ਨਵੀਂ ਦਿੱਲੀ- ਆਈ. ਪੀ. ਐੱਲ.-12 ਸੈਸ਼ਨ ਦੀ ਸ਼ੁਰੂਆਤ ਹਾਰ ਦੇ ਨਾਲ ਕਰਨ ਤੋਂ ਬਾਅਦ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਰਾਇਲ ਚੈਲੰਜਰਸ ਬੈਂਗਲੁਰੂ ਵੀਰਵਾਰ ਨੂੰ ਘਰੇਲੂ ਚਿੰਨਾਸਵਾਮੀ ਸਟੇਡੀਅਮ ਮੈਦਾਨ 'ਤੇ ਪਿਛਲਾ ਮੈਚ ਹਾਰ ਚੁੱਕੀ ਮੁੰਬਈ ਇੰਡੀਅਨਸ ਖਿਲਾਫ ਪਹਿਲੀ ਜਿੱਤ ਦੀ ਆਸ ਦੇ ਨਾਲ ਉਤਰੇਗੀ। ਆਈ. ਪੀ. ਐੱਲ. ਦੇ 12 ਸਾਲਾਂ 'ਚ ਬੈਂਗਲੁਰੂ ਦੀ ਟੀਮ ਨੂੰ ਆਪਣੇ ਪਹਿਲੇ ਖਿਤਾਬ ਦੀ ਭਾਲ ਹੈ। ਪਿਛਲੇ ਸੈਸ਼ਨਾਂ ਦੀ ਤਰ੍ਹਾਂ ਇਸ ਵਾਰ ਵੀ ਉਸ ਵਿਚ ਜੋਸ਼ ਦੀ ਕਮੀ ਦਿਖਾਈ ਦੇ ਰਹੀ ਹੈ। ਸ਼ਾਨਦਾਰ ਟੀਮ ਮੈਨੇਜਮੈਂਟ ਤੇ ਵਿਰਾਟ ਵਰਗੇ ਸਟਾਰ ਖਿਡਾਰੀ ਦੀ ਮੌਜੂਦਗੀ ਦੇ ਬਾਵਜੂਦ ਉਸ ਨੂੰ ਚੇਨਈ ਖਿਲਾਫ ਪਹਿਲੇ ਮੈਚ ਵਿਚ 7 ਵਿਕਟਾਂ ਨਾਲ ਨਿਰਾਸ਼ਾਜਨਕ ਹਾਰ ਮਿਲੀ ਸੀ। ਇਸ ਵਿਚ ਪੂਰੀ ਟੀਮ 70 ਦੌੜਾਂ 'ਤੇ ਢੇਰ ਹੋ ਗਈ ਸੀ।
ਟੀਮ ਦਾ ਪਿਛਲੀ ਹਾਰ ਨਾਲ ਆਤਮਵਿਸ਼ਵਾਸ ਜ਼ਰੂਰ ਡਗਮਗਾਇਆ ਹੈ। ਉਸ ਦੇ ਕੋਲ ਮੁੰਬਈ ਨੂੰ ਘਰੇਲੂ ਮੈਦਾਨ 'ਚ ਹਰਾ ਕੇ ਵਾਪਸੀ ਦਾ ਮੌਕਾ ਹੋਵੇਗਾ। ਉਸ ਨੂੰ ਆਪਣੇ ਘਰੇਲੂ ਮੈਦਾਨ 'ਤੇ ਵੀ ਦਿੱਲੀ ਕੈਪੀਟਲਸ ਕੋਲੋਂ 37 ਦੌੜਾਂ ਨਾਲ ਹਾਰ ਝੱਲਣੀ ਪਈ ਸੀ। ਹਾਲਾਂਕਿ ਦੋਵੇਂ ਟੀਮਾਂ 'ਚ ਬਰਾਬਰੀ ਦੀ ਟੱਕਰ ਦੀ ਉਮੀਦ ਕੀਤੀ ਜਾ ਸਕਦੀ ਹੈ। ਉਨ੍ਹਾਂ ਕੋਲ ਟੀ-20 ਟੂਰਨਾਮੈਂਟ 'ਚ ਆਪਣੀ ਪਹਿਲੀ ਜਿੱਤ ਦੀ ਆਸ ਹੈ। ਮੁੰਬਈ 3 ਵਾਰ ਦੀ ਚੈਂਪੀਅਨ ਹੈ। ਉਸ ਨੂੰ ਸਟਾਰ ਖਿਡਾਰੀ ਲਸਿੱਥ ਮਲਿੰਗਾ ਦੀ ਵਾਪਸੀ ਨਾਲ ਮਜ਼ਬੂਤੀ ਮਿਲੀ ਹੈ। ਉਸ ਦੇ ਖੇਡਣ 'ਤੇ ਪਹਿਲਾਂ ਸ਼ਸ਼ੋਪੰਜ ਵਾਲੀ ਸਥਿਤੀ ਸੀ। ਮੁੰਬਈ ਕੋਲ ਜਸਪ੍ਰੀਤ ਬੁਮਰਾਹ, ਮਿਸ਼ੇਲ ਮੈਕਲੇਨਘਨ ਤੇ ਬੇਨ ਕਟਿੰਗ ਵਰਗੇ ਵਧੀਆ ਗੇਂਦਬਾਜ਼ ਹਨ, ਜੋ ਵਿਰਾਟ ਦੀ ਟੀਮ ਦੇ ਬੱਲੇਬਾਜ਼ਾਂ ਨੂੰ ਦੌੜਾਂ ਬਣਾਉਣ ਤੋਂ ਰੋਕ ਸਕਦੇ ਹਨ। ਬੈਂਗਲੁਰੂ ਕੋਲ ਚੰਗਾ ਬੱਲੇਬਾਜ਼ੀ ਕ੍ਰਮ ਹੈ ਪਰ ਪਿਛਲੇ ਮੈਚ 'ਚ ਉਸ ਦੇ ਬੱਲੇਬਾਜ਼ਾਂ ਨੇ ਸਭ ਤੋਂ ਜ਼ਿਆਦਾ ਨਿਰਾਸ਼ ਕੀਤਾ ਸੀ। ਉਸ ਨੂੰ ਇਸ ਵਾਰ ਜਿੱਤ ਲਈ ਹਰਫਨਮੌਲਾ ਖੇਡ ਦਿਖਾਉਣੀ ਹੋਵੇਗੀ। ਵਿਸ਼ਵ ਕੱਪ ਟੀਮ 'ਚ ਮੁੱਖ ਦਾਅਵੇਦਾਰ ਬੁਮਰਾਹ ਵਾਪਸੀ ਕਰਨ ਤੇ ਨਿੱਜੀ ਪ੍ਰਦਰਸ਼ਨ ਵਿਚ ਸੁਧਾਰ ਦੀ ਕੋਸ਼ਿਸ਼ ਕਰੇਗਾ। ਬੁਮਰਾਹ ਦੀ ਫਿਟਨੈੱਸ 'ਤੇ ਵੀ ਸਵਾਲ ਹਨ। ਉਸ ਦੇ ਪਿਛਲੇ ਮੈਚ 'ਚ ਮੋਢੇ 'ਤੇ ਸੱਟ ਲੱਗੀ ਸੀ।
IPL 2019 : ਹਾਰ ਤੋਂ ਬਾਅਦ ਪੰਜਾਬ ਦੇ ਕਪਤਾਨ ਅਸ਼ਵਿਨ ਨੇ ਦਿੱਤਾ ਇਹ ਬਿਆਨ
NEXT STORY