ਸਪੋਰਟਸ ਡੈਸਕ- ਵੂਮੈਨ ਪ੍ਰੀਮੀਅਰ ਲੀਗ (WPL) 2026 ਦੇ ਜਾਰੀ ਚੌਥੇ ਸੀਜ਼ਨ ਦੌਰਾਨ ਦਿੱਲੀ ਕੈਪੀਟਲਜ਼ ਦੀ ਟੀਮ ਨੂੰ ਉਦੋਂ ਵੱਡਾ ਝਟਕਾ ਲੱਗਾ ਜਦੋਂ ਉਨ੍ਹਾਂ ਦੀਆਂ ਦੋ ਖਿਡਾਰਨਾਂ, ਦੀਆ ਯਾਦਵ ਅਤੇ ਮਮਤਾ ਮਡੀਵਾਲਾ, ਸੱਟ ਕਾਰਨ ਟੂਰਨਾਮੈਂਟ ਤੋਂ ਬਾਹਰ ਹੋ ਗਈਆਂ। ਫਰੈਂਚਾਈਜ਼ੀ ਨੇ ਇਨ੍ਹਾਂ ਦੀ ਜਗ੍ਹਾ ਤੁਰੰਤ ਪ੍ਰਗਤੀ ਸਿੰਘ ਅਤੇ ਐਡਲਾ ਸ੍ਰੀਜਨਾ ਨੂੰ 10-10 ਲੱਖ ਰੁਪਏ ਦੇ ਬੇਸ ਪ੍ਰਾਈਸ 'ਤੇ ਟੀਮ ਵਿੱਚ ਸ਼ਾਮਲ ਕਰਨ ਦਾ ਐਲਾਨ ਕੀਤਾ ਹੈ।
ਦਿੱਲੀ ਦੀ ਟੀਮ ਨੇ ਹੁਣ ਤੱਕ 5 ਮੈਚਾਂ ਵਿੱਚੋਂ 2 ਜਿੱਤੇ ਹਨ ਅਤੇ ਪਲੇਆਫ ਦੀ ਦੌੜ ਵਿੱਚ ਬਣੇ ਰਹਿਣ ਲਈ ਉਨ੍ਹਾਂ ਨੂੰ ਅਗਲੇ ਤਿੰਨ ਲੀਗ ਮੈਚਾਂ ਵਿੱਚ ਬਿਹਤਰ ਪ੍ਰਦਰਸ਼ਨ ਕਰਨਾ ਹੋਵੇਗਾ। ਅੰਕ ਸੂਚੀ ਦੀ ਗੱਲ ਕਰੀਏ ਤਾਂ ਸਮ੍ਰਿਤੀ ਮੰਧਾਨਾ ਦੀ ਅਗਵਾਈ ਵਾਲੀ ਰਾਇਲ ਚੈਲੰਜਰਜ਼ ਬੈਂਗਲੁਰੂ (RCB) ਨੇ ਆਪਣੇ ਸ਼ੁਰੂਆਤੀ ਪੰਜੇ ਮੈਚ ਜਿੱਤ ਕੇ ਪਹਿਲਾਂ ਹੀ ਪਲੇਆਫ ਵਿੱਚ ਜਗ੍ਹਾ ਪੱਕੀ ਕਰ ਲਈ ਹੈ।
ਦਿੱਲੀ ਕੈਪੀਟਲਜ਼ ਇਸ ਸਮੇਂ ਚੌਥੇ ਸਥਾਨ 'ਤੇ ਹੈ ਅਤੇ ਉਨ੍ਹਾਂ ਦਾ ਅਗਲਾ ਅਹਿਮ ਮੁਕਾਬਲਾ 24 ਜਨਵਰੀ ਨੂੰ ਮਜ਼ਬੂਤ ਬੈਂਗਲੁਰੂ ਟੀਮ ਵਿਰੁੱਧ ਹੋਵੇਗਾ। ਮੌਜੂਦਾ ਚੈਂਪੀਅਨ ਮੁੰਬਈ ਇੰਡੀਅਨਜ਼ ਤੀਜੇ ਅਤੇ ਗੁਜਰਾਤ ਜਾਇੰਟਸ ਦੂਜੇ ਸਥਾਨ 'ਤੇ ਕਾਬਜ਼ ਹਨ।
ਆਸਟ੍ਰੇਲੀਆ ਵਿਰੁੱਧ ਲੜੀ ਲਈ ਸ਼ਾਹੀਨ ਅਫਰੀਦੀ ਪਾਕਿਸਤਾਨੀ ਟੀਮ ’ਚ
NEXT STORY