ਲੰਡਨ- ਲੀਵਰਪੂਲ ਦੇ ਸਟ੍ਰਾਈਕਰ ਡੇਨੀਅਲ ਸਟੂਰਿਜ 'ਤੇ ਇੱਥੇ ਸੱਟੇਬਾਜ਼ੀ ਨਾਲ ਜੁੜੇ ਨਿਯਮਾਂ ਦੀ ਉਲੰੰਘਣਾ ਕਰਨ ਲਈ ਦੋਸ਼ ਲਾਏ ਗਏ, ਜਿਸ ਨਾਲ ਉਸ 'ਤੇ ਫੁੱਟਬਾਲ ਤੋਂ ਪਾਬੰਦੀ ਲੱਗ ਸਕਦੀ ਹੈ।
ਇੰਗਲੈਂਡ ਦੇ ਫੁੱਟਬਾਲ ਸੰਘ ਨੇ ਕਿਹਾ ਕਿ ਇਹ ਕਥਿਤ ਉਲੰਘਣਾ ਜਨਵਰੀ 2018 ਵਿਚ ਹੋਈ, ਜਦੋਂ ਸਟੂਰਿਜ ਲੀਵਰਪੂਲ ਤੋਂ ਕਰਜ਼ੇ 'ਤੇ ਵੇਸਟ ਬ੍ਰੋਮਵਿਚ ਐਲੀਬਯੋਨ ਵਲੋਂ ਖੇਡ ਰਿਹਾ ਸੀ। ਲੀਵਰਪੂਲ ਨੇ ਇਸ ਮਾਮਲੇ ਵਿਚ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ 29 ਸਾਲ ਦੇ ਸਟੂਰਿਜ ਨੇ ਸਪੱਸ਼ਟ ਤੌਰ 'ਤੇ ਕਿਹਾ ਹੈ ਕਿ ਉਸ ਨੇ ਕਦੇ ਵੀ ਫੁੱਟਬਾਲ 'ਤੇ ਸੱਟੇਬਾਜ਼ੀ ਨਹੀਂ ਕੀਤੀ।
ਰੋਹਿਤ ਨੂੰ ਭਾਰਤ-ਏ ਦੇ ਚਾਰ ਦਿਨਾ ਮੈਚ ਤੋਂ ਆਰਾਮ
NEXT STORY