ਲੰਡਨ— ਸਾਲ ਦੇ ਤੀਜੇ ਗ੍ਰੈਂਡ ਸਲੈਮ ਟੂਰਨਾਮੈਂਟ ਵਿੰਬਲਡਨ 'ਚ 2019 ਤੋਂ ਮੈਚ ਦੇ ਫਾਈਨਲ ਸੈੱਟ 'ਚ 12-12 ਦੇ ਟਾਈ ਬ੍ਰੇਕ ਹੋਣਗੇ। ਆਲ ਇੰਗਲੈਂਡ ਲਾਨ ਟੈਨਿਸ ਕਲੱਬ (ਏ.ਈ.ਐੱਲ.ਟੀ.ਸੀ.) ਨੇ ਸ਼ੁੱਕਰਵਾਰ ਨੂੰ ਇਸ ਫੈਸਲੇ ਦੀ ਜਾਣਕਾਰੀ ਦਿੱਤੀ। ਇਹ ਫੈਸਲਾ ਇਸ ਸਾਲ ਦੱਖਣੀ ਅਫਰੀਕਾ ਦੇ ਕੇਵਿਨ ਐਂਡਰਸਨ ਅਤੇ ਅਮਰੀਕਾ ਦੇ ਜਾਨ ਇਸਨਰ ਵਿਚਾਲੇ ਤਿੰਨ ਘੰਟੇ ਤੋਂ ਜ਼ਿਆਦਾ ਸਮੇਂ ਤੱਕ ਚਲੇ ਸੈਮੀਫਾਈਨਲ ਮੈਚ ਨੂੰ ਧਿਆਨ 'ਚ ਰਖਦੇ ਹੋਏ ਲਿਆ ਗਿਆ ਹੈ।
ਏ.ਈ.ਐੱਲ.ਟੀ.ਸੀ. ਨੇ ਕਿਹਾ, ''ਸਮਾਂ ਆ ਗਿਆ ਹੈ ਕਿ ਫੈਸਲਾਕੁੰਨ ਸੈੱਟ 'ਚ ਇਕ ਤੈਅ ਅੰਕ ਦੇ ਨਾਲ ਟਾਈ ਬ੍ਰੇਕ ਪ੍ਰਣਾਲੀ ਦੀ ਵਰਤੋਂ ਕੀਤੀ ਜਾਵੇ।'' ਜੋ ਟੀਮ ਜਾਂ ਖਿਡਾਰੀ ਦੋ ਅੰਕਾਂ ਦੇ ਫਰਕ ਨੂੰ ਬਣਾਏ ਰਖਦੇ ਹੋਏ ਪਹਿਲੇ 7 ਅੰਕ ਤਕ ਪਹੁੰਚੇਗਾ ਉਹ ਜੇਤੂ ਹੋਵੇਗਾ। ਪਰ ਅਜਿਹਾ ਨਹੀਂ ਹੋ ਸਕਿਆ ਤਾਂ ਮੈਚ 12-12 ਦੇ ਤੈਅ ਟਾਈ ਬ੍ਰੇਕ 'ਤੇ ਰੋਕ ਦਿੱਤਾ ਜਾਵੇਗਾ। ਇਸ ਤੋਂ ਬਾਅਦ ਜੋ ਖਿਡਾਰੀ ਐਡਵਾਂਟੇਜ ਭਾਵ ਇਕ ਅੰਕ ਦੀ ਬੜ੍ਹਤ ਲੈ ਲਵੇਗਾ ਉਹ ਖਿਡਾਰੀ ਜੇਤੂ ਹੋਵੇਗਾ।
ਏ.ਈ.ਐੱਲ.ਟੀ.ਸੀ. ਦੇ ਚੇਅਰਮੈਨ ਫਿਲਿਪ ਬਰੂਕ ਨੇ ਕਿਹਾ, ''ਅਸੀਂ ਸਾਰੇ ਜਾਣਦੇ ਹਾਂ ਕਿ ਫਾਈਨਲ ਸੈੱਟ ਕਾਫੀ ਦੇਰ ਤਕ ਚਲੇ ਅਜਿਹਾ ਬਹੁਤ ਘੱਟ ਹੁੰਦਾ ਹੈ। ਅਸੀਂ ਮੰਨਦੇ ਹਾਂ ਕਿ 12-12 ਦਾ ਟਾਈ ਬ੍ਰੇਕ ਇਕ ਸੰਤੁਲਨ ਪ੍ਰਦਾਨ ਕਰੇਗਾ ਅਤੇ ਦੋਹਾਂ ਖਿਡਾਰੀਆਂ ਨੂੰ ਮੌਕਾ ਦੇਵੇਗਾ ਅਤੇ ਜੋ ਐਡਵਾਂਟੇਜ ਲੈ ਸਕੇਗਾ ਉਹ ਮੈਚ ਦਾ ਜੇਤੂ ਹੋਵੇਗਾ। ਇਸ ਨਾਲ ਮੈਚ ਇਕ ਤੈਅ ਸਮੇਂ 'ਚ ਖਤਮ ਹੋ ਜਾਵੇਗਾ।'' ਸੰਘ ਨੇ ਕਿਹਾ ਕਿ ਉਸ ਨੇ ਇਹ ਫੈਸਲਾ ਬੀਤੇ 20 ਚੈਂਪੀਅਨਸ਼ਿਪ ਮੈਚਾਂ ਨੂੰ ਦੇਖ ਕੇ ਲਿਆ ਹੈ।
Ind vs WI, 1st ODI:ਪਹਿਲੇ ਵਨ ਡੇ ਮੈਚ ਲਈ 12 ਮੈਂਬਰੀ ਟੀਮ ਘੋਸ਼ਿਤ
NEXT STORY