ਨਵੀਂ ਦਿੱਲੀ- ਭਾਰਤੀ ਅੰਡਰ-20 ਮਹਿਲਾ ਟੀਮ ਦੇ ਮੁੱਖ ਕੋਚ ਜੋ ਆਕਿਮ ਅਲੈਗਜ਼ੈਂਡਰਸਨ ਨੇ ਮਿਆਂਮਾਰ ’ਚ 6 ਤੋਂ 10 ਅਗਸਤ ਤੱਕ ਹੋਣ ਵਾਲੇ ਏ. ਐੱਫ. ਸੀ. ਅੰਡਰ-20 ਮਹਿਲਾ ਏਸ਼ੀਆ ਕੱਪ 2026 ਕੁਆਲੀਫਾਇਰ ਲਈ 23 ਮੈਂਬਰੀ ਟੀਮ ਦਾ ਐਲਾਨ ਕੀਤਾ। ਯੰਗ ਟਾਈਗ੍ਰੇਸੇਸ ਨੂੰ ਗਰੁੱਪ-ਡੀ ’ਚ ਰੱਖਿਆ ਗਿਆ ਹੈ ਅਤੇ ਉਸ ਦਾ ਸਾਹਮਣਾ 6 ਅਗਸਤ ਨੂੰ ਯਾਂਗੂਨ ਦੇ ਥੁਵੁੰਨਾ ਸਟੇਡੀਅਮ ’ਚ ਮੇਜ਼ਬਾਨ ਮਿਆਂਮਾਰ ਨਾਲ ਹੋਵੇਗਾ।
ਗਰੁੱਪ ਜੇਤੂ ਅਤੇ ਸਾਰੇ 8 ਗਰੁੱਪਾਂ ’ਚੋਂ 3 ਸਰਵਸ਼੍ਰੇਸ਼ਠ ਦੂਸਰੇ ਸਥਾਨ ’ਤੇ ਰਹਿਣ ਵਾਲੀਆਂ ਟੀਮਾਂ ਅਗਲੇ ਸਾਲ ਅਪ੍ਰੈਲ ’ਚ ਥਾਈਲੈਂਡ ’ਚ ਹੋਣ ਵਾਲੇ ਏ. ਐੱਫ. ਸੀ. ਅੰਡਰ-20 ਮਹਿਲਾ ਏਸ਼ੀਆ ਕੱਪ ਲਈ ਕੁਆਲੀਫਾਈ ਕਰਨਗੀਆਂ। ਭਾਰਤ ਕੁਆਲੀਫਾਇਰ ਲਈ ਬੈਂਗਲੁਰੂ ਸਥਿਤ ਪਾਦੁਕੋਣ-ਦ੍ਰਾਵਿੜ ਸੈਂਟਰ ਫਾਰ ਸਪੋਰਟਸ ਐਕਸੀਲੈਂਸ ’ਚ ਟ੍ਰੇਨਿੰਗ ਲੈ ਰਿਹਾ ਸੀ ਅਤੇ ਆਪਣੀਆਂ ਤਿਆਰੀਆਂ ਤਹਿਤ ਇਸ ਮਹੀਨੇ ਦੀ ਸ਼ੁਰੂਆਤ ’ਚ ਉੱਜਬੇਕਿਸਤਾਨ ਅੰਡਰ-20 ਖਿਲਾਫ 2 ਫ੍ਰੈਂਡਲੀ ਮੈਚ ਖੇਡਣ ਲਈ ਤਾਸ਼ਕੰਦ ਗਿਆ ਸੀ।
ਅਲੈਗਜ਼ੈਂਡਰਸਨ ਦੀ ਟੀਮ ਨੇ ਪਹਿਲੇ ਮੈਚ ’ਚ 1-1 ਨਾਲ ਡਰਾਅ ਖੇਡਣ ਤੋਂ ਬਾਅਦ ਦੂਸਰੇ ਮੈਚ ’ਚ 4-1 ਨਾਲ ਸ਼ਾਨਦਾਰ ਜਿੱਤ ਹਾਸਲ ਕੀਤੀ, ਜਿਸ ਨਾਲ ਮਹੱਤਵਪੂਰਨ ਕੁਆਲੀਫਾਇਰ ਤੋਂ ਪਹਿਲਾਂ ਟੀਮ ਦਾ ਆਤਮਵਿਸ਼ਵਾਸ ਵਧਿਆ ਹੈ।
ਵਿਦੇਸ਼ੀ ਚੁਣੌਤੀਆਂ ਤੋਂ ਪਾਰ ਪਾਉਣਾ ਹਮੇਸ਼ਾ ਖਾਸ ਹੁੰਦੈ : ਧਰੁਵ ਜੁਰੇਲ
NEXT STORY