ਨਵੀਂ ਦਿੱਲੀ : ਭਾਰਤੀ ਪੁਰਸ਼ ਤੇ ਮਹਿਲਾ ਹਾਕੀ ਟੀਮਾਂ ਨੇ 18ਵੀਆਂ ਏਸ਼ੀਆਈ ਖੇਡਾਂ ਦੀ ਹਾਕੀ ਪ੍ਰਤੀਯੋਗਿਤਾ ਵਿਚ ਸਿੱਧੇ ਟੋਕੀਓ ਓਲੰਪਿਕ ਲਈ ਟਿਕਟ ਹਾਸਲ ਕਰਨ ਦਾ ਮੌਕਾ ਗੁਆ ਦਿੱਤਾ ਤੇ ਹੁਣ ਉਨ੍ਹਾਂ ਲਈ 2020 ਦੀਆਂ ਟੋਕੀਓ ਓਲੰਪਿਕ ਦਾ ਰਸਤਾ ਮੁਸ਼ਕਲ ਹੋ ਗਿਆ ਹੈ।

ਏਸ਼ੀਆਈ ਖੇਡਾਂ ਵਿਚ ਸੋਨ ਤਮਗੇ ਜਿੱਤਣ ਵਾਲੀਆਂ ਟੀਮਾਂ ਨੂੰ ਸਿੱਧੇ ਹੀ ਅਗਲੀਆਂ ਓਲੰਪਿਕ ਖੇਡਾਂ ਵਿਚ ਪ੍ਰਵੇਸ਼ ਮਿਲ ਜਾਂਦਾ ਹੈ। ਇੰਡੋਨੇਸ਼ੀਆ ਵਿਚ ਅਗਲੇ ਓਲੰਪਿਕ ਦੀ ਮੇਜ਼ਬਾਨ ਜਾਪਾਨ ਨੇ ਪੁਰਸ਼ ਤੇ ਮਹਿਲਾ ਦੋਵਾਂ ਵਰਗਾਂ ਦੇ ਸੋਨ ਤਮਗੇ ਜਿੱਤ ਲਏ। ਓਲੰਪਿਕ ਮੇਜ਼ਬਾਨ ਹੋਣ ਦੇ ਨਾਤੇ ਜਾਪਾਨ ਹਾਕੀ ਦੇ ਦੋਵਾਂ ਵਰਗਾਂ ਵਿਚ ਖੇਡੇਗਾ। ਇਨ੍ਹਾਂ ਖੇਡਾਂ ਦੇ ਸ਼ੁਰੂ ਹੋਣ ਤੋਂ ਪਹਿਲਾਂ ਮੰਨਿਆ ਜਾ ਰਿਹਾ ਸੀ ਪਰ ਭਾਰਤੀ ਹਾਕੀ ਟੀਮਾਂ ਸੋਨ ਤਮਗੇ ਦੇ ਨਾਲ ਓਲੰਪਿਕ ਲਈ ਕੁਆਲੀਫਾਈ ਕਰ ਲੈਣਗੀਆਂ ਪਰ ਦੋਵੇਂ ਟੀਮਾਂ ਨੇ ਨਿਰਾਸ਼ ਕੀਤਾ ਤੇ ਮੌਕਾ ਗੁਆ ਦਿੱਤਾ।

ਇਸ ਮੌਕੇ ਦੇ ਹੱਥੋਂ ਨਿਕਲ ਜਾਣ ਤੋਂ ਬਾਅਦ ਹੁਣ ਭਾਰਤੀ ਟੀਮਾਂ ਨੂੰ ਅਗਲੇ ਦੋ ਸਾਲ ਤਕ ਓਲੰਪਿਕ ਵਿਚ ਜਗ੍ਹਾ ਬਣਾਉਣ ਦੀ ਜੱਦੋ-ਜਹਿਦ ਕਰਨੀ ਪਵੇਗੀ। ਕੌਮਾਂਤਰੀ ਹਾਕੀ ਮਹਾਸੰਘ ਅਨੁਸਾਰ 2019 ਦੇ ਆਖਿਰ ਵਿਚ ਓਲੰਪਿਕ ਕੁਆਲੀਫਿਕੇਸ਼ਨ ਈਵੈਂਟ ਹੋਣੇ ਹਨ, ਜਿਨ੍ਹਾਂ ਵਿਚ ਟੀਮਾਂ ਨੂੰ ਆਪਣੀ ਚੁਣੌਤੀ ਪੇਸ਼ ਕਰਨੀ ਪਵੇਗੀ ਪਰ ਇਸ ਤਕ ਪਹੁੰਚਣ ਲਈ ਪ੍ਰਕਿਰਿਆ ਹੁਣ ਕਾਫੀ ਮੁਸ਼ਕਲ ਹੋ ਗਈ ਹੈ।

12 ਪੁਰਸ਼ ਤੇ 12 ਮਹਿਲਾ ਟੀਮਾਂ ਨੂੰ ਓਲੰਪਿਕ ਖੇਡਾਂ ਲਈ ਛੇ ਸਥਾਨਾਂ ਨੂੰ ਲੈ ਕੇ ਮੁਕਾਬਲੇਬਾਜ਼ੀ ਕਰਨੀ ਪਵੇਗੀ। ਇਸਦੇ ਨਾਲ ਹੀ ਮੇਜ਼ਬਾਨ ਜਾਪਾਨ ਤੇ ਪੰਜ ਮਹਾਦੀਪੀ ਚੈਂਪੀਅਨ ਖੇਡਣਗੇ। ਪੰਜ ਮਹਾਦੀਪੀ ਚੈਂਪੀਅਨਾਂ ਨੂੰ ਸਿੱਧੇ ਓਲੰਪਿਕ ਟਿਕਟ ਮਿਲ ਜਾਵੇਗੀ। ਓਲੰਪਿਕ ਕੁਆਲੀਫਿਕੇਸ਼ਨ ਅਕਤੂਬ-ਨਵੰਬਰ 2019 ਵਿਚ ਹੋਣਾ ਨਿਰਧਾਰਤ ਹਨ।
ਵਿਸ਼ਵ ਚੈਂਪੀਅਨਸ਼ਿਪ ਵਿਚ ਭਾਰਤੀ ਨਿਸ਼ਾਨੇਬਾਜ਼ ਫਾਈਨਲ 'ਚ ਪਹੁੰਚਣ ਤੋਂ ਖੁੰਝੇ
NEXT STORY