ਸਪੋਰਟਸ ਡੈੱਕਸ— ਭਾਰਤੀ ਕ੍ਰਿਕਟ ਟੀਮ ਨੂੰ ਪਿਛਲੇ ਕੁਝ ਮਹੀਨਿਆਂ ਤੋਂ ਚੌਥੇ ਨੰਬਰ ਦੇ ਬੱਲੇਬਾਜ਼ ਨੂੰ ਲੈ ਕੇ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਿਸ਼ਵ ਕੱਪ ਦੇ ਸੈਮੀਫਾਈਨਲ ਮੈਚ 'ਚ ਵੀ ਚੌਥੇ ਨੰਬਰ ਦੇ ਬੱਲੇਬਾਜ਼ ਦੀ ਕਮੀ ਦੇਖਣ ਨੂੰ ਮਿਲੀ ਸੀ ਪਰ ਹੁਣ ਇਹ ਸਮੱਸਿਆ ਭਾਰਤੀ ਕ੍ਰਿਕਟ ਟੀਮ ਦੇ ਨੌਜਵਾਨ ਵਿਕਟਕੀਪਰ ਬੱਲੇਬਾਜ਼ ਰਿਸ਼ੰਭ ਪੰਤ ਦੂਰ ਕਰੇਗਾ।

ਰਿਪੋਰਟਸ ਦੇ ਅਨੁਸਾਰ ਪੰਤ ਨੂੰ ਨੰਬਰ 4 'ਤੇ ਖੇਡਣ ਦੀ ਜ਼ਿੰਮੇਵਾਰੀ ਮਿਲ ਸਕਦੀ ਹੈ ਤੇ ਉਸ ਨੂੰ ਇਸ ਸਪਾਟ ਲਈ ਤਿਆਰ ਕੀਤਾ ਜਾਵੇਗਾ। ਇਸ ਦੇ ਵਾਰੇ 'ਚ ਪੰਤ ਦਾ ਕਹਿਣਾ ਹੈ ਕਿ ਉਸ ਨੂੰ ਇਸ ਸਥਾਨ 'ਤੇ ਬੱਲੇਬਾਜ਼ੀ ਕਰਨਾ ਬਹੁਤ ਪਸੰਦ ਹੈ ਤੇ ਇਸ ਲਈ ਤਿਆਰੀ ਵੀ ਕਰ ਰਹੇ ਹਾਂ। ਇਕ ਮੀਡੀਆ ਹਾਊਸ ਨੂੰ ਜਾਣਕਾਰੀ ਦਿੰਦੇ ਹੋਏ ਪੰਤ ਨੇ ਕਿਹਾ ਕਿ ਮੈਨੂੰ 4 ਨੰਬਰ 'ਤੇ ਬੱਲੇਬਾਜ਼ੀ ਪਸੰਦ ਹੈ। ਇੱਥੇ ਖੇਡਣਾ ਮੇਰੇ ਲਈ ਨਵੀਂ ਗੱਲ ਨਹੀਂ ਹੈ ਕਿਉਂਕਿ ਪਹਿਲਾਂ ਵੀ ਨੰਬਰ 4 'ਤੇ ਖੇਡ ਚੁੱਕਿਆ ਹਾਂ। ਮੈਂ ਇਸ ਰੋਲ ਦੇ ਲਈ ਤਿਆਰੀ ਕਰ ਰਿਹਾ ਸੀ। ਮੇਰੇ ਖੇਡਣ ਦਾ ਕੋਈ ਵਿਸ਼ੇਸ਼ ਸਟਾਈਲ ਨਹੀਂ ਹੈ। ਮੈਂ ਹਮੇਸ਼ਾ ਮਾਹੌਲ ਦੇ ਅਨੁਸਾਰ ਖੇਡਦਾ ਹਾਂ। ਮੈਨੂੰ ਨਹੀਂ ਪਤਾ ਕਿ ਲੋਕ ਮੇਰੇ ਵਾਰੇ 'ਚ ਕੀ ਕਹਿੰਦੇ ਹਨ ਕਿਉਂਕਿ ਮੈਂ ਜ਼ਿਆਦਾ ਅਖਬਾਰ ਨਹੀਂ ਪੜ੍ਹਦਾ।

ਜ਼ਿਕਰਯੋਗ ਹੈ ਕਿ ਆਈ. ਸੀ. ਸੀ. ਵਿਸ਼ਵ ਕੱਪ 2019 'ਚ ਪੰਤ ਨੂੰ ਚਾਰ ਨੰਬਰ 'ਤੇ ਬੱਲੇਬਾਜ਼ੀ ਦੇ ਲਈ ਚਾਰ ਵਾਰ ਮੌਕਾ ਮਿਲਿਆ ਸੀ। ਹਾਲਾਂਕਿ ਉਹ ਇਸ ਦੌਰਾਨ ਕੋਈ ਖਾਸ ਕਮਾਲ ਨਹੀਂ ਦਿਖਾ ਸਕੇ ਸੀ। ਉਨ੍ਹਾਂ ਨੇ ਇਸ ਦੌਰਾਨ ਕ੍ਰਮਵਾਰ- 32, 48 ਤੇ 32 ਦੌੜਾਂ ਦੀਆਂ ਪਾਰੀਆਂ ਖੇਡੀਆਂ ਸੀ।
ਗੋਲਫ : ਅਦਿਤੀ ਦੀ ਔਸਤ ਸ਼ੁਰੂਆਤ, ਦੀਕਸ਼ਾ ਪਿਛੜੀ
NEXT STORY