ਸਪੋਰਟਸ ਡੈਸਕ : ਭਾਰਤ ’ਚ ਇਸ ਤਰ੍ਹਾਂ ਦਾ ਕੋਈ ਨਹੀਂ, ਜਿਹੜਾ ਸਚਿਨ ਤੇਂਦੁਲਕਰ ਦੀ ਬੱਲੇਬਾਜ਼ੀ ਦਾ ਪ੍ਰਸ਼ੰਸਕ ਨਾ ਹੋਵੇ। ਸਚਿਨ ਨੂੰ ਭਾਰਤ ’ਚ ਉਨ੍ਹਾਂ ਦੇ ਫੈਨ ਭਗਵਾਨ ਮੰਨਦੇ ਹਨ। ਆਪਣੇ ਲੰਮੇ ਕਰੀਅਰ ਨੂੰ ਸਚਿਨ ਨੇ ਸਾਲ 2013 ’ਚ ਸੰਨਿਆਸ ਲੈ ਕੇ ਖਤਮ ਕੀਤਾ ਪਰ ਅੱਜ ਵੀ ਉਹ ਬਹੁਤ ਸਾਰੇ ਨੌਜਵਾਨ ਤੇ ਮੌਜੂਦਾ ਖਿਡਾਰੀਆਂ ਦੇ ਆਦਰਸ਼ ਹਨ ਪਰ ਇਕ ਸ਼ੋਅ ’ਚ ਬਾਲੀਵੁੱਡ ਅਭਿਨੇਤਰੀ ਨੇ ਖੁਲਾਸਾ ਕੀਤਾ ਕਿ ਉਸ ਨੇ ਗੁੱਸੇ ’ਚ ਆ ਕੇ ਸਚਿਨ ਦੇ ਸਾਰੇ ਪੋਸਟਰ ਪਾੜ ਦਿੱਤੇ ਸਨ। ਉਹ ਅਭਿਨੇਤਰੀ ਕੋਈ ਹੋਰ ਨਹੀਂ ਬਲਕਿ ਹੁਮਾ ਕੁਰੈਸ਼ੀ ਸੀ।
ਇਕ ਸ਼ੋਅ ਦੌਰਾਨ ਹੁਮਾ ਅਤੇ ਉਸ ਦੇ ਭਰਾ ਸਾਕਿਬ ਗਏ ਹੋਏ ਸਨ। ਉਥੇ ਇਸ ਸ਼ੋਅ ਦੌਰਾਨ ਹੁਮਾ ਕੁਰੈਸ਼ੀ ਦੇ ਭਰਾ ਸਾਕਿਬ ਨੇ ਖੁਲਾਸਾ ਕੀਤਾ ਕਿ ਉਸ ਦੀ ਭੈਣ ਹੁਮਾ ਨੇ ਗੁੱਸੇ ’ਚ ਸਚਿਨ ਦੇ ਸਾਰੇ ਪੋਸਟਰ ਪਾੜ ਦਿੱਤੇ ਸਨ। ਹੁਮਾ ਨੇ ਕਿਹਾ ਕਿ ਮੇਰਾ ਭਰਾ ਸਚਿਨ ਦਾ ਬਹੁਤ ਵੱਡਾ ਫੈਨ ਰਿਹਾ ਹੈ। ਉਸ ਨੇ ਆਪਣੇ ਕਮਰੇ ਦੀਆਂ ਦੀਵਾਰਾਂ ’ਤੇ ਸਚਿਨ ਦੇ ਪੋਸਟਰ ਲਾਏ ਹੋਏ ਸਨ। ਇਕ ਦਿਨ ਮੇਰੀ ਤੇ ਸਾਕਿਬ ਦੀ ਕਿਸੇ ਗੱਲ ’ਤੇ ਲੜਾਈ ਹੋ ਗਈ ਤੇ ਉਸ ਨੇ ਗੁੱਸੇ ’ਚ ਆ ਕੇ ਸਾਰੇ ਪੋਸਟਰ ਪਾੜ ਦਿੱਤੇ। ਜਦੋਂ ਇਸ ਬਾਰੇ ਹੋਸਟ ਨੇ ਪੁੱਛਿਆ ਕਿ ਕੀ ਤੁਸੀਂ ਸੱਚਮੁੱਚ ਸਚਿਨ ਦੇ ਪੋਸਟਰ ਪਾੜ ਦਿੱਤੇ ? ਹੁਮਾ ਨੇ ਕਿਹਾ ਹਾਂ ਪਰ ਮੈਂ ਸਚਿਨ ਨੂੰ ਬਹੁਤ ਪਸੰਦ ਕਰਦੀ ਹਾਂ।
ਇਸ ਤੋਂ ਬਾਅਦ ਸਾਕਿਬ ਨੇ ਕਿਹਾ ਕਿ ਹੁਮਾ ਪਾਕਿਸਤਾਨ ਦੇ ਆਲਰਾਊਂਡਰ ਖਿਡਾਰੀ ਸ਼ਾਹਿਦ ਅਫਰੀਦੀ ਦੀ ਬਹੁਤ ਵੱਡੀ ਫੈਨ ਹੈ ਕਿਉਂਕਿ ਉਦੋਂ ਅਫਰੀਦੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਤੇ ਉਸ ਦੀ ਕੁੜੀਆਂ ’ਚ ਕਾਫ਼ੀ ਫੈਨ ਫਾਲੋਇੰਗ ਸੀ। ਹੁਮਾ ਦੇ ਕਮਰੇ ਵਿਚ ਵੀ ਸ਼ਾਹਿਦ ਅਫਰੀਦੀ ਦੇ ਪੋਸਟਰ ਲੱਗੇ ਹੋਏ ਸਨ, ਜਿਨ੍ਹਾਂ ਨੂੰ ਮੈਂ ਪਾੜ ਦਿੱਤਾ ਤੇ ਆਪਣਾ ਬਦਲਾ ਲਿਆ। ਜ਼ਿਕਰਯੋਗ ਹੈ ਕਿ ਸਚਿਨ ਨੇ ਆਪਣੇ ਅੰਤਰਰਾਸ਼ਟਰੀ ਕਰੀਅਰ ਦੀ ਸ਼ੁਰੂਆਤ ਸਾਲ 1989 ’ਚ ਪਾਕਿਸਤਾਨ ਖਿਲਾਫ਼ ਕੀਤੀ ਸੀ। ਉਸ ਤੋਂ ਬਾਅਦ ਸਚਿਨ ਨੇ ਆਪਣੇ ਕ੍ਰਿਕਟ ਕਰੀਅਰ ’ਚ ਕਈ ਰਿਕਾਰਡ ਬਣਾਏ ਅਤੇ ਤੋੜੇ ਵੀ। ਸਚਿਨ ਨੇ 200 ਟੈਸਟ ਮੈਚਾਂ ’ਚ 15921 ਦੌੜਾਂ ਬਣਾਈਆਂ, ਜਦਕਿ ਵਨਡੇ ’ਚ 463 ਮੈਚ ਖੇਡ ਕੇ 18426 ਦੌੜਾਂ ਬਣਾਈਆਂ ਹਨ।
ਟੈਸਟ ਚੈਂਪੀਅਨਸ਼ਿਪ ਤੋਂ ਪਹਿਲਾਂ ਨੀਲ ਵੈਗਨਰ ਇੰਗਲੈਂਡ ਰਵਾਨਾ, ਕਹੀ ਇਹ ਗੱਲ
NEXT STORY