ਲੰਡਨ— ਵਿਸ਼ਵ ਦੀ ਨੰਬਰ ਇਕ ਟੀਮ ਤੇ ਖਿਤਾਬ ਦੀ ਪ੍ਰਮੁੱਖ ਦਾਅਵੇਦਾਰ ਇੰਗਲੈਂਡ ਨੇ ਅਫਗਾਨਿਸਤਾਨ ਨੂੰ ਚੰਗਾ ਪਾਠ ਪੜ੍ਹਾਉਂਦਿਆਂ ਕ੍ਰਿਕਟ ਵਿਸ਼ਵ ਕੱਪ ਅਭਿਆਸ ਮੈਚ ਵਿਚ ਸੋਮਵਾਰ ਨੂੰ 9 ਵਿਕਟਾਂ ਨਾਲ ਹਰਾ ਦਿੱਤਾ।

ਇੰਗਲੈਂਡ ਨੇ ਅਫਗਾਨਿਸਤਾਨ ਨੂੰ 38.4 ਓਵਰਾਂ ਵਿਚ ਸਿਰਫ 160 ਦੌੜਾਂ 'ਤੇ ਢੇਰ ਕਰਨ ਤੋਂ ਬਾਅਦ 17.3 ਓਵਰਾਂ ਵਿਚ ਹੀ ਇਕ ਵਿਕਟ 'ਤੇ 161 ਦੌੜਾਂ ਬਣਾ ਕੇ ਮੈਚ ਖਤਮ ਕਰ ਦਿੱਤਾ। ਅਫਗਾਨਿਸਤਾਨ ਨੇ ਆਪਣੇ ਪਹਿਲੇ ਅਭਿਆਸ ਮੈਚ ਵਿਚ ਪਾਕਿਸਤਾਨ ਨੂੰ ਹੈਰਾਨ ਕੀਤਾ ਸੀ ਪਰ ਉਹ ਇੰਗਲੈਂਡ ਦੇ ਸਾਹਮਣੇ ਕੋਈ ਚੁਣੌਤੀ ਨਹੀਂਂ ਪੇਸ਼ ਕਰ ਸਕਿਆ।
ਆਸਟਰੇਲੀਆ ਦੀ ਸ਼੍ਰੀਲੰਕਾ 'ਤੇ ਆਸਾਨ ਜਿੱਤ
NEXT STORY