ਨਵੀਂ ਦਿੱਲੀ— ਭਾਰਤੀ ਗੇਂਦਬਾਜ 'ਯਾਰਕਰ ਕਿੰਗ' ਜਸਪ੍ਰੀਤ ਬੁਮਰਾਹ ਨੇ ਦੱਸਿਆ ਕਿ ਉਨ੍ਹਾਂ ਨੇ ਇੰਨੀ ਸ਼ਾਨਦਾਰ ਯਾਰਕਰ ਗੇਂਦ ਸੁੱਟਣੀ ਕਿੱਥੋ ਸਿੱਖੀ। ਜੀ ਹਾਂ, ਬੁਮਰਾਹ ਨੇ ਦੱਸਿਆ ਹੈ ਕਿ ਜਦੋਂ ਉਹ ਛੋਟੇ ਸਨ ਤਾਂ ਘਰ 'ਚ ਕ੍ਰਿਕਟ ਦਾ ਅਭਿਆਸ ਕਰਦੇ ਸਨ। ਬੁਮਰਾਹ ਘਰ ਦੀ ਦੀਵਾਰ 'ਤੇ ਗੇਂਦ ਸੁੱਟ ਕੇ ਅਭਿਆਸ ਕਰਦੇ ਤਾਂ ਘਰ 'ਚ ਬਹੁਤ ਰੌਲਾ ਹੁੰਦਾ। ਇਸ ਤੋਂ ਪਰੇਸ਼ਾਨ ਹੋ ਕੇ ਬੁਮਰਾਹ ਦੀ ਮਾਂ ਨੇ ਉਨ੍ਹਾਂ ਨੂੰ ਅਜਿਹੀ ਖੇਡਣ ਦੀ ਸਲਾਹ ਦਿੱਤੀ ਜਿਸਦੇ ਨਾਲ ਰੌਲਾ ਨਾ ਹੋਵੇ। ਇਸਦੇ ਬਾਅਦ ਬੁਮਰਾਹ ਨੇ ਗੇਂਦ ਸਿੱਧੇ ਦੀਵਾਰ ਦੀ ਜਗ੍ਹਾ ਫਲੋਰ ਸਕਰਟਿੰਗ ਯਾਨੀ ਦੀਵਾਰ ਅਤੇ ਫਲੋਰ ਨੂੰ ਜੋੜਨ ਵਾਲੇ ਹੇਠਲੇ ਨੋਕ 'ਤੇ ਗੇਂਦ ਸੁੱਟਣੀ ਸ਼ੁਰੂ ਕੀਤੀ।
ਅਭਿਆਸ ਕਰਦੇ-ਕਰਦੇ ਬੁਮਰਾਹ ਨੇ ਗੇਂਦ ਨੂੰ ਸਿੱਧੇ 'ਬਲਾਕ ਹਾਲ' 'ਚ ਸੁੱਟਣ 'ਚ ਵਡੀ ਮੁਹਾਰਤ ਹਾਸਲ ਕਰ ਲਈ। ਇਸੇ ਦਾ ਨਤੀਜਾ ਹੈ ਕਿ ਛੋਟੀ ਉਮਰ 'ਚ ਹੀ ਇਹ ਯੁਵਾ ਗੇਂਦਬਾਜ਼ ਭਾਰਤੀ ਟੀਮ ਦੇ ਪੇਸ ਅਟੈਕ ਦਾ ਸਭ ਤੋਂ ਮਹੱਤਵਪੂਰਨ ਹਥਿਆਰ ਮੰਨਿਆ ਜਾਂਦਾ ਹੈ। ਬੁਮਰਾਹ ਦੇ ਕਰੀਅਰ ਦੇ ਰਿਕਾਰਡ ਦੀ ਜੇਕਰ ਗੱਲ ਕਰੀਏ ਤਾਂ ਇਸ ਗੇਂਦਬਾਜ਼ ਨੇ 15 ਵਨਡੇ ਮੈਚਾਂ 'ਚ 4.74 ਦੀ ਇਕਾਨਮੀ ਦੇ ਨਾਲ 26 ਵਿਕਟਾਂ ਲਈਆਂ ਹਨ। ਇਸ ਦੌਰਾਨ ਉਨ੍ਹਾਂ ਦਾ ਸਭ ਤੋਂ ਵਧੀਆਂ ਪ੍ਰਦਰਸ਼ਨ 22 ਦੌੜਾਂ ਦੇ ਕੇ 4 ਵਿਕਟਾਂ ਹਾਸਲ ਕਰਨਾ ਰਿਹਾ ਹੈ। ਉਥੇ ਹੀ ਜੇਕਰ ਟੀ 20 ਦੀ ਗੱਲ ਕਰੀਏ ਤਾਂ ਜਸਪ੍ਰੀਤ ਨੇ 24 ਮੈਚਾਂ 'ਚ 33 ਵਿਕਟਾਂ ਆਪਣੇ ਨਾਂ ਕੀਤੀਆਂ ਹਨ।
...ਤਾਂ ਇਸ ਕਾਰਨ ਭਾਰਤ ਹੱਥੋਂ ਹਾਰ ਗਈ ਬੰਗਲਾਦੇਸ਼ ਟੀਮ!
NEXT STORY