ਨਵੀਂ ਦਿੱਲੀ—ਭਾਰਤ ਅਤੇ ਪਾਕਿਸਤਾਨ ਵਿਚਾਲੇ ਭਾਵੇਂ ਹੀ ਕ੍ਰਿਕਟ ਦੇ ਮੈਦਨ 'ਤੇ ਬਾਈਲੈਟਰਲ ਸੀਰੀਜ਼ ਹੋਏ ਕਈ ਸਾਲ ਹੋ ਗਏ ਹਨ। ਭਾਵੇਂ ਭਾਰਤੀ ਟੀਮ ਨੇ ਕਈ ਸਾਲਾਂ ਤੋਂ ਪਾਕਿਸਤਾਨ ਦਾ ਦੌਰਾ ਨਾ ਕੀਤਾ ਹੋਵੇ ਪਰ ਭਾਰਤ ਦੀ ਇਕ ਟੀਮ ਹੁਣ ਛੇਤੀ ਹੀ ਪਾਕਿਸਤਾਨ ਦਾ ਦੌਰਾ ਕਰ ਸਕਦੀ ਹੈ। ਇਹ ਟੀਮ ਕ੍ਰਿਕਟ ਦੀ ਨਹੀਂ ਸਗੋਂ ਟੈਨਿਸ ਦੀ ਹੋਵੇਗੀ। ਦਰਅਸਲ ਡੇਵਿਸ ਕੱਪ ਲਈ ਭਾਰਤ ਦਾ ਟਾਈ ਪਾਕਿਸਤਾਨ ਦੇ ਨਾਲ ਤੈਅ ਹੋਇਆ ਹੈ ਜਿਸ ਦੇ ਲਈ ਭਾਰਤੀ ਟੀਮ ਨੂੰ ਪਾਕਿਸਤਾਨ ਦਾ ਦੌਰਾ ਕਰਨਾ ਹੋਵੇਗਾ।
ਭਾਰਤ-ਪਾਕਿ ਵਿਚਾਲੇ ਖੇਡ ਦੌਰੇ ਹਮੇਸ਼ਾ ਸਰਕਾਰ ਵੱਲੋਂ ਫਾਈਨਲ ਕੀਤੇ ਜਾਂਦੇ ਹਨ। ਅਜਿਹੇ 'ਚ ਸਰਬ ਭਾਰਤੀ ਟੈਨਿਸ ਸੰਘ (ਏ.ਆਈ.ਟੀ.ਏ.) ਦੇ ਜਨਰਲ ਸਕੱਤਰ ਹਿਰੋਣਯਮ ਚੈਟਰਜੀ ਨੂੰ ਭਰੋਸਾ ਹੈ ਕਿ ਭਾਰਤ ਦੀ ਟੀਮ ਆਪਣੇ ਡੇਵਿਸ ਕੱਪ ਦੇ ਮੁਕਾਬਲੇ ਲਈ ਪਾਕਿਸਤਾਨ ਦੀ ਯਾਤਰਾ ਕਰੇਗੀ ਕਿਉਂਕਿ ਇਸ ਨੂੰ ਗੁਆਉਣ ਦੀ ਸਥਿਤੀ 'ਚ ਵਿਸ਼ਵ ਸੰਚਾਲਨ ਅਦਾਰੇ ਆਈ.ਟੀ.ਐੱਫ. ਤੋਂ ਦੋ ਸਾਲ ਦੀ ਮੁਅੱਤਲੀ ਝੱਲਣੀ ਪੈ ਸਕਦੀ ਹੈ। ਜ਼ਿਕਰਯੋਗ ਹੈ ਕਿ ਭਾਰਤੀ ਕ੍ਰਿਕਟ ਟੀਮ ਨੂੰ 26/11 ਮੁੰਬਈ ਅੱਤਵਾਦੀ ਹਮਲੇ ਦੇ ਬਾਅਦ ਵਿਦੇਸ਼ ਮੰਤਰਾਲਾ ਨੇ ਕਿਸੇ ਵੀ ਦੋ ਪੱਖੀ ਮੁਕਾਬਲੇ ਲਈ ਪਾਕਿਸਤਾਨ ਦੀ ਯਾਤਰਾ ਕਰਨ ਦੀ ਇਜਾਜ਼ਤ ਨਾ ਦਿੱਤੀ ਹੋਵੇ ਪਰ ਚੈਟਰਜੀ ਨੇ ਕਿਹਾ ਕਿ ਟੈਨਿਸ 'ਚ ਅਜਿਹੀ ਕੋਈ ਸਮੱਸਿਆ ਨਹੀਂ ਹੋਵੇਗੀ।
ਨਾਰਥਈਸਟ ਯੂਨਾਈਟਿਡ ਅਤੇ ਦਿੱਲੀ ਡਾਇਨਾਮੋਜ਼ ਨੇ ਡਰਾਅ ਖੇਡਿਆ
NEXT STORY