ਨਵੀਂ ਦਿੱਲੀ- ਭਾਰਤ ਦੇ ਸਾਬਕਾ ਸ਼ਾਨਦਾਰ ਬੱਲੇਬਾਜ਼ਾਂ 'ਚੋਂ ਇਕ ਸਚਿਨ ਤੇਂਦੁਲਕਰ ਜਾਣਦੇ ਹਨ ਕਿ ਦੱਖਣੀ ਅਫ਼ਰੀਕਾ ਦੇ ਮੁਸ਼ਕਲ ਹਾਲਾਤ 'ਚ ਸਫ਼ਲ ਹੋਣ ਲਈ ਕੀ ਕਰਨਾ ਪੈਂਦਾ ਹੈ। ਤੇਂਦੁਲਕਰ ਭਾਰਤ ਦੇ ਦੱਖਣੀ ਅਫ਼ਰੀਕਾ ਦੇ ਪੰਜ ਟੈਸਟ ਦੌਰੇ ਦਾ ਹਿੱਸਾ ਰਹਿ ਚੁੱਕੇ ਹਨ। ਇਸ 'ਚ 1992, 1996, 2001, 2006, 2010 ਦੇ ਦੌਰੇ ਸ਼ਾਮਲ ਹਨ। ਇਸ ਦੌਰਾਨ ਤੇਂਦੁਲਕਰ ਨੇ ਅਫ਼ਰੀਕੀ ਧਰਤੀ 'ਤੇ 5 ਸੈਂਕੜੇ ਆਪਣੇ ਨਾਂ ਕੀਤੇ ਹਨ। ਅਜਿਹੇ 'ਚ ਹੁਣ 26 ਦਸੰਬਰ ਤੋਂ ਸ਼ੁਰੂ ਹੋਣ ਵਾਲੀ ਟੈਸਟ ਸੀਰੀਜ਼ ਨੂੰ ਲੈ ਕੇ ਸਚਿਨ ਤੇਂਦੁਲਕਰ ਭਾਰਤ ਦੇ ਬੱਲੇਬਾਜ਼ਾਂ ਲਈ ਬੇਹਦ ਖ਼ਾਸ ਸਲਾਹ ਲੈ ਕੇ ਆਏ ਹਨ। ਜੋ ਹੇਠਾਂ ਮੁਤਾਬਕ ਹੈ।
ਇਹ ਵੀ ਪੜ੍ਹੋ : ਯਾਸਿਰ ਸ਼ਾਹ ਨੇ ਪਾਕਿਸਤਾਨ ਕ੍ਰਿਕਟ ਨੂੰ ਕੀਤਾ ਬਦਨਾਮ : ਰਮੀਜ਼ ਰਾਜਾ
ਤੇਂਦੁਲਕਰ ਨੇ ਇਕ ਇੰਟਰਵਿਊ ਦੇ ਦੌਰਾਨ ਕਿਹਾ ਕਿ, ਇੰਗਲੈਂਡ ਦੌਰੇ 'ਤੇ ਦੇਖਿਆ ਗਿਆ ਕਿ ਕੇ. ਐੱਲ. ਰਾਹੁਲ ਤੇ ਰੋਹਿਤ ਸ਼ਰਮਾ ਦਾ ਫ਼ਰੰਟ ਫ਼ੁਟ ਡਿਫ਼ੈਂਸ ਬਹੁਤ ਕਾਰਗਰ ਸੀ ਤੇ ਇਸੇ ਵਜ੍ਹਾ ਕਰਕੇ ਉਹ ਦੌੜਾਂ ਬਣਾਉਣ 'ਚ ਸਫਲ ਰਹੇ। ਸਚਿਨ ਨੇ ਇਨ੍ਹਾਂ ਬੱਲੇਬਾਜ਼ਾਂ ਦਾ ਉਦਾਹਰਨ ਦਿੰਦੇ ਹੋਏ ਕਿਹਾ ਬੱਲੇਬਾਜ਼ਾਂ ਨੂੰ ਆਪਣੇ ਹੱਥਾਂ ਨੂੰ ਆਪਣੇ ਸਰੀਰ ਦੇ ਕਰੀਬ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬੱਲੇਬਾਜ਼ ਦੇ ਹੱਥ ਸਰੀਰ ਤੋਂ ਦੂਰ ਨਹੀਂ ਜਾ ਸਕਦੇ ਸਨ। ਜਦੋਂ ਤੁਹਾਡੇ ਹੱਥ ਤੁਹਾਡੇ ਸਰੀਰ ਤੋਂ ਦੂਰ ਜਾਣ ਲਗਦੇ ਹਨ ਉਦੋਂ ਹੌਲੇ-ਹੌਲੇ, ਪਰ ਯਕੀਨੀ ਤੌਰ 'ਤੇ ਤੁਸੀਂ ਕੰਟਰੋਲ ਗੁਆਉਣਾ ਸ਼ੁਰੂ ਕਰਦੇ ਹੋ ਤੇ ਕੇ. ਐੱਲ. ਰਾਹੁਲ ਤੇ ਰੋਹਿਤ ਸ਼ਰਮਾ ਦੋਵੇਂ ਬੱਲੇਬਾਜ਼ਾਂ ਦੀ ਖ਼ਾਸੀਅਤ ਇਹੀ ਸੀ ਕਿ ਉਨ੍ਹਾਂ ਦੇ ਹੱਥ ਦੂਰ ਨਹੀਂ ਜਾ ਰਹੇ ਸਨ।
ਇਹ ਵੀ ਪੜ੍ਹੋ : ਝੂਲਨ ਗੋਸਵਾਮੀ ਪ੍ਰੀ-ਬਿਡ ਪਾਉਣ ਵਾਲੀ ਦੁਨੀਆ ਦੀ ਪਹਿਲੀ ਮਹਿਲਾ ਕ੍ਰਿਕਟਰ ਬਣੀ
ਤੇਂਦੁਲਕਰ ਨੇ ਅੱਗੇ ਕਿਹਾ ਕਿ 'ਮੈਂ ਹਮੇਸ਼ਾ ਕਿਹਾ ਹੈ ਕਿ ਫਰੰਟ ਫੁਟ ਡਿਫ਼ੈਂਸ ਮਹੱਤਵਪੂਰਨ ਹੈ ਤੇ ਫਰੰਟ ਫੁਟ ਡਿਫ਼ੈਂਸ ਦੀ ਗਿਣਤੀ ਇੱਥੇ ਹੋਵੇਗੀ। ਪਹਿਲੇ 25 ਓਵਰ, ਫਰੰਟ ਫੁਟ ਡਿਫੈਂਸ ਮਹੱਤਵਪੂਰਨ ਹੋਣ ਵਾਲੇ ਹਨ।' ਆਪਣਾ ਤਜਰਬਾ ਸ਼ੇਅਰ ਕਰਦੇ ਹੋਏ ਸਚਿਨ ਨੇ ਕਿਹਾ ਕਿ ਬੱਲੇਬਾਜ਼ ਇੱਥੇ ਛੋਟੇ-ਛੋਟੇ ਟ੍ਰਿਕਸ 'ਤੇ ਕੰਮ ਕਰ ਸਕਦੇ ਹਨ। ਰਾਹੁਲ ਤੇ ਰੋਹਿਤ ਦਾ ਉਦਾਹਰਣ ਦਿੰਦੇ ਹੋਏ ਸਚਿਨ ਨੇ ਕਿਹਾ ਕਿ, ਕਈ ਵਾਰ ਗੇਂਦਬਾਜ਼ਾਂ ਨੇ ਉਨ੍ਹਾਂ ਨੂੰ ਮਾਤ ਵੀ ਦਿੱਤੀ ਹੈ। ਪਰ ਇਹ ਠੀਕ ਹੈ। ਹਰ ਬੱਲੇਬਾਜ਼ ਮਾਤ ਖਾਂਦਾ ਹੈ। ਗੇਂਦਬਾਜ਼ ਇੱਥੇ ਵਿਕਟ ਲੈਣ ਵਾਸਤੇ ਹਨ। ਇਸ ਲਈ ਇਹ ਚਲਦਾ ਹੈ ਪਰ ਜਦੋਂ ਤੁਹਾਡਾ ਹੱਥ ਸਰੀਰ ਤੋਂ ਦੂਰ ਜਾਣ ਲਗਦਾ ਹੈ ਤਾਂ ਤੁਹਾਡਾ ਬੱਲਾ ਗੇਂਦ ਦਾ ਕਿਨਾਰਾ ਲੈਂਦਾ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਯਾਸਿਰ ਸ਼ਾਹ ਨੇ ਪਾਕਿਸਤਾਨ ਕ੍ਰਿਕਟ ਨੂੰ ਕੀਤਾ ਬਦਨਾਮ : ਰਮੀਜ਼ ਰਾਜਾ
NEXT STORY