ਜਲੰਧਰ - 5 ਗ੍ਰੈਂਡ ਸਲੈਮ ਖਿਤਾਬ ਜਿੱਤਣ ਵਾਲੀ ਰੂਸ ਦੀ ਦਿਲਕਸ਼ ਟੈਨਿਸ ਖਿਡਾਰਨ ਮਾਰੀਆ ਸ਼ਾਰਾਪੋਵਾ ਦੁਨੀਆ ਦੀਆਂ ਸਭ ਤੋਂ ਗਲੈਮਰਸ ਖਿਡਾਰਨਾਂ 'ਚ ਸ਼ੁਮਾਰ ਹੈ। ਚਾਹੇ ਉਸ ਨੇ 2014 ਤੋਂ ਬਾਅਦ ਕੋਈ ਵੀ ਸਿੰਗਲ ਗ੍ਰੈਂਡ ਸਲੈਮ ਨਹੀਂ ਜਿੱਤਿਆ ਅਤੇ ਡੋਪਿੰਗ ਕਰਕੇ ਉਹ ਇਕ ਸਾਲ ਦੀ ਪਾਬੰਦੀ ਵੀ ਝੱਲ ਚੁੱਕੀ ਹੈ ਪਰ ਇਸ ਦੇ ਬਾਵਜੂਦ ਉਸ ਦੀ ਲੋਕਪ੍ਰਿਯਤਾ ਵਿਚ ਕੋਈ ਕਮੀ ਨਹੀਂ ਆਈ। ਉਸ ਦਾ ਇਸ਼ਤਿਹਾਰਾਂ ਦੀ ਦੁਨੀਆ 'ਚ ਬੋਲਬਾਲਾ ਹੈ।

ਸ਼ਾਰਾਪੋਵਾ ਦੇ ਪ੍ਰਸ਼ੰਸਕਾਂ ਦੀ ਗਿਣਤੀ ਲੱਖਾਂ 'ਚ ਹੈ ਪਰ ਉਸ ਦੀ ਆਲੋਚਨਾ ਕਰਨ ਵਾਲਿਆਂ ਦੀ ਵੀ ਕੋਈ ਕਮੀ ਨਹੀਂ ਹੈ। ਉਸ ਦੇ ਆਲੋਚਕ ਕਹਿੰਦੇ ਹਨ ਕਿ ਸ਼ਾਰਾਪੋਵਾ ਨੂੰ ਇਸ਼ਤਿਹਾਰ ਸਿਰਫ ਉਸ ਦੀ ਖੂਬਸੂਰਤੀ ਲਈ ਹੀ ਮਿਲਦੇ ਹਨ, ਨਾ ਕਿ ਉਸ ਦੇ ਕੋਰਟ 'ਤੇ ਕੀਤੇ ਗਏ ਪ੍ਰਦਰਸ਼ਨ ਦੀ ਬਦੌਲਤ। 32 ਸਾਲਾ ਸ਼ਾਰਾਪੋਵਾ ਨੇ ਇਕ ਇੰਟਰਵਿਊ ਦੌਰਾਨ ਆਪਣੇ ਆਲੋਚਕਾਂ ਨੂੰ ਕਰਾਰਾ ਜਵਾਬ ਦਿੱਤਾ। ਉਸ ਨੇ ਕਿਹਾ ਕਿ ਜੋ ਲੋਕ ਕਹਿੰਦੇ ਹਨ ਕਿ ਸਿਰਫ ਖੂਬਸੂਰਤ ਹੋਣ ਕਰਕੇ ਉਸ ਨੂੰ ਇਸ਼ਤਿਹਾਰ ਮਿਲਦੇ ਹਨ, ਉਹ ਬਿਲਕੁਲ ਗਲਤ ਹਨ।

ਸ਼ਾਰਾਪੋਵਾ ਨੇ ਕਿਹਾ ਕਿ ਤੁਸੀਂ ਚਾਹੇ ਆਪਣੇ ਵਾਲ ਕਿੰਨੇ ਵੀ ਸਟਾਈਲਿਸ਼ ਅਤੇ ਕਲਰ ਕਰਵਾ ਲਓ ਪਰ ਇਸ ਤੋਂ ਵੀ ਅੱਗੇ ਬਹੁਤ ਕੁਝ ਹੁੰਦਾ ਹੈ। ਤੁਸੀਂ ਚਾਹੁੰਦੇ ਤਾਂ ਇਸ ਨੂੰ ਆਪਣੇ ਉੱਪਰ ਵੀ ਅਜ਼ਮਾ ਸਕਦੇ ਹੋ, ਸਿਰਫ ਚੱਲਦੇ ਰਹੋ ਅਤੇ ਦੂਸਰਿਆਂ ਦੀਆਂ ਗੱਲਾਂ ਨੂੰ ਅਣਸੁਣਿਆ ਕਰਦੇ ਰਹੋ। ਇਹੀ ਸਹੀ ਹੁੰਦਾ ਹੈ। ਮੈਂ ਬਹੁਤ ਸਾਰੇ ਲੋਕਾਂ ਕੋਲੋਂ ਇਸ ਬਾਰੇ ਸੁਣਿਆ ਹੈ ਪਰ ਮੈਂ ਇਸ 'ਤੇ ਪੂਰੀ ਤਰ੍ਹਾਂ ਵਿਸ਼ਵਾਸ ਕਰਦੀ ਹਾਂ।

ਸ਼ਾਰਾਪੋਵਾ ਦੁਨੀਆ ਵਿਚ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀਆਂ ਮਹਿਲਾ ਖਿਡਾਰਨਾਂ ਵਿਚ ਸ਼ਾਮਲ ਹੈ। ਉਸ ਦੀ ਕੁਲ ਸੰਪਤੀ ਕਰੀਬ 14 ਅਰਬ ਰੁਪਏ ਹੈ। ਉਹ ਕਈ ਵੱਡੇ ਬ੍ਰਾਂਡਜ਼ ਦੇ ਨਾਲ ਇਸ਼ਤਿਹਾਰ ਕਰਦੀ ਹੈ। ਇਸ ਤੋਂ ਇਲਾਵਾ ਉਹ ਆਪਣੇ ਕਰੀਅਰ ਨੂੰ ਲੈ ਕੇ ਵੀ ਸੁਰਖੀਆਂ 'ਚ ਰਹਿੰਦੀ ਹੈ।

ਸਿਰਫ ਮੋਦੀ ਤੋਂ ਪਿੱਛੇ ਰਹੇ ਧੋਨੀ, ਪ੍ਰਸਿੱਧ ਹਸਤੀਆਂ ਦੀ ਲਿਸਟ 'ਚ ਹਨ ਇਸ ਸਥਾਨ 'ਤੇ
NEXT STORY