ਨਵੀਂ ਦਿੱਲੀ— ਕੇਂਦਰੀ ਖੇਡ ਮੰਤਰੀ ਓਲੰਪਿਕ ਚਾਂਦੀ ਤਮਗਾ ਜੇਤੂ ਰਾਜਵਰਧਨ ਸਿੰਘ ਰਾਠੌਰ ਨੇ ਨੌਜਵਾਨਾਂ ਨੂੰ ਕਿਹਾ ਹੈ ਕਿ ਮਕਸਦ ਜਿੰਨਾ ਵੱਡਾ ਹੋਵੇਗਾ, ਜਿੱਤ ਓਨੀ ਵੱਡੀ ਹੋਵੇਗੀ। ਰਾਠੌਰ ਨੇ ਮੰਗਲਵਾਰ ਨੂੰ ਇੱਥੇ ਡਾ. ਅੰਬੇਡਕਰ ਕਾਂਤਰੀ ਕੇਂਦਰ ਵਿਚ ਪਹਿਲੇ ਰਾਸ਼ਟਰੀ ਯੂਥ ਸੰਸਦ ਪ੍ਰੋਗਰਾਮ ਦਾ ਸ਼ੁਭਆਰੰਮ ਕਰਦਿਆਂ ਇਹ ਗੱਲ ਕਹੀ। ਰਾਸ਼ਟਰੀ ਯੂਥ ਸੰਸਦ ਪ੍ਰੋਗਰਾਮ ਵਿਚ ਭਾਰਤ ਦੇ ਵੱਖ-ਵੱਖ ਰਾਜਾਂ ਦੇ ਨੌਜਵਾਨਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਪ੍ਰੋਗਰਾਮ ਵਿਚ ਸੰਸਦ ਮੈਂਬਰ ਪ੍ਰਵੇਸ਼ ਸਿੰਘ ਵਰਮਾ ਵੀ ਮੌਜੂਦ ਸਨ।
ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 31 ਦਸੰਬਰ 2017 ਨੂੰ ਆਪਣੇ 'ਮਨ ਕੀ ਬਾਤ' ਸੰਬੋਧਨ ਦੌਰਾਨ ਦੇਸ਼ ਦੇ ਹਰੇਕ ਜ਼ਿਲੇ ਵਿਚ ਨੌਜਵਾਨਾਂ ਲਈ ਯੂਥ ਸੰਸਦ ਪ੍ਰੋਗਰਮ ਆਯੋਜਿਤ ਕਰਨ ਦਾ ਵਿਚਾਰ ਸਾਂਝਾ ਕੀਤਾ ਸੀ। ਰਾਠੌਰ ਨੇ ਕਿਹਾ, ''ਤੁਹਾਡੇ ਸਭ ਵਿਚ ਕੁਝ ਖਾਸੀਅਤ ਹੈ ਤਦ ਤੁਸੀਂ ਇੱਥੇ ਪਹੁੰਚੇ ਹੋ। ਤੁਸੀਂ ਆਪਣੇ-ਆਪਣੇ ਜ਼ਿਲਿਆਂ ਵਿਚ ਸਰਵਸ੍ਰੇਸ਼ਠ ਹੋ, ਕੁਝ ਪ੍ਰਦੇਸ਼ ਵਿਚ ਜਿੱਤੇ ਹਨ ਤੇ ਇੱਥੇ ਤੁਸੀਂ ਆਪਣਾ ਸਿੱਕਾ ਜਮਾਇਆ। ਤੁਸੀਂ ਇੱਥੇ ਰਾਸ਼ਟਰੀ ਪੱਧਰ 'ਤੇ ਪਹੁੰਚੇ ਹੋ, ਇਸ ਲਈ ਮੈਂ ਤੁਹਾਨੂੰ ਵਧਾਈ ਦੇਣਾ ਚਾਹੁੰਦਾ ਹਾਂ। ਮੈਂ ਤੁਹਾਨੂੰ ਸਾਰਿਆਂ ਨੂੰ ਧੰਨਵਾਦ ਦਿੰਦਾ ਹਾਂ, ਤੁਹਾਡੇ ਸਾਰਿੱਾਂ ਦਾ ਯੋਗਦਾਨ ਕਾਰਨ ਹੀ ਇਹ ਪ੍ਰੋਗਰਾਮ ਸਫਲ ਹੋ ਸਕਿਆ ਹੈ।
ਹਾਕੀ ਅੰਪਾਇਰ-ਤਕਨੀਕੀ ਅਧਿਕਾਰੀਆਂ ਲਈ ਹੋਵੇਗਾ ਆਨਲਾਈਨ ਟੈਸਟ
NEXT STORY