ਟੋਕੀਓ– ਕੌਮਾਂਤਰੀ ਓਲੰਪਿਕ ਕਮੇਟੀ (ਆਈ. ਓ. ਸੀ.) ਮੁਖੀ ਥਾਮਸ ਬਾਕ ਨੇ ਟੋਕੀਓ ਦੌਰੇ ਦੌਰਾਨ ਕਿਹਾ ਕਿ ਉਹ ਓਲੰਪਿਕ ਦੇ ਸਾਰੇ ਮੁਕਾਬਲੇਬਾਜ਼ਾਂ ਤੇ ਪ੍ਰਸ਼ੰਸਕਾਂ ਨੂੰ ਕੋਵਿਡ-19 ਦਾ ਟੀਕਾ ਲੈਣ ਲਈ ਉਤਸ਼ਾਹਿਤ ਕਰ ਰਹੇ ਹਨ ਤੇ ਜੇਕਰ ਇਹ ਤਦ ਤਕ ਉਪਲੱਬਧ ਹੋ ਜਾਂਦਾ ਹੈ।
ਬਾਕ ਨੇ ਕਿਹਾ ਕਿ ਜੇਕਰ ਮੁਕਾਬਲੇਬਾਜ਼ਾਂ ਤੇ ਪ੍ਰਸ਼ੰਸਕਾਂ ਨੂੰ ਅਗਲੇ ਸਾਲ ਟੋਕੀਓ ਓਲੰਪਿਕ ਵਿਚ ਹਿੱਸਾ ਲੈਣਾ ਹੈ ਤਾਂ ਉਨ੍ਹਾਂ ਨੂੰ ਜ਼ਿੰਮੇਵਾਰੀ ਨਾਲ ਟੀਕਾਕਰਣ ਕਰਵਾਉਣਾ ਚਾਹੀਦਾ ਹੈ। ਬਾਕ ਨੇ ਦੁਹਰਾਉਂਦੇ ਹੋਏ ਕਿਹਾ,''ਸਾਨੂੰ ਜਿੱਥੋਂ ਤਕ ਸੰਭਵ ਹੋਵੇ, ਓਨਾ ਵਿਦੇਸ਼ੀ ਮੁਕਾਬਲੇਬਾਜ਼ਾਂ ਨੂੰ ਟੀਕਾਕਰਣ ਨੂੰ ਸਵੀਕਾਰ ਕਰਨ ਲਈ ਮਨਾਉਣਾ ਚਾਹੀਦਾ ਹੈ।''
ਬਾਕ ਨੇ ਮੰਗਲਵਾਰ ਨੂੰ ਟੋਕੀਓ ਬੇ ਦੇ ਨਾਲ ਐਥਲੀਟ ਪਿੰਡ ਦਾ ਵੀ ਦੌਰਾ ਕੀਤਾ ਤੇ ਨਾਲ ਹੀ ਉਹ ਮੱਧ ਟੋਕੀਓ ਵਿਚ ਰਾਸ਼ਟਰੀ ਸਟੇਡੀਅਮ ਵਿਚ ਵੀ ਗਏ। ਬਾਕ ਨੇ ਓਲੰਪਿਕ ਖਿਡਾਰੀਆਂ ਦੀ ਜ਼ਿੰਮੇਵਾਰੀ ਦੇ ਬਾਰੇ ਵਿਚ ਗੱਲ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਟੀਕੇ 'ਤੇ ਵਿਚਾਰ ਕਰਨਾ ਚਾਹੀਦਾ ਹੈ। ਪਿਛਲੇ ਮਹੀਨੇ ਆਈ. ਓ. ਸੀ. ਐਥਲੀਟ ਕਮਿਸ਼ਨ ਦੇ ਨਾਲ ਆਨਲਾਈਨ ਸੈਸ਼ਨ ਵਿਚ ਬਾਕ ਤੋਂ ਪੁੱਛਿਆ ਗਿਆ ਸੀ ਕਿ ਕੀ ਖਿਡਾਰੀਆਂ ਨੂੰ ਟੀਕਾ ਲੈਣ ਲਈ ਮਜਬੂਰ ਕੀਤਾ ਜਾਵੇਗਾ ਤਾਂ ਉਨ੍ਹਾਂ ਕਿਹਾ ਸੀ ਕਿ ਹਰੇਕ ਖਿਡਾਰੀ ਨੂੰ ਆਪਣੇ ਸਾਥੀ ਖਿਡਾਰੀਆਂ ਨੂੰ ਦੇਖਣਾ ਚਾਹੀਦਾ ਤੇ ਇਸਦਾ ਧਿਆਨ ਰੱਖਣਾ ਚਾਹੀਦਾ ਹੈ ਕਿਉਂਕਿ ਟੀਕਾਕਰਣ ਕਿਸੇ ਇਕ ਵਿਅਕਤੀ ਲਈ ਨਹੀਂ ਹੈ ਸਗੋਂ ਇਹ ਪੂਰੇ ਭਾਈਚਾਰੇ ਦੀ ਸੁਰੱਖਿਆ ਦੇ ਬਾਰੇ ਵਿਚ ਹੈ।
ਭਾਰਤ ਵਿਰੁੱਧ ਆਸਟਰੇਲੀਆ ਨੂੰ ਐਡਵਾਂਟੇਜ਼ ਦੇਵੇਗਾ ਸਟਾਰਕ : ਮੈਕਗ੍ਰਾ
NEXT STORY