ਨਵੀਂ ਦਿੱਲੀ, (ਭਾਸ਼ਾ)- ਦੁਨੀਆ ਦੇ ਪ੍ਰਮੁੱਖ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਨੇ ਸ਼ਨੀਵਾਰ ਨੂੰ ਕਿਹਾ ਕਿ ਆਧੁਨਿਕ ਸਮੇਂ ’ਚ ਬੱਲੇਬਾਜ਼ੀ ਦਾ ਇਸ ਹੱਦ ਤੱਕ ਵਿਕਾਸ ਹੋ ਰਿਹਾ ਹੈ ਕਿ ਸ਼ਾਨਦਾਰ ਪਾਵਰ ਹਿਟਿੰਗ ਹੌਲੀ-ਹੌਲੀ ਕ੍ਰਿਕਟ ਸਟੇਡੀਅਮਾਂ ਦੇ ਆਕਾਰ ਨੂੰ ਅਪ੍ਰਸੰਗਿਕ ਬਣਾ ਰਹੀ ਹੈ ਅਤੇ ਉਸ ਨੂੰ ਡਰ ਹੈ ਕਿ ਇਹ ਰੁਝਾਨ ਖੇਡ ਨੂੰ ਇਕਪਾਸੜ ਬਣਾ ਸਕਦੀ ਹੈ।
ਅਸ਼ਵਿਨ ਦੀ ਟਿੱਪਣੀ ਇਸ ਸਾਲ ਦੇ ਆਈ. ਪੀ. ਐੱਲ. ’ਚ ਟੀਮਾਂ ਦੁਆਰਾ ਬਣਾਏ ਜਾ ਰਹੇ ਵੱਡੇ ਸਕੋਰ ਦੇ ਸੰਦਰਭ ’ਚ ਆਈ ਹੈ। ਸਨਰਾਈਜ਼ਰਸ ਹੈਦਰਾਬਾਦ ਨੇ ਮੌਜੂਦਾ ਸੈਸ਼ਨ ’ਚ 2 ਵਾਰ ਇਸ ਲੀਗ ਦਾ ਸਭ ਤੋਂ ਵੱਡੇ ਸਕੋਰ (277 ਅਤੇ 287) ਦਾ ਰਿਕਾਰਡ ਬਣਾਇਆ। ਇੰਪੈਕਟ ਪਲੇਅਰ ਨਿਯਮ ਦੇ ਆਉਣ ਤੋਂ ਬਾਅਦ, ਮੌਜੂਦਾ ਆਈ. ਪੀ. ਐੱਲ. ਸੈਸ਼ਨ ’ਚ ਟੀਮਾਂ ਨੇ ਕਈ ਵਾਰ 250 ਦੌੜਾਂ ਦਾ ਅੰਕੜਾ ਪਾਰ ਕੀਤਾ।
ਅਸ਼ਵਿਨ ਨੇ ਕਿਹਾ,‘‘ਕੁਝ ਸਮਾਂ ਪਹਿਲਾਂ ਬਣੇ ਸਟੇਡੀਅਮ ਅੱਜ ਦੇ ਸਮੇਂ ’ਚ ਢੁੱਕਵੇਂ ਨਹੀਂ ਹਨ। ਉਸ ਸਮੇਂ ਜੋ ਬੱਲੇ ਵਰਤੇ ਜਾਂਦੇ ਸੀ, ਉਹ ਹੁਣ ਗਲੀ ਕ੍ਰਿਕਟ ’ਚ ਵੀ ਨਹੀਂ ਵਰਤੇ ਜਾਂਦੇ। ਸਪਾਂਸਰਾਂ ਦੁਆਰਾ ਐੱਲ. ਈ. ਡੀ. ਬੋਰਡਾਂ ਦੀ ਵਰਤੋਂ ਕਾਰਨ ਬਾਊਂਡਰੀ ਪਹਿਲਾਂ ਹੀ 10 ਗਜ਼ ਤੱਕ ਘੱਟ ਗਈ ਹੈ।’’ ਅਸ਼ਵਿਨ ਨੇ ਆਪਣੀ ਆਈ. ਪੀ. ਐੱਲ. ਟੀਮ ਰਾਜਸਥਾਨ ਰਾਇਲਜ਼ ਲਈ ਇਕ ਪ੍ਰਮੋਸ਼ਨਲ ਈਵੈਂਟ ਦੌਰਾਨ ਇਹ ਗੱਲਾਂ ਕਹੀਆਂ। ਅਸ਼ਵਿਨ ਦਾ ਮੰਨਣਾ ਹੈ ਕਿ ਜੇਕਰ ਇਹੀ ਸਿਲਸਿਲਾ ਜਾਰੀ ਰਿਹਾ ਤਾਂ ਭਵਿੱਖ ’ਚ ਖੇਡ ਇਕਪਾਸੜ ਹੋ ਜਾਵੇਗੀ। ਆਪਣੇ ਵਿਚਾਰ ਸਿੱਧੇ ਪ੍ਰਗਟ ਕਰਨ ਵਾਲੇ ਅਸ਼ਵਿਨ ਨੇ ਕਿਹਾ,“ਅੱਜ ਦੇ ਦੌਰ ’ਚ ਖੇਡ ਇਕ ਪਾਸੇ (ਬੱਲੇਬਾਜ਼ਾਂ) ਵੱਲ ਬਹੁਤ ਜ਼ਿਆਦਾ ਝੁਕੀ ਹੋਈ ਹੈ। ਇਹ ਕਿਸੇ ਨੂੰ ਪ੍ਰੇਸ਼ਾਨ ਕਰ ਕੇ ਕਿਸੇ ਨੂੰ ਖੁਸ਼ ਕਰਨ ਵਰਗਾ ਹੈ।
ਗੇਂਦਬਾਜ਼ਾਂ ਨੂੰ ਮਾਨਸਿਕ ਉਤਸ਼ਾਹ ਦੀ ਲੋੜ ਹੁੰਦੀ ਹੈ।’’ ਅਸ਼ਵਿਨ ਨੇ ਹਾਲਾਂਕਿ ਉਮੀਦ ਜਤਾਈ ਕਿ ਇਨ੍ਹਾਂ ਹਾਲਾਤ ’ਚ ਵੀ ਇਕ ਚੰਗਾ ਗੇਂਦਬਾਜ਼ ਆਪਣੀ ਪਛਾਣ ਬਣਾਏਗਾ ਅਤੇ ਆਪਣੇ ਨਵੇਂ ਹੁਨਰ ਦੇ ਨਾਲ ਖੁਦ ਨੂੰ ਸਾਬਤ ਕਰਨਾ ਜਾਰੀ ਰੱਖੇਗਾ। ਅਸ਼ਵਿਨ ਨੇ ਕਿਹਾ,“ਜਦੋਂ ਖੇਡ ਦਾ ਸੰਤੁਲਨ ਬਦਲਦਾ ਹੈ ਅਤੇ ਤੁਹਾਨੂੰ ਜਵਾਬ ਲੱਭਣਾ ਪੈਂਦਾ ਹੈ। ਖੁਦ ਨੂੰ ਵੱਖਰਾ ਦਿਖਾਉਣ ਲਈ ਇਹ ਵਧੀਆ ਮੌਕਾ ਹੁੰਦਾ ਹੈ।
ਜਾਣੋ ਕੌਣ ਸੀ ਭਾਰਤ ਦੀ ਪਹਿਲੀ ਮਹਿਲਾ ਪਹਿਲਵਾਨ, ਗੂਗਲ ਨੇ ਅੱਜ ਹੀ ਕਿਉਂ ਬਣਾਇਆ ਡੂਡਲ
NEXT STORY