ਸਪੋਰਟਸ ਡੈਸਕ: ਸਾਬਕਾ ਬੱਲੇਬਾਜ਼ ਅਤੇ ਮੁੱਖ ਕੋਚ ਰਾਹੁਲ ਦ੍ਰਾਵਿੜ ਨੇ ਮੰਗਲਵਾਰ ਨੂੰ ਕਿਹਾ ਕਿ ਹਾਲ ਹੀ ਦੇ ਸਾਲਾਂ ਵਿੱਚ ਬਹੁਤ ਜ਼ਿਆਦਾ ਮੈਚਾਂ ਦੀ ਗਿਣਤੀ ਨੇ ਭਾਰਤੀ ਟੀਮ ਨੂੰ ਸਾਰੇ ਫਾਰਮੈਟਾਂ ਵਿੱਚ ਬਹੁਤ ਸਾਰੇ ਖਿਡਾਰੀਆਂ ਦੀ "ਵਰਤੋਂ" ਕਰਨ ਲਈ ਮਜਬੂਰ ਕੀਤਾ ਹੈ। ਓਵਲ 'ਚ ਆਸਟ੍ਰੇਲੀਆ ਖਿਲਾਫ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂ.ਟੀ.ਸੀ.) ਫਾਈਨਲ ਦੀ ਪੂਰਬਲੀ ਸ਼ਾਮ 'ਤੇ ਦ੍ਰਾਵਿੜ ਨੇ ਆਪਣੇ ਤਜ਼ਰਬਿਆਂ ਅਤੇ ਭਾਰਤੀ ਟੀਮ ਦੀ ਕੋਚਿੰਗ ਦੇ ਆਪਣੇ ਸਫਰ ਬਾਰੇ ਗੱਲ ਕੀਤੀ।
ਦ੍ਰਾਵਿੜ ਨੇ ਸਟਾਰ ਸਪੋਰਟਸ ਨੂੰ ਕਿਹਾ, “ਸਾਡੇ ਕੋਲ ਕੁਝ ਤਜ਼ਰਬੇਕਾਰ ਖਿਡਾਰੀ ਹਨ, ਅਸੀਂ ਪਿਛਲੇ 18 ਮਹੀਨਿਆਂ ਦੌਰਾਨ ਕਈ ਨੌਜਵਾਨ ਖਿਡਾਰੀਆਂ ਨੂੰ ਅਜ਼ਮਾਇਆ ਹੈ। ਤਿੰਨ ਵੱਖ-ਵੱਖ ਫਾਰਮੈਟਾਂ ਅਤੇ ਭਾਰਤੀ ਟੀਮ ਵੱਲੋਂ ਖੇਡੇ ਗਏ ਮੈਚਾਂ ਦੀ ਗਿਣਤੀ ਕਾਰਨ ਸਾਨੂੰ ਜ਼ਿਆਦਾ ਖਿਡਾਰੀਆਂ ਦੀ ਵਰਤੋਂ ਕਰਨੀ ਪਈ। ਇਹ ਮੇਰੇ ਲਈ ਸੱਚਮੁੱਚ ਦਿਲਚਸਪ ਅਤੇ ਇੱਕ ਵਧੀਆ ਸਿੱਖਣ ਦਾ ਅਨੁਭਵ ਰਿਹਾ ਹੈ।
ਉਸ ਨੇ ਕਿਹਾ, "ਹਾਂ, ਇਹ ਬਹੁਤ ਮਜ਼ੇਦਾਰ ਰਿਹਾ ਅਤੇ ਮੈਂ ਇਸਦਾ ਆਨੰਦ ਲਿਆ। ਇਸ ਦੌਰਾਨ ਮੈਨੂੰ ਬਹੁਤ ਸਾਰੇ ਖਿਡਾਰੀਆਂ ਨਾਲ ਕੰਮ ਕਰਨ ਅਤੇ ਇੱਕ ਵੱਡੇ ਸਮੂਹ ਨਾਲ ਬਿਹਤਰ ਰਿਸ਼ਤੇ ਬਣਾਉਣ ਦਾ ਮੌਕਾ ਮਿਲਿਆ। ਭਾਰਤੀ ਕੋਚ ਨੇ ਕਿਹਾ, 'ਇਨ੍ਹਾਂ 18 ਮਹੀਨਿਆਂ ਦੇ ਦੌਰਾਨ ਮੈਂ ਇਕ ਵਿਅਕਤੀ ਦੇ ਤੌਰ 'ਤੇ ਆਪਣੇ ਬਾਰੇ ਤੇ ਕੋਚਿੰਗ ਦੇ ਬਾਰੇ 'ਚ ਵੀ ਬਹੁਤ ਕੁਝ ਸਿੱਖਿਆ ਹੈ।'
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਜੂਨੀਅਰ ਮਹਿਲਾ ਹਾਕੀ ਏਸ਼ੀਆ ਕੱਪ : ਭਾਰਤ ਤੇ ਦੱਖਣੀ ਕੋਰੀਆ ਦਰਮਿਆਨ ਮੈਚ 2-2 ਨਾਲ ਰਿਹਾ ਡਰਾਅ
NEXT STORY