ਪੈਰਿਸ— ਵਿਸ਼ਵ ਦੇ ਨੰਬਰ ਇਕ ਖਿਡਾਰੀ ਸਰਬੀਆ ਦੇ ਨੋਵਾਕ ਜੋਕੋਵਿਚ ਤੇ ਕਲੇਅ ਕੋਰਟ ਦੇ ਬਾਦਸ਼ਾਹ ਸਪੇਨ ਦੇ ਰਾਫੇਲ ਨਡਾਲ ਨੇ ਸਾਲ ਦੇ ਦੂਜੇ ਗ੍ਰੈਂਡ ਸਲੈਮ ਫ੍ਰੈਂਚ ਓਪਨ ਟੈਨਿਸ ਟੂਰਨਾਮੈਂਟ ਵਿਚ ਆਪਣੀ ਮੁਹਿੰਮ ਦੀ ਧਮਾਕੇਦਾਰ ਸ਼ੁਰੂਆਤ ਕੀਤੀ।
11 ਵਾਰ ਦੇ ਫ੍ਰੈਂਚ ਓਪਨ ਚੈਂਪੀਅਨ ਤੇ ਇਸ ਵਾਰ ਦੂਜਾ ਦਰਜਾ ਪ੍ਰਾਪਤ ਨਡਾਲ ਨੇ ਜਰਮਨੀ ਦੇ ਯਾਨਿਕ ਹੈਂਫਮੈਨ ਨੂੰ ਇਕ ਘੰਟਾ 57 ਮਿੰਟ ਵਿਚ 6-2, 6-1, 6-3 ਨਾਲ ਹਰਾਇਆ ਜਦਕਿ ਜੋਕੋਵਿਚ ਨੇ ਪੋਲੈਂਡ ਦੇ ਹਿਊਬਰਟ ਹਰਕੇਜ ਨੂੰ ਇਕ ਘੰਟਾ 36 ਮਿੰਟ ਵਿਚ 6-4, 6-2, 6-2 ਨਾਲ ਹਰਾਇਆ।
ਇੰਗਲੈਂਡ ਨੇ ਅਫਗਾਨਿਸਤਾਨ ਨੂੰ 9 ਵਿਕਟਾਂ ਨਾਲ ਹਰਾਇਆ
NEXT STORY