ਸਪੋਰਟਸ ਡੈਸਕ- ਮੁੰਬਈ ਇੰਡੀਅਨਜ਼ ਨੇ ਸਾਊਦੀ ਅਰਬ ਦੇ ਜੇਦਾ 'ਚ ਆਈ.ਪੀ.ਐੱਲ. 2025 ਲਈ ਹੋਈ ਖਿਡਾਰੀਆਂ ਦੀ ਨਿਲਾਮੀ 'ਚ ਅਰਜੁਨ ਤੇਂਦੁਲਕਰ ਨੂੰ 30 ਲੱਖ ਰੁਪਏ 'ਚ ਖਰੀਦਿਆ ਸੀ। ਮੁੰਬਈ ਇੰਡੀਅਨਜ਼ ਤੋਂ ਇਲਾਵਾ ਕਿਸੇ ਹੋਰ ਫ੍ਰੈਂਚਾਇਜ਼ੀ ਨੇ ਅਰਜੁਨ ਲਈ ਬੋਲੀ ਨਹੀਂ ਲਗਾਈ ਸੀ। ਅਰਜੁਨ ਇਸ ਤੋਂ ਪਹਿਲਾਂ ਵੀ ਮੁੰਬਈ ਦੇ ਨਾਲ ਹੀ ਸਨ ਅਤੇ ਅਗਲੇ ਸੀਜ਼ਨ 'ਚ ਵੀ ਉਹ ਮੁੰਬਈ ਦੇ ਨਾਲ ਹੀ ਦਿਖਾਈ ਦੇਣਗੇ। ਉਥੇ ਹੀ ਆਈ.ਪੀ.ਐੱਲ. ਨਿਲਾਮੀ ਦੇ ਕੁਝ ਦਿਨਾਂ ਬਾਅਦ ਹੀ ਅਰਜੁਨ ਤੇਂਦੁਲਕਰ ਨੂੰ ਇਕ ਵੱਡਾ ਝਟਕਾ ਲੱਗਾ ਹੈ।
ਅਰਜੁਨ ਤੇਂਦੁਲਕਰ ਨੂੰ ਮੌਜੂਦਾ ਸੈਯਦ ਮੁਸ਼ਤਾਕ ਅਲੀ ਟਰਾਫੀ 'ਚ ਗੋਆ ਕ੍ਰਿਕਟ ਟੀਮ 'ਚੋਂ ਬਾਹਰ ਕਰ ਦਿੱਤਾ ਗਿਆ। ਖੱਬੇ ਹੱਥ ਦੇ ਮੀਡੀਅਮ ਗਤੀ ਦੇ ਤੇਜ਼ ਗੇਂਦਬਾਜ਼, ਜੋ ਭਾਰਤ ਦੇ ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਦੇ ਬੇਟੇ ਹਨ, ਇਸ ਤੋਂ ਪਹਿਲਾਂ ਕੇਰਲ ਦੇ ਖਿਲਾਫ ਮੈਚ 'ਚ ਵੀ ਟੀਮ ਦਾ ਹਿੱਸਾ ਨਹੀਂ ਸਨ। ਮੰਗਲਵਾਰ ਨੂੰ ਗੋਈ ਅਤੇ ਮਹਾਰਾਸ਼ਟਰ ਵਿਚਾਲੇ ਮੁਕਾਬਲਾ ਖੇਡਿਆ ਗਿਆ ਅਤੇ ਇਸ ਮੈਚ 'ਚ ਵੀ ਉਨ੍ਹਾਂ ਨੂੰ ਬਾਹਰ ਬੈਠਣਾ ਪਿਆ। ਅਰਜੁਨ ਨੂੰ ਲਗਾਤਾਰ ਖਰਾਬ ਪ੍ਰਦਰਸ਼ਨ ਦਾ ਖਾਮਿਆਜਾ ਭੁਗਤਨਾ ਪਿਆ ਹੈ।
