ਨਵੀਂ ਦਿੱਲੀ : ਵਿਸ਼ਵ ਚੈਂਪੀਅਨ ਭਾਰਤੀ ਵੇਟਲਿਫਟਰ ਸੇਖੋਮ ਮੀਰਾਬਾਈ ਚਾਨੂ ਨੇ ਕਮਰ ਦੀ ਸੱਟ ਤੋਂ ਬਾਅਦ ਮਜ਼ਬੂਤ ਵਾਪਸੀ ਕਰਦਿਆਂ ਵੀਰਵਾਰ ਨੂੰ ਥਾਈਲੈਂਡ ਵਿਚ ਈ. ਜੀ. ਏ. ਟੀ. ਕੱਪ ਵਿਚ ਸੋਨ ਤਮਗਾ ਜਿੱਤਿਆ। ਇਸ ਸੱਟ ਕਾਰਨ ਚਾਨੂ 2018 ਵਿਚ 6 ਮਹੀਨੇ ਤੋਂ ਵੱਧ ਸਮੇਂ ਤੱਕ ਪ੍ਰਤੀਯੋਗਿਤਾਵਾਂ ਤੋਂ ਦੂਰ ਰਹੀ ਸੀ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਚਾਨੂ ਨੇ 48 ਕਿ. ਗ੍ਰਾ. ਵਿਚ 192 ਕਿ. ਗ੍ਰਾ. ਭਾਰ ਚੁੱਕ ਕੇ ਚਾਂਦੀ ਲੈਵਲ ਓਲੰਪਿਕ ਕੁਆਲੀਫਾਈਂਗ ਪ੍ਰਤੀਯੋਗਿਤਾ ਵਿਚ ਸੋਨ ਤਮਗਾ ਜਿੱਤਿਆ। ਟੋਕਿਓ 2020 ਓਲੰਪਿਕ ਦੀ ਆਖਰੀ ਰੈਂਕਿੰਗ ਦੇ ਕੱਟ ਲਈ ਇਸ ਪ੍ਰਤੀਯੋਗਿਤਾ ਦੇ ਅੰਕ ਮਹੱਤਵਪੂਰਨ ਸਾਬਤ ਹੋ ਸਕਦੇ ਹਨ।

ਮਣੀਪੁਰ ਦੀ ਇਸ 24 ਸਾਲਾ ਖਿਡਾਰੀ ਨੇ ਸਨੈਚ ਵਿਚ 82 ਕਿ. ਗ੍ਰਾ. ਅਤੇ ਕਲੀਨ ਅਤੇ ਜਕਾਰਤਾ ਵਿਚ 110 ਕਿ.ਗ੍ਰਾ ਭਾਰ ਚੁੱਕ ਕੇ ਚੋਟੀ ਸਥਾਨ ਹਾਸਲ ਕੀਤਾ। ਉਸ ਨੂੰ ਸੱਟ ਤੋਂ ਉਭਰਨ ਲਈ ਫਿਜ਼ਿਓਥੈਰਿਪੀ ਕਰਾਉਣੀ ਪਈ ਸੀ। ਚਾਨੂ ਇਸ ਸੱਟ ਕਾਰਨ ਪਿਛਲੇ ਸਾਲ ਵਿਸ਼ਵ ਚੈਂਪੀਅਨਸ਼ਿਪ ਵਿਚ ਹਿੱਸਾ ਨਹੀਂ ਲੈ ਸਕੀ ਸੀ ਜੋ ਗੋਲਡ ਪੱਧਰ ਦਾ ਓਲੰਪਿਕ ਕੁਆਲੀਫਾਇਰ ਹੈ। ਉਹ ਜਕਾਰਤਾ ਵਿਚ ਏਸ਼ੀਆਈ ਖੇਡਾਂ ਵਿਚ ਵੀ ਨਹੀਂ ਖੇਡੀ ਸੀ। ਚਾਨੂ ਨੇ ਇਸ ਤੋਂ ਪਹਿਲਾਂ ਗੋਲਡ ਕੋਸਟ ਵਿਚ ਰਾਸ਼ਟਰਮੰਡਲ ਖੇਡਾਂ ਵਿਚ ਹਿੱਸਾ ਲਿਆ ਸੀ ਜਿੱਥੇ ਉਸ ਨੇ 196 ਕਿ.ਗ੍ਰਾ ਭਾਰ ਚੁੱਕ ਕੇ ਸੋਨ ਤਮਗਾ ਜਿੱਤਿਆ ਸੀ। ਉਸਨੇ ਸਨੈਚ ਵਿਚ 86 ਕਿ.ਗ੍ਰਾ ਅਤੇ ਕਲੀਨ ਅਤੇ ਜਰਕ ਵਿਚ 110 ਕਿ.ਗ੍ਰਾ ਭਾਰ ਚੁੱਕਿਆ ਸੀ ਜੋ ਉਸ ਦਾ ਖੇਡਾਂ ਦੇ ਰਿਕਾਰਡ ਅਤੇ ਨਿਜੀ ਸਰਵਸ਼੍ਰੇਸ਼ਠ ਪ੍ਰਦਰਸ਼ਨ ਸੀ।
IND vs NZ : ਭਾਰਤ ਨੇ ਰਚਿਆ ਇਤਿਹਾਸ, ਪਹਿਲੀ ਵਾਰ ਨਿਊਜ਼ੀਲੈਂਡ 'ਚ ਜਿੱਤਿਆ ਟੀ-20 ਮੈਚ
NEXT STORY