ਨੋਇਡਾ- ਨੋਇਡਾ 'ਚ ਕ੍ਰਿਕਟ ਪਿੱਚ 'ਤੇ 34 ਸਾਲਾ ਬੱਲੇਬਾਜ਼ ਨੂੰ ਦਿਲ ਦਾ ਦੌਰਾ ਪਿਆ। ਸਾਥੀ ਬੱਲੇਬਾਜ਼ ਅਤੇ ਫੀਲਡਿੰਗ ਟੀਮ ਦੇ ਖਿਡਾਰੀ ਉਸ ਨੂੰ ਸੀ. ਪੀ. ਆਰ. ਦਿੰਦੇ ਰਹੇ ਪਰ ਖਿਡਾਰੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਵਿਕਾਸ ਨੇਗੀ (34) ਇੱਕ ਇੰਜੀਨੀਅਰ ਸੀ ਜੋ ਨੋਇਡਾ ਵਿੱਚ ਕਾਰਪੋਰੇਟ ਲੀਗ ਮੈਚ ਖੇਡ ਰਿਹਾ ਸੀ।
ਨੋਇਡਾ 'ਚ ਕਾਰਪੋਰੇਟ ਲੀਗ ਦੌਰਾਨ ਮੈਵਰਿਕਸ ਇਲੈਵਨ ਅਤੇ ਬਲੇਜ਼ਿੰਗ ਬੁਲਸ ਵਿਚਾਲੇ ਮੈਚ ਚੱਲ ਰਿਹਾ ਸੀ। ਮੈਵਰਿਕਸ ਟੀਮ ਬੱਲੇਬਾਜ਼ੀ ਕਰ ਰਹੀ ਸੀ। ਉਮੇਸ਼ ਕੁਮਾਰ ਅਤੇ ਵਿਕਾਸ ਪਿੱਚ 'ਤੇ ਸਨ। 14ਵਾਂ ਓਵਰ ਚੱਲ ਰਿਹਾ ਸੀ। ਉਮੇਸ਼ ਨੇ ਚੌਕਾ ਲਗਾਇਆ। ਵਿਕਾਸ ਨਾਨ-ਸਟ੍ਰਾਈਕਰ ਐਂਡ ਤੋਂ ਵਧਾਈ ਦੇਣ ਲਈ ਸਟ੍ਰਾਈਕਰ ਐਂਡ 'ਤੇ ਗਿਆ। ਵਿਕਾਸ ਉਮੇਸ਼ ਦੇ ਪਹੁੰਚਣ ਤੋਂ ਪਹਿਲਾਂ ਹੀ ਪਿੱਚ 'ਤੇ ਡਿੱਗ ਗਿਆ।
ਇਹ ਵੀ ਪੜ੍ਹੋ : IND vs AFG 1st T20 : ਮੋਹਾਲੀ ਸਟੇਡੀਅਮ 'ਚ ਮੈਚ ਭਲਕੇ, ਪੁਲਸ ਨੇ ਕੀਤੇ ਪੁਖਤਾ ਪ੍ਰਬੰਧ
ਇਹ ਦੇਖ ਕੇ ਦੋਵੇਂ ਟੀਮਾਂ ਦੇ ਖਿਡਾਰੀ ਪਿੱਚ 'ਤੇ ਦੌੜ ਗਏ। ਕੁਝ ਖਿਡਾਰੀਆਂ ਨੇ ਵਿਕਾਸ ਦੀ ਜਾਨ ਬਚਾਉਣ ਲਈ ਉਸ ਨੂੰ ਸੀ. ਪੀ. ਆਰ. ਦਿੱਤਾ ਤੇ ਉਸ ਨੂੰ ਕੁਝ ਦੇਰ ਜ਼ਮੀਨ 'ਤੇ ਬੈਠਾ ਕੇ ਰਖਿਆ। ਜਦੋਂ ਉਸ ਦੀ ਸਿਹਤ 'ਚ ਸੁਧਾਰ ਨਹੀਂ ਹੋਇਆ ਤਾਂ ਉਸ ਨੂੰ ਨੋਇਡਾ ਦੇ ਨਜ਼ਦੀਕੀ ਹਸਪਤਾਲ 'ਚ ਲਿਜਾਇਆ ਗਿਆ। ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ, ਹਸਪਤਾਲ ਪਹੁੰਚਦੇ ਹੀ ਵਿਕਾਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਦਿਲ ਦਾ ਦੌਰਾ ਪੈਣ ਤੋਂ ਪਹਿਲਾਂ ਵਿਕਾਸ ਆਪਣੀ ਟੀਮ ਲਈ 7 ਦੌੜਾਂ ਬਣਾ ਕੇ ਬੱਲੇਬਾਜ਼ੀ ਕਰ ਰਹੇ ਸਨ। ਉਸ ਨੇ 6 ਗੇਂਦਾਂ ਖੇਡੀਆਂ ਸਨ ਤਾਂ ਉਸ ਦੀ ਟੀਮ ਦਾ ਸਕੋਰ 13.5 ਓਵਰਾਂ 'ਚ 5 ਵਿਕਟਾਂ ਦੇ ਨੁਕਸਾਨ 'ਤੇ 143 ਦੌੜਾਂ ਸੀ। ਮੈਚ ਦਾ ਯੂ-ਟਿਊਬ 'ਤੇ ਲਾਈਵ ਪ੍ਰਸਾਰਣ ਕੀਤਾ ਜਾ ਰਿਹਾ ਸੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਬਲੇਜ਼ਿੰਗ ਬੁਲਸ ਨੇ 19.2 ਓਵਰਾਂ 'ਚ 9 ਵਿਕਟਾਂ ਦੇ ਨੁਕਸਾਨ 'ਤੇ 183 ਦੌੜਾਂ ਬਣਾਈਆਂ।
ਦੋਵਾਂ ਟੀਮਾਂ ਵਿਚਾਲੇ ਇਹ ਮੈਚ S&B ਇੰਡੀਆ ਸਾਲਾਨਾ ਕ੍ਰਿਕਟ ਟੂਰਨਾਮੈਂਟ 'ਚ ਹੋ ਰਿਹਾ ਸੀ। ਹਾਦਸੇ ਤੋਂ ਬਾਅਦ ਟੂਰਨਾਮੈਂਟ ਰੋਕ ਦਿੱਤਾ ਗਿਆ
।
ਇਹ ਵੀ ਪੜ੍ਹੋ : ਵਿਸ਼ਵ ILT20 'ਚ ਸਹਿਵਾਗ, ਅਕਰਮ, ਹਰਭਜਨ ਕਰਨਗੇ ਕੁਮੈਂਟਰੀ, ਇਸ ਤਾਰੀਖ ਤੋਂ ਸ਼ੁਰੂ ਹੋਵੇਗੀ ਲੀਗ
ਕੀ ਹੁੰਦੈ CPR ?
CPR ਦੀ ਫੁਲਫਾਰਮ ਕਾਰਡੀਓਪਲਮੋਨਰੀ ਰੀਸਸੀਟੇਸ਼ਨ ਹੈ। ਇਹ ਇੱਕ ਜੀਵਨ ਬਚਾਉਣ ਵਾਲੀ ਤਕਨੀਕ ਹੈ, ਜਿਸਦੀ ਵਰਤੋਂ ਦਿਲ ਦੇ ਦੌਰੇ ਦੌਰਾਨ ਕੀਤੀ ਜਾਂਦੀ ਹੈ। ਜੇਕਰ ਕਿਸੇ ਵਿਅਕਤੀ ਦਾ ਦਿਲ ਧੜਕਣਾ ਬੰਦ ਕਰ ਦਿੰਦਾ ਹੈ, ਤਾਂ CPR ਘਰ ਤੋਂ ਹਸਪਤਾਲ ਜਾਂਦੇ ਸਮੇਂ ਜੀਵਨ ਬਚਾਉਣ ਦਾ ਕੰਮ ਕਰਦਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
IND vs AFG 1st T20 : ਮੋਹਾਲੀ ਸਟੇਡੀਅਮ 'ਚ ਮੈਚ ਭਲਕੇ, ਪੁਲਸ ਨੇ ਕੀਤੇ ਪੁਖਤਾ ਪ੍ਰਬੰਧ
NEXT STORY