ਅਹਿਮਦਾਬਾਦ, (ਭਾਸ਼ਾ)– ਆਈ. ਸੀ. ਸੀ. (ਕੌਮਾਂਤਰੀ ਕ੍ਰਿਕਟ ਪ੍ਰੀਸ਼ਦ) ਵਨ ਡੇ ਵਿਸ਼ਵ ਕੱਪ-2023 ਵਿਚ ਭਾਰਤੀ ਟੀਮ ਦੀ ਸਫਲਤਾ ਵਿਚ ਵਿਕਟਾਂ ਦੇ ਪਿੱਛੇ ਲੋਕੇਸ਼ ਰਾਹੁਲ ਦਾ ਯੋਗਦਾਨ ਸ਼ਾਨਦਾਰ ਰਿਹਾ ਹੈ। ਰਾਹੁਲ ਨੇ ਬੱਲੇ ਨਾਲ ਕਈ ਵਾਰ ਟੀਮ ਲਈ ਬਿਹਤਰੀਨ ਪਾਰੀ ਖੇਡਣ ਦੇ ਨਾਲ-ਨਾਲ ਵਿਕਟਾਂ ਦੇ ਪਿੱਛੇ ਕੁਝ ਕਮਾਲ ਦੇ ਕੈਚ ਫੜੇ ਹਨ ਤੇ ਡੀ. ਆਰ. ਐੱਸ. (ਮੈਦਾਨੀ ਅੰਪਾਇਰ ਦੇ ਫੈਸਲੇ ਦੀ ਸਮੀਖਿਆ) ਨਾਲ ਜੁੜੇ ਫੈਸਲਿਆਂ ਵਿਚ ਉਹ ਕਪਤਾਨ ਰੋਹਿਤ ਸ਼ਰਮਾ ਦਾ ਸੱਚਾ ਸਿਪਾਸਾਲਾਰ ਸਾਬਤ ਹੋਇਆ ਹੈ।
ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਸਮੇਂ ਡੀ. ਆਰ. ਐੱਸ. ’ਤੇ ਉਸ ਦੇ ਸਹੀ ਫੈਸਲਿਆਂ ਦੇ ਕਾਰਨ ਭਾਰਤੀ ਕ੍ਰਿਕਟ ਵਿਚ ਇਸ ਨੂੰ ‘ਧੋਨੀ’ ਰੀਵਿਊ ਸਿਸਟਮ’ ਕਿਹਾ ਜਾਂਦਾ ਸੀ ਤਾਂ ਉਹ ਹੁਣ ਰਾਹੁਲ ਦੀ ਕਾਬਲੀਅਤ ਨਾਲ ਇਸ ਨੂੰ ‘ਰਾਹੁਲ’ ਸਿਸਟਮ’ ਕਿਹਾ ਜਾਣ ਲੱਗਾ ਹੈ। ਰੋਹਿਤ ਦੀ ਧਮਾਕੇਦਾਰ ਬੱਲੇਬਾਜ਼ੀ, ਵਿਰਾਟ ਕੋਹਲੀ ਦੀ ਸਬਰ ਭਰੀ ਖੇਡ ਤੇ ਮੁਹੰਮਦ ਸ਼ੰਮੀ ਦੀ ਘਾਤਕ ਗੇਂਦਬਾਜ਼ੀ ਦੇ ਸਾਹਮਣੇ ਭਾਵੇਂ ਹੀ ਰਾਹੁਲ ਦੀ ਬੱਲੇਬਾਜ਼ੀ ਦੀ ਚਰਚਾ ਜ਼ਿਆਦਾ ਨਾ ਹੋਵੇ ਪਰ ਮੌਜੂਦਾ ਵਿਸ਼ਵ ਕੱਪ ਵਿਚ ਜਦੋਂ ਵੀ ਟੀਮ ਨੂੰ ਉਸਦੇ ਬੱਲੇ ਤੋਂ ਯੋਗਦਾਨ ਦੀ ਲੋੜ ਪਈ ਹੈ, ਉਸ ਨੇ ਆਪਣੀ ਇਸ ਭੂਮਿਕਾ ਨੂੰ ਬਾਖੂਬੀ ਨਿਭਾਇਆ ਹੈ। ਰਾਹੁਲ ਨੇ ਇਸ ਦੌਰਾਨ 99 ਦੀ ਸਟ੍ਰਾਈਕ ਰੇਟ ਤੇ 77 ਦੀ ਔਸਤ ਨਾਲ 386 ਦੌੜਾਂ ਬਣਾਈਆਂ।
ਇਹ ਵੀ ਪੜ੍ਹੋ : ਸੂਰਯਕੁਮਾਰ ਨੂੰ ਆਸਟ੍ਰੇਲੀਆ ਖਿਲਾਫ ਸੀਰੀਜ਼ 'ਚ ਮਿਲ ਸਕਦੀ ਹੈ ਟੀਮ ਦੀ ਕਪਤਾਨੀ