ਸੈਯਦ ਮੁਸ਼ਤਾਕ ਅਲੀ ਟਰਾਫੀ ਦੇ ਮਜੂਦਾ ਸੀਜ਼ਨ 'ਚ ਅਰਜੁਨ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ ਅਤੇ ਉਨ੍ਹਾਂ ਨੇ ਮੁੰਬਈ ਦੇ ਖਿਲਾਫ 4 ਓਵਰਾਂ 'ਚ 48 ਦੌੜਾਂ ਦਿੱਤੀਆਂ। ਬੱਲੇ ਨਾਲ ਉਹ ਸਿਰਫ 9 ਦੌੜਾਂ ਹੀ ਬਣਾ ਸਕੇ, ਜਿਸਦੇ ਚਲਦੇ ਗੋਆ ਨੂ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ। ਦੂਜੇ ਮੈਚ 'ਚ ਉਨ੍ਹਾਂ ਦੇ ਪ੍ਰਦਰਸ਼ਨ 'ਚ ਥੋੜ੍ਹਾ ਸੁਧਾਰ ਹੋਇਾ ਹੈ ਅਤੇ ਉਨ੍ਹਾਂ ਨੇ ਆਪਣੇ ਤਿੰਨ ਓਵਰਾਂ ਦੇ ਸਪੈਲ 'ਚ ਸਿਰਪ 19 ਦੌੜਾਂ ਦਿੱਤੀਆਂ ਪਰ ਉਹ ਇਕ ਵਾਰ ਫਿਰ ਆਪਣੀ ਟੀਮ ਲਈ ਵਿਕੇਟ ਲੈਣ 'ਚ ਅਸਫਲ ਰਹੇ।
ਆਂਧਰਾ ਖਿਲਾਫ ਤੀਜੇ ਮੈਚ 'ਚ ਇਕ ਵਾਰ ਫਿਰ ਉਹ ਵਿਕਟ ਲੈਣ 'ਚ ਅਸਫਲ ਰਹੇ ਅਤੇ ਉਨ੍ਹਾਂ ਨੇ 3.4 ਓਵਰਾਂ ਦੇ ਸਪੈਲ 'ਚ 36 ਦੌੜਾਂ ਦਿੱਤੀਆਂ। ਗੋਆ ਜਾਰੀ ਸੀਜ਼ਨ 'ਚ ਅਜੇ ਤਕ ਇਕ ਵੀ ਮੈਚ 'ਚ ਜਿੱਤ ਦਰਜ ਨਹੀਂ ਕਰ ਪਾਈ ਅਤੇ ਉਹ ਗਰੁੱਪ ਈ 'ਚ ਪੁਆਇੰਟ ਟੇਬਲ 'ਚ ਚਾਰ ਮੈਚ ਹਾਰ ਦੇ ਨਾਲ 6ਵੇਂ ਸਥਾਨ 'ਤੇ ਹੈ।
ਉਥੇ ਹੀ ਮੁੰਬਈ ਇੰਡੀਅਜ਼ ਦੇ ਕਪਤਾਨ ਹਾਰਦਿਕ ਪੰਡਯਾ ਨੇ ਜੇਦਾ 'ਚ ਆਈ.ਪੀ.ਐੱਲ. ਮੇਗਾ ਨਿਲਾਮੀ ਤੋਂ ਬਾਅਦ ਕਿਹਾ ਕਿ ਫ੍ਰੈਂਚਾਇਜ਼ੀ ਨੂੰ ਖਿਡਾਰੀਆਂ ਦਾ ਸਹੀ ਮਿਸ਼ਰਨ ਮਿਲਿਆ ਹੈ। ਹਾਰਦਿਕ ਪੰਡਯਾ ਨੇ ਕਿਹਾ ਕਿ ਟੀਮ ਕੋਲ ਨੌਜਵਾਨ ਅਤੇ ਅਨੁਭਵੀ ਖਿਡਾਰੀਆਂ ਦਾ ਸਹੀ ਮਿਸ਼ਰਨ ਹੈ।
ਪਾਕਿਸਤਾਨ ਨੇ ਰਚਿਆ ਇਤਿਹਾਸ, ਸਿਰਫ 31 ਗੇਂਦਾਂ 'ਚ ਜਿੱਤਿਆ ਮੈਚ
NEXT STORY