ਦੁਬਈ— ਇੰਗਲੈਂਡ ਖਿਲਾਫ ਏਸ਼ੇਜ਼ ਸੀਰੀਜ਼ ਦੇ ਪਹਿਲੇ ਟੈਸਟ ਦੀਆਂ ਪਾਰੀਆਂ 'ਚ ਸੈਂਕੜਾ ਲਗਾਉਣ ਵਾਲੇ ਆਸਟਰੇਲੀਆਈ ਬੱਲੇਬਾਜ਼ ਸਟੀਵ ਸਮਿਥ ਮੰਗਲਵਾਰ ਨੂੰ ਜਾਰੀ ਆਈ.ਸੀ.ਸੀ. ਦੀ ਨਵੀਂ ਟੈਸਟ ਰੈਂਕਿੰਗ 'ਚ ਭਾਰਤ ਦੇ ਚੇਤੇਸ਼ਵਰ ਪੁਜਾਰਾ ਨੂੰ ਪਛਾੜ ਕੇ ਤੀਜੇ ਸਥਾਨ 'ਤੇ ਪਹੁੰਚ ਗਏ। ਭਾਰਤੀ ਕਪਤਾਨ ਵਿਰਾਟ ਕੋਹਲੀ ਰੈਂਕਿੰਗ 'ਚ ਪਹਿਲੇ ਸਥਾਨ 'ਤੇ ਕਾਬਜ ਹਨ ਜਦਕਿ ਪੁਜਾਰਾ ਚੌਥੇ ਸਥਾਨ 'ਤੇ ਖਿਸਕ ਗਏ। ਗੇਂਦ ਨਾਲ ਛੇੜਛਾੜ ਦੇ ਮਾਮਲੇ 'ਚ ਇਕ ਸਾਲ ਦੀ ਪਾਬੰਦੀ ਝੱਲਣ ਦੇ ਬਾਅਦ ਆਪਣਾ ਪਹਿਲਾ ਟੈਸਟ ਖੇਡ ਰਹੇ ਸਮਿਥ ਨੇ 144 ਅਤੇ 142 ਦੌੜਾਂ ਦੀ ਪਾਰੀ ਖੇਡੀ ਅਤੇ ਉਹ ਮੈਨ ਆਫ ਦਿ ਮੈਚ ਚੁਣੇ ਗਏ। ਟੈਸਟ ਤੋਂ ਪਹਿਲਾਂ ਉਨ੍ਹਾਂ ਦੇ ਨਾਂ 857 ਰੇਟਿੰਗ ਅੰਕ ਸਨ ਅਤੇ ਮੈਚ ਦੇ ਬਾਅਦ ਮੌਜੂਦਾ ਰੈਂਕਿੰਗ 'ਚ 900 ਤੋਂ ਵੱਧ ਰੇਟਿੰਗ ਅੰਕ ਪ੍ਰਾਪਤ ਕਰਨ ਵਾਲੇ ਤੀਜੇ ਖਿਡਾਰੀ ਹਨ।

ਕੋਹਲੀ (922) ਅਤੇ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ (913) ਤੋਂ ਇਲਾਵਾ ਸਮਿਥ (903) ਦੇ ਨਾਂ 900 ਤੋਂ ਜ਼ਿਆਦਾ ਰੇਟਿੰਗ ਅੰਕ ਹਨ। ਟੈਸਟ ਮੈਚ 'ਚ ਨੌ ਵਿਕਟਾਂ ਲੈਣ ਵਾਲੇ ਆਸਟਰੇਲੀਆ ਦੇ ਨਾਥਨ ਲਿਓਨ 6 ਸਥਾਨ ਉੱਪਰ ਚੜ੍ਹ ਕੇ 13ਵੀਂ ਪਾਇਦਾਨ 'ਤੇ ਆ ਗਏ। ਤੇਜ਼ ਗੇਂਦਬਾਜ਼ ਪੈਟ ਕਮਿੰਸ ਨੇ ਮੈਚ 'ਚ 7 ਵਿਕਟਾਂ ਲੈ ਕੇ ਚੋਟੀ 'ਤੇ ਆਪਣੀ ਸਥਿਤੀ ਮਜ਼ਬੂਤ ਕੀਤੀ। ਉਹ ਕਰੀਅਰ ਦੇ ਸਰਵਸ੍ਰੇਸ਼ਠ 898 ਅੰਕ 'ਤੇ ਪਹੰਚ ਗਏ ਹਨ, ਪਿਛਲੇ 50 ਸਾਲਾਂ 'ਚ ਗਲੇਨ ਮੈਕਗ੍ਰਾ ਅਤੇ ਸ਼ੇਨ ਵਾਰਨ ਦੇ ਬਅਦ ਉਹ ਤੀਜੇ ਜ਼ਿਆਦਾ ਰੇਟਿੰਗ ਅੰਕ ਹਾਸਲ ਕਰਨ ਵਾਲੇ ਆਸਟਰੇਲੀਆਈ ਗੇਂਦਬਾਜ਼ ਬਣ ਗਏ ਹਨ। ਇੰਗਲੈਂਡ ਲਈ ਪਹਿਲੀ ਪਾਰੀ 'ਚ 133 ਦੌੜਾਂ ਬਣਾਉਣ ਵਾਲੇ ਸਲਾਮੀ ਬੱਲੇਬਾਜ਼ ਰੋਰੀ ਬਰਨਸ 25 ਪਾਇਦਾਨ ਉੱਪਰ ਚੜ੍ਹ ਕੇ ਕਰੀਅਰ ਦੇ ਸਰਵਸ੍ਰੇਸ਼ਠ 81ਵੇਂ ਸਥਾਨ 'ਤੇ ਪਹੁੰਚ ਗਏ। ਇਸ ਟੈਸਟ ਮੈਚ 'ਚ ਆਸਟਰੇਲੀਆ ਖਿਲਾਫ ਟੈਸਟ ਵਿਕਟਾਂ ਦਾ ਸੈਂਕੜਾ ਪੂਰਾ ਕਰਨ ਵਾਲੇ ਸਟੁਅਰਟ ਬ੍ਰਾਡ ਦੋ ਸਥਾਨ ਉੱਪਰ ਚੜ੍ਹ ਕੇ 16ਵੇਂ ਸਥਾਨ 'ਤੇ ਪਹੁੰਚੇ। ਮੈਚ 'ਚ ਚਾਰ ਵਿਕਟਾਂ ਲੈਣ ਵਾਲੇ ਕ੍ਰਿਸ ਵੋਕਸ ਚਾਰ ਪਾਇਦਾਨ ਉੱਪਰ ਚੜ੍ਹ ਕੇ 29ਵੇਂ ਸਥਾਨ 'ਤੇ ਆ ਗਏ। ਵੋਕਸ ਹਰਫਨਮੌਲਾ ਖਿਡਾਰੀਆਂ ਦੀ ਸੂਚੀ 'ਚ ਹਮਵਤਨ ਮੋਈਨ ਅਲੀ ਨੂੰ ਪਛਾੜ ਕੇ ਨੌਵੇਂ ਸਥਾਨ 'ਤੇ ਪਹੁੰਚ ਗਏ।
ਵਰਲਡ ਚੈਂਪੀਅਨਸ਼ਿਪ : ਤਮਗੇ ਦੀ ਹੈਟ੍ਰਿਕ ਲਗਾਉਣ ਦੇ ਇਰਾਦੇ ਨਾਲ ਉਤਰੇਗੀ ਸਿੰਧੂ
NEXT STORY