ਼ਬਰ ਪੜ੍ਹੋ- ਅਫਗਾਨਿਸਤਾਨ ਦੇ ਅਸਗਰ ਨੇ ਧੋਨੀ ਦੇ ਰਿਕਾਰਡ ਦੀ ਕੀਤੀ ਬਰਾਬਰੀ, ਮੋਰਗਨ ਨੂੰ ਛੱਡਿਆ ਪਿੱਛੇ
ਸਚਿਨ ਨੇ ਕਿਹਾ,‘‘ਇਹ ਹੀ ਕਾਰਣ ਹੈ ਕਿ ਮੈਂ ਕਹਿ ਰਿਹਾ ਹਾਂ ਕਿ ਇਹ ਦੋਵੇਂ ਖਿਡਾਰੀ ਭਾਰਤ ਲਈ ਖੇਡਣ ਲਈ ਤਿਆਰ ਹਨ ਤੇ ਇਹ ਦਿਖਾਉਂਦਾ ਹੈ ਕਿ ਸਾਡੀ ਟੀਮ ਦੀ ‘ਬੈਂਚ ਸਟ੍ਰੈਂਥ’ ਕੀ ਹੈ, ਇਹ ਸੱਚਮੁੱਚ ਕਾਫੀ ਮਜ਼ਬੂਤ ਹੈ, ਇਸ ਲਈ ਹੁਣ ਸਾਡੀ ਕ੍ਰਿਕਟ ਦੀ ਖੂਬਸੂਰਤੀ ਇਹ ਹੀ ਹੈ ਕਿ ਅਜਿਹੇ ਖਿਡਾਰੀ ਹਨ, ਜਿਹੜੇ ਖੇਡਣ ਲਈ ਤਿਆਰ ਹਨ।’’
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
BCCI ਨੇ ਟੀ20 ਵਿਸ਼ਵ ਕੱਪ ਨੂੰ ਲੈ ਕੇ PCB ਦੀਆਂ ਚਿੰਤਾਵਾਂ ਨੂੰ ਕੀਤਾ ਸੰਬੋਧਿਤ
NEXT STORY