ਨਵੀਂ ਦਿੱਲੀ— ਇੰਡੀਅਨ ਸੁਪਰ ਲੀਗ (ਆਈ. ਐੱਸ. ਐੱਲ.) ਫੁੱਟਬਾਲ ਟੂਰਨਾਮੈਂਟ ਦਾ ਫਾਈਨਲ 18 ਮਾਰਚ ਨੂੰ ਗੋਆ ਦੇ ਮਡਗਾਓਂ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ 'ਚ ਖੇਡਿਆ ਜਾਵੇਗਾ। ਪ੍ਰਬੰਧਕਾਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।
ਟੀਮਾਂ ਲਈ ਸਿਖਲਾਈ ਦੇ ਮੈਦਾਨ ਅਤੇ ਹੋਰ ਬੁਨਿਆਦੀ ਢਾਂਚੇ ਦੀ ਉਪਲਬਧਤਾ ਕਾਰਨ ਗੋਆ ਨੂੰ ਵੱਕਾਰੀ ਸਮਾਗਮ ਦੀ ਮੇਜ਼ਬਾਨੀ ਲਈ ਚੁਣਿਆ ਗਿਆ ਹੈ। ਪਲੇਅ ਆਫ ਮੈਚ 3 ਮਾਰਚ ਤੋਂ ਖੇਡੇ ਜਾਣਗੇ। ਲੀਗ ਸ਼ੀਲਡ ਜੇਤੂ ਮੁੰਬਈ ਸਿਟੀ ਐਫਸੀ, ਹੈਦਰਾਬਾਦ ਐਫਸੀ, ਏਟੀਕੇ ਮੋਹਨ ਬਾਗਾਨ, ਬੈਂਗਲੁਰੂ ਐਫਸੀ ਅਤੇ ਕੇਰਲਾ ਬਲਾਸਟਰਜ਼ ਐਫਸੀ ਪਹਿਲਾਂ ਹੀ ਪਲੇਅ-ਆਫ ਵਿੱਚ ਜਗ੍ਹਾ ਬਣਾ ਚੁੱਕੇ ਹਨ।
ਓਡੀਸ਼ਾ ਐਫਸੀ ਅਤੇ ਐਫਸੀ ਗੋਆ ਲੀਗ ਪੜਾਅ ਦੇ ਆਖ਼ਰੀ ਮੁਕਾਬਲੇ ਤੋਂ ਪਹਿਲਾਂ ਦੌੜ ਵਿੱਚ ਬਣੇ ਹੋਏ ਹਨ। ਇਸ ਸੀਜ਼ਨ ਤੋਂ, ਆਈਐਸਐਲ ਆਯੋਜਕ ਫੁੱਟਬਾਲ ਸਪੋਰਟਸ ਡਿਵੈਲਪਮੈਂਟ ਲਿਮਿਟਿਡ (ਐਫਐਸਡੀਐਲ) ਨੇ ਲੀਗ ਲਈ ਇੱਕ ਨਵਾਂ ਪਲੇਅ-ਆਫ ਫਾਰਮੈਟ ਪੇਸ਼ ਕੀਤਾ ਹੈ, ਜਿਸ ਨਾਲ ਮੈਚਾਂ ਦੀ ਗਿਣਤੀ 'ਚ ਦੋ ਮੈਚਾਂ ਦਾ ਵਾਧਾ ਹੋਇਆ ਹੈ।
ਚੋਟੀ ਦੀਆਂ ਦੋ ਟੀਮਾਂ ਸਿੱਧੇ ਸੈਮੀਫਾਈਨਲ 'ਚ ਪਹੁੰਚਣਗੀਆਂ, ਜਦੋਂ ਕਿ ਤੀਜੇ ਤੋਂ ਛੇਵੇਂ ਸਥਾਨ 'ਤੇ ਰਹਿਣ ਵਾਲੀਆਂ ਟੀਮਾਂ ਬਾਕੀ ਦੋ ਸੈਮੀਫਾਈਨਲਿਸਟਾਂ ਦਾ ਕਰਨ ਲਈ ਇਕ ਪੜਾਅ ਦਾ ਪਲੇਅ-ਆਫ ਖੇਡਣਗੀਆਂ।
ਭਾਰਤੀ ਕ੍ਰਿਕਟਰ 'ਤੇ ਛੇੜਛਾੜ ਦੇ ਇਲਜ਼ਾਮ, ਸਪਨਾ ਗਿੱਲ ਨੇ FIR ਦਰਜ ਕਰਨ ਦੀ ਕੀਤੀ ਮੰਗ
NEXT STORY