ਨਵੀਂ ਦਿੱਲੀ– ਰੱਖਿਆ ਮੰਤਰਾਲਾ ਨੇ ਕਿਹਾ ਕਿ ਕਾਰਗਿਲ ਯੁੱਧ ਵਿਚ ਇਤਿਹਾਸਕ ਜਿੱਤ ਦੀ ਯਾਦ ਵਿਚ ਭਾਰਤੀ ਫੌਜ ਨੇ 10 ਦਸੰਬਰ 2023 ਦਿੱਲੀ ਵਿਚ ‘ਆਨਰ ਰਨ-ਇੰਡੀਅਨ ਆਰਮੀ ਵੈਟਰਨਸ ਹਾਫ ਮੈਰਾਥਨ’ ਦਾ ਆਯੋਜਨ ਕੀਤਾ। ਇਹ ਪ੍ਰੋਗਰਾਮ ‘ਆਨਰ ਰਨ’ ਥੀਮ ਦੇ ਤਹਿਤ ਆਯੋਜਿਤ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਖੇਡਾਂ ਨੂੰ ਲੈ ਕੇ ਅਹਿਮ ਫ਼ੈਸਲਾ, ਖੋਲ੍ਹੀਆਂ ਜਾਣਗੀਆਂ 1 ਹਜ਼ਾਰ ਖੇਡ ਨਰਸਰੀਆਂ
ਇਸਦਾ ਟੀਚਾ ਭਾਰਤੀ ਫੌਜ, ਧਾਕੜਾਂ ਤੇ ਜਨਤਾ ਵਿਸ਼ੇਸ਼ ਤੌਰ ’ਤੇ ਨੌਜਵਾਨਾਂ ਵਿਚਾਲੇ ਸਬੰਧਾਂ ਨੂੰ ਮਜ਼ਬੂਤ ਕਰਨਾ ਸੀ। ਇਸ ਪ੍ਰੋਗਰਾਮ ਨੂੰ ਜਵਾਹਰ ਲਾਲ ਨਹਿਰੂ ਸਟੇਡੀਅਮ ਵਿਚ ਭਾਰਤੀ ਫੌਜ ਮੁਖੀ ਜਨਰਲ ਮਨੋਜ ਪਾਂਡੇ ਨੇ ਹਰੀ ਝੰਡੀ ਦਿਖਾਈ। ‘ਆਨਰ ਰਨ’ 4 ਸ਼੍ਰੇਣੀਆਂ ਦੇ ਤਹਿਤ ਆਯੋਜਿਤ ਕੀਤਾ ਗਿਆ ਸੀ। 21.1 ਕਿ.ਮੀ. ਦੀ ਪਹਿਲੀ ਸ਼੍ਰੇਣੀ ਨੂੰ ਕਮਿਸ਼ਨਰ ਦੇ ਰੂਪ ਵਿਚ ਕਾਰਗਿਲ ਰਨ ਨਾਂ ਦਿੱਤਾ ਗਿਆ ਸੀ। ਹੋਰਨਾਂ 3 ਸ਼੍ਰੇਣੀਆਂ 10 ਕਿ. ਮੀ. ਦੌੜ ਦੀਆਂ ਸਨ, ਜਿਨ੍ਹਾਂ ਨੂੰ ਟਾਈਗਰ ਹਿੱਲ ਰਨ ਨਾਂ ਦਿੱਤਾ ਗਿਆ। 5 ਕਿ. ਮੀ. ਦੀ ਦੌੜ, ਜਿਸ ਨੂੰ ਟੋਲੋਲਿੰਗ ਰਨ ਕਿਹਾ ਗਿਆ ਤੇ 3 ਕਿ. ਮੀ. ਦੀ ਦੌੜ, ਜਿਸਦਾ ਨਾਂ ਬਟਾਲਿਕ ਰਨ ਹੈ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਮਰੀਕਾ ਨੂੰ ਹਰਾ ਕੇ ਭਾਰਤ ਜੂਨੀਅਰ ਵਿਸ਼ਵ ਕੱਪ ’ਚ 9ਵੇਂ ਸਥਾਨ ’ਤੇ
NEXT STORY