ਭਾਰਤੀ ਟੀਮ ਲਈ ਡੈਬਿਊ ਤੋਂ ਬਾਅਦ ਤੋਂ ਹੀ ਕਲਾ ਦੇ ਮਾਮਲੇ ਵਿਚ ਰਾਹੁਲ ਨੂੰ ਕੋਹਲੀ ਤੇ ਰੋਹਿਤ ਵਰਗਾ ਪ੍ਰਤਿਭਾਸ਼ਾਲੀ ਖਿਡਾਰੀ ਮੰਨਿਆ ਜਾਂਦਾ ਹੈ ਪਰ ਖਰਾਬ ਸ਼ਾਟ ਖੇਡ ਕੇ ਆਊਟ ਹੋ ਜਾਣ ਕਾਰਨ ਉਹ ਅਤੀਤ ਵਿਚ ਉਨ੍ਹਾਂ ਵਰਗੇ (ਕੋਹਲੀ-ਰੋਹਿਤ ਵਰਗੇ) ਰੁਤਬੇ ਨੂੰ ਹਾਸਲ ਨਹੀਂ ਕਰ ਸਕਿਆ। ਇਹ ਹੀ ਕਾਰਨ ਹੈ ਕਿ ਸਿਡਨੀ, ਲਾਰਡਸ ਤੇ ਸੈਂਚੂਰੀਅਨ ਵਰਗੇ ਮੈਦਾਨ ’ਤੇ ਸੈਂਕੜਾ ਲਾਉਣ ਵਾਲੇ ਇਸ ਖਿਡਾਰੀ ਨੂੰ ਭਾਰਤੀ ਕ੍ਰਿਕਟ ਵਿਚ ‘ਅੰਡਰ-ਅਚੀਵਰ (ਉਮੀਦ ਤੋਂ ਘੱਟ ਸਫਲਤਾ ਹਾਸਲ ਕਰਨ ਵਾਲਾ)’ ਮੰਨਿਆ ਜਾਂਦਾ ਹੈ।
ਰਾਹੁਲ ਦੇ ਕਰੀਅਰ ਵਿਚ ਸ਼ਾਨਦਾਰ ਬੱਲੇਬਾਜ਼ੀ ਵਿਚਾਲੇ ਕੁਝ ਅਜਿਹੇ ਵੀ ਪਲ ਆਏ ਜਦੋਂ ਉਸ ਨੂੰ ਖੁਦ ਵੀ ਆਪਣੀ ਬੱਲੇਬਾਜ਼ੀ ਦੀ ਕਾਬਲੀਅਤ ’ਤੇ ਸ਼ੱਕ ਹੋਣ ਲੱਗਾ। ਅਜਿਹੀ ਸਥਿਤੀ ਵਿਚ ਵਿਕਟਕੀਪਰ ਦੀ ਭੂਮਿਕਾ ਨਿਭਾਉਣ ਵਿਚ ਉਸਦੇ ਮਨ ਦਾ ਸ਼ੱਕ ਦੂਰ ਹੋਇਆ ਤੇ ਬੱਲੇ ਨਾਲ ਵੀ ਉਸਦੇ ਪ੍ਰਦਰਸ਼ਨ ਵਿਚ ਕਾਫੀ ਸੁਧਾਰ ਆਇਆ।
ਇਹ ਵੀ ਪੜ੍ਹੋ : IND vs AUS, CWC 23 Final: ਟੀਮ ਇੰਡੀਆ ਦੀ ਤਾਕਤ ਤੇ ਕਮੀਆਂ 'ਤੇ ਪਾਓ ਇਕ ਝਾਤ
ਸੈਮੀਫਾਈਨਲ ਵਿਚ ਰਾਹੁਲ ਨੇ ਜਿਸ ਤਰ੍ਹਾਂ ਨਾਲ ਡੇਵੋਨ ਕਾਨਵੇ ਦਾ ਕੈਚ ਫੜਿਆ, ਉਸ ਨੂੰ ਦੇਖ ਕੇ ਮਹਿੰਦਰ ਸਿੰਘ ਧੋਨੀ ਵੀ ਨਿਸ਼ਚਿਤ ਰੂਪ ਨਾਲ ਖੁਸ਼ ਹੋਇਆ ਹੋਵੇਗਾ। ਮੌਜੂਦਾ ਟੂਰਨਾਮੈਂਟ ਵਿਚ 10 ਮੈਚਾਂ ਵਿਚ ਉਸ ਨੇ 16 (15 ਕੈਚ ਤੇ ਇਕ ਸਟੰਪਿੰਗ) ਸ਼ਿਕਾਰ ਕੀਤੇ ਹਨ। ਉਹ ਵਿਕਟਾਂ ਦੇ ਪਿੱਛੇ ਸਭ ਤੋਂ ਵੱਧ ਸ਼ਿਕਾਰ ਦੇ ਮਾਮਲੇ ਵਿਚ ਸਿਰਫ ਦੱਖਣੀ ਅਫਰੀਕਾ ਦੇ ਧਾਕੜ ਕਵਿੰਟਨ ਡੀ ਕੌਕ ਤੋਂ ਹੀ ਪਿੱਛੇ ਹੈ। ਅਜਿਹਾ ਖਿਡਾਰੀ ਜਿਹੜਾ ਕੁਝ ਸਮੇਂ ਪਹਿਲਾਂ ਤਕ ਕੀਪਿੰਗ ਨਹੀਂ ਕਰਦਾ ਸੀ, ਉਸਦੇ ਲਈ ਇਹ ਵੱਡੀ ਉਪਲਬੱਧੀ ਹੈ। ਡੀ. ਆਰ. ਐੱਸ. ਨਾਲ ਜੁੜੇ ਫੈਸਲੇ ਦੇ ਬਾਰੇ ਵਿਚ ਰਾਹੁਲ ਦੇ ਫੈਸਲੇ ਸ਼ਾਨਦਾਰ ਰਹੇ ਹਨ। ਭਾਰਤ ਦੇ ਸਾਬਾਕ ਕੀਪਰ ਦੀਪ ਦਾਸਗੁਪਤਾ ਦਾ ਕਹਿਣਾ ਹੈ ਕਿ ਇਸਦਾ ਕਾਰਨ ਸਟੰਪ ਦੇ ਪਿੱਛੇ ਉਸਦਾ ‘ਪਰਫੈਕਟ ਫੁੱਟਵਰਕ’ ਹੈ ਕਿਉਂਕਿ ਉਸ ਨੂੰ ਇਸ ਗੱਲ ਦਾ ਸਟੀਕ ਅੰਦਾਜ਼ ਹੈ ਕਿ ਗੇਂਦ ਕਿੱਥੇ ਡਿੱਗੀ ਹੋਵੇਗੀ।
ਗੁਪਤਾ ਨੇ ਕਿਹਾ, ‘‘ਡੀ. ਆਰ. ਐੱਸ. ਸਿਰਫ ਵਿਕਟਕੀਪਰ ਦਾ ਫੈਸਲਾ ਨਹੀਂ ਹੈ। ਵਿਕਟਕੀਪਰ ਨਾ ਤਾਂ ‘ਇੰਪੈਕਟ’ ਤੇ ਨਾ ਹੀ ਉਚਾਈ ਦਾ ਅੰਦਾਜ਼ਾ ਲਾ ਸਕਦਾ ਹੈ। ‘ਇੰਪੈਕਟ (ਗੇਂਦ ਦਾ ਸਟੰਪ ਦੇ ਸਾਹਮਣੇ ਜਾਂ ਬਾਹਰ ਹੋਣਾ)’ ਆਮ ਤੌਰ ’ਤੇ ਗੇਂਦਬਾਜ਼ ਦਾ ਫੈਸਲਾ ਹੁੰਦਾ ਹੈ ਜਾਂ ਮਿਡ ਆਨ ਜਾਂ ਮਿਡ ਆਫ ’ਤੇ ਖੜ੍ਹੇ ਕਪਤਾਨ ਦਾ ਫੈਸਲਾ ਹੁੰਦਾ ਹੈ।’’ ਦਾਸਗੁਪਤਾ ਨੇ ਪੂਰੀ ਪ੍ਰਕਿਰਿਆ ਸਮਝਾਉਂਦੇ ਹੋਏ ਕਿਹਾ,‘‘ਸਕੁਐਰ ਲੈੱਗ ਅੰਪਾਇਰ ਦੇ ਬਗਲ ਵਿਚ ਖੜ੍ਹਾ ਖਿਡਾਰੀ ਗੇਂਦ ਦੀ ਉਚਾਈ ’ਤੇ ਨਜ਼ਰ ਰੱਖਦਾ ਹੈ ਜਦਕਿ ਕੀਪਰ ਨੂੰ ਉਸਦੇ ਮੂਵਮੈਂਟ ਤੋਂ ਪਤਾ ਲੱਗ ਜਾਂਦਾ ਹੈ ਕਿ ਗੇਂਦ ਕਿੱਥੇ ਡਿੱਗੀ ਹੋਵੇਗੀ।’’ ਡੀ. ਆਰ. ਐੱਸ. ਨਾਲ ਜੁੜੇ ਸਹੀ ਫੈਸਲਿਆਂ ਦੇ ਮਾਮਲੇ ਵਿਚ ਧੋਨੀ ਮਾਹਿਰ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਸੂਰਯਕੁਮਾਰ ਨੂੰ ਆਸਟ੍ਰੇਲੀਆ ਖਿਲਾਫ ਸੀਰੀਜ਼ 'ਚ ਮਿਲ ਸਕਦੀ ਹੈ ਟੀਮ ਦੀ ਕਪਤਾਨੀ
NEXT STORY