ਲੇਹ– ਖੇਡ ਮੰਤਰੀ ਅਨੁਰਾਗ ਠਾਕੁਰ ਨੇ ਸ਼ਨੀਵਾਰ ਨੂੰ ਇੱਥੇ ਅਲਟੀਮੇਟ ਲੱਦਾਖ ਸਾਈਕਲਿੰਗ ਚੈਲੰਜ ਦੇ ਦੂਜੇ ਸੈਸ਼ਨ ਦੀ ਹਰੀ ਝੰਡੀ ਦਿਖਾ ਕੇ ਸ਼ੁਰੂਆਤ ਕੀਤੀ। ਇਹ ਸਾਈਕਲਿੰਗ ਚੈਲੰਜ ‘ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ’ ਤੇ ‘ਫਿੱਟ ਇੰਡੀਆ ਮੂਵਮੈਂਟ’ ਦਾ ਹਿੱਸਾ ਹੈ, ਜਿਸ ਦਾ ਆਯੋਜਨ ਲੱਦਾਖ ਪੁਲਸ ਨੇ ਭਾਰਤੀ ਸਾਈਕਲਿੰਗ ਮਹਾਸੰਘ ਦੇ ਸਹਿਯੋਗ ਨਾਲ ਕੀਤਾ ਹੈ।
ਠਾਕੁਰ ਨੇ ਕਿਹਾ ਕਿ ਜਿਵੇਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਫਿੱਟ ਇੰਡੀਆ ਮੂਵਮੈਂਟ ਦੇ ਪਿੱਛੇ ਦੀ ਪ੍ਰੇਰਣਾ ਭਾਰਤ ਦੇ ਲੋਕਾਂ ਵਿਚਾਲੇ ਫਿੱਟਨੈੱਸ ਨੂੰ ਲੈ ਕੇ ਜਾਗਰੂਕਤਾ ਪੈਦਾ ਕਰਨਾ ਹੈ। ਫਿੱਟ ਇੰਡੀਆ ਮੁਹਿੰਮ ਨੂੰ ਬੜ੍ਹਾਵਾ ਦੇਣ ਲਈ ਨੌਜਵਾਨਾਂ ਦੀ ਭੂਮਿਕਾ ’ਤੇ ਜ਼ੋਰ ਦਿੰਦੇ ਹੋਏ ਠਾਕੁਰ ਨੇ ਕਿਹਾ,‘‘ਚਲੋ ਸਾਈਕਲ ਚਲਾਓ, ਫਿੱਟ ਰਹੋ ਤੇ ਭਾਰਤ ਨੂੰ ਫਿੱਟ ਰੱਖੋ। ਜੇਕਰ ਨੌਜਵਾਨ ਫਿੱਟ ਰਹੇਗਾ ਤਾਂ ਭਾਰਤ ਫਿੱਟ ਰਹੇਗਾ।’’
ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਤੀਜੇ ਵਨਡੇ 'ਚ ਆਸਟਰੇਲੀਆ ਨੂੰ 2 ਵਿਕਟਾਂ ਨਾਲ ਹਰਾਇਆ
NEXT STORY