ਨਿਊਯਾਰਕ– ਭਾਰਤ ਦੇ ਰੋਹਨ ਬੋਪੰਨਾ ਤੇ ਉਸਦੇ ਜੋੜੀਦਾਰ ਕੈਨੇਡਾ ਦੇ ਡੈਨਿਸ ਸ਼ਾਪੋਵਾਲੋਵ ਨੂੰ ਹਾਲੈਂਡ ਦੇ ਜਯਾਂ ਜੂਲੀਅਨ ਰੋਜ਼ਰ ਤੇ ਰੋਮਾਨੀਆ ਦੇ ਹੋਰੀਆ ਟੇਕਾਓ ਦੀ ਜੋੜੀ ਹੱਥੋਂ ਕੁਆਰਟਰ ਫਾਈਨਲ ਵਿਚ 5-7, 5-7 ਨਾਲ ਮਿਲੀ ਹਾਰ ਦੇ ਨਾਲ ਹੀ ਸਾਲ ਦੇ ਆਖਰੀ ਗ੍ਰੈਂਡ ਸਲੈਮ ਯੂ. ਐੱਸ. ਓਪਨ ਟੈਨਿਸ ਟੂਰਨਾਮੈਂਟ ਵਿਚ ਭਾਰਤੀ ਚੁਣੌਤੀ ਖਤਮ ਹੋ ਗਈ।
ਭਾਰਤ ਦੇ ਚੋਟੀ ਦੇ ਸਿੰਗਲਜ਼ ਖਿਡਾਰੀ ਸੁਮਿਤ ਨਾਗਲ ਨੂੰ ਸਿੰਗਲਜ਼ ਦੇ ਦੂਜੇ ਦੌਰ ਵਿਚ ਆਸਟਰੀਆ ਦੇ ਡੋਮਿਨਿਕ ਥਿਏਮ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਜਦਕਿ ਦਿਵਿਜ ਸ਼ਰਣ ਨੂੰ ਡਬਲਜ਼ ਦੇ ਪਹਿਲੇ ਦੌਰ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਭਾਰਤੀ ਦੀਆਂ ਇਸ ਤੋਂ ਬਾਅਦ ਸਾਰੀਆਂ ਉਮੀਦਾਂ ਬੋਪੰਨਾ 'ਤੇ ਟਿਕੀਆਂ ਹੋਈਆਂ ਸਨ ਪਰ ਆਖਰੀ-8 ਵਿਚ ਉਸਦੀ ਹਾਰ ਦੇ ਨਾਲ ਯੂ. ਐੱਸ. ਓਪਨ ਵਿਚ ਭਾਰਤ ਦਾ ਸਫਰ ਖਤਮ ਹੋ ਗਿਆ। ਬੋਪੰਨਾ ਤੇ ਸ਼ਾਪੋਵਾਲੋਵ ਦੀ ਜੋੜੀ ਨੂੰ ਰੋਜਰ ਤੇ ਟੇਕਾਓ ਦੀ ਜੋੜੀ ਹੱਥੋਂ ਇਕ ਘੰਟਾ 26 ਮਿੰਟ ਤਕ ਚੱਲੇ ਮੁਕਾਬਲੇ ਵਿਚ 5-7, 5-7 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
IPL ਖੇਡਣ ਤੋਂ ਪਹਿਲਾਂ ਇਕਾਂਤਵਾਸ 'ਚੋਂ ਲੰਘਣਗੇ ਆਸਟਰੇਲੀਆ ਤੇ ਇੰਗਲੈਂਡ ਦੇ ਖਿਡਾਰੀ
NEXT STORY