ਨਵੀਂ ਦਿੱਲੀ— ਏਸ਼ੀਆ ਕੱਪ ਵਿਚੋਂ ਬਾਹਰ ਰਹਿ ਕੇ ਆਰਾਮ ਕਰ ਰਹੇ ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਵੈਸਟਇੰਡੀਜ਼ ਵਿਰੁੱਧ ਘਰੇਲੂ ਟੈਸਟ ਸੀਰੀਜ਼ ਤੋਂ ਪਹਿਲਾਂ ਆਪਣੀ ਫਿਟਨੈੱਸ ਸਾਬਤ ਕਰਨ ਲਈ ਯੋ-ਯੋ ਟੈਸਟ ਵਿਚੋਂ ਲੰਘਣਾ ਪੈ ਸਕਦਾ ਹੈ।
ਜ਼ਿਕਰਯੋਗ ਹੈ ਕਿ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਨਿਯਮ ਅਨੁਸਾਰ ਕਿਸੇ ਵੀ ਸੀਰੀਜ਼ ਤੋਂ ਪਹਿਲਾਂ ਟੀਮ ਚੋਣ ਲਈ ਪਹਿਲੇ ਖਿਡਾਰੀਆਂ ਨੂੰ ਫਿਟਨੈੱਸ ਟੈਸਟ ਦੇਣਾ ਜ਼ਰੂਰੀ ਹੈ।
ਵਿਰਾਟ ਪਿਛਲੇ ਕੁਝ ਸਮੇਂ ਤੋਂ ਫਿਟਨੈੱਸ ਸਮੱਸਿਆਵਾਂ ਨਾਲ ਜੂਝ ਰਿਹਾ ਹੈ ਤੇ ਇੰਗਲੈਂਡ ਦੌਰੇ ਵਿਚ ਦੂਜੇ ਲਾਰਡਸ ਟੈਸਟ ਦੌਰਾਨ ਵੀ ਉਸ ਨੂੰ ਖੇਡਣ ਵਿਚ ਅਸਹਿਜ ਮਹਿਸੂਸ ਹੋਇਆ ਸੀ। ਉਹ ਇੰਗਲੈਂਡ ਦੌਰੇ ਤੋਂ ਪਹਿਲਾਂ ਵੀ ਯੋ-ਯੋ ਟੈਸਟ ਦੇ ਕੇ ਹੀ ਟੀਮ ਵਿਚ ਸ਼ਾਮਲ ਹੋਇਆ ਸੀ ਹਾਲਾਂਕਿ ਟੀਮ ਦੇ ਕੁਝ ਖਿਡਾਰੀ ਟੈਸਟ ਵਿਚ ਫੇਲ ਹੋਣ ਕਾਰਨ ਬਾਹਰ ਹੋ ਗਏ ਸਨ।
ਭਾਰਤ ਤੇ ਵੈਸਟਇੰਡੀਜ਼ ਵਿਚਾਲੇ ਰਾਜਕੋਟ ਵਿਚ 4 ਅਕਤੂਬਰ ਤੋਂ ਟੈਸਟ ਸੀਰੀਜ਼ ਦਾ ਪਹਿਲਾ ਮੈਚ ਸ਼ੁਰੂ ਹੋਣਾ ਹੈ। ਦੂਜਾ ਮੈਚ 12 ਅਕਤੂਬਰ ਨੂੰ ਹੈਦਰਾਬਾਦ ਵਿਚ ਖੇਡਿਆ ਜਾਵੇਗਾ। ਇਸ ਤੋਂ ਬਾਅਦ ਦੋਵੇਂ ਟੀਮਾਂ ਵਿਚਾਲੇ 5 ਮੈਚਾਂ ਦੀ ਵਨ ਡੇ ਤੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਖੇਡੀ ਜਾਵੇਗੀ।
ਭਾਰਤ ਨੇ ਬੰਗਲਾਦੇਸ਼ ਨੂੰ ਹਰਾ 7ਵੀਂ ਵਾਰ ਕੀਤਾ ਏਸ਼ੀਆ ਕੱਪ 'ਤੇ ਕਬਜ਼ਾ
NEXT STORY