ਸਿਡਨੀ – ਭਾਰਤ ਤੇ ਆਸਟਰੇਲੀਆ ਵਿਚਾਲੇ ਜਾਰੀ 4 ਟੈਸਟ ਮੈਚਾਂ ਦੀ ਸੀਰੀਜ਼ ਦਾ ਤੀਜਾ ਮੈਚ ਪਹਿਲਾਂ ਤੋਂ ਨਿਰਧਾਰਿਤ ਸਿਡਨੀ ਦੇ ਮੈਦਾਨ ’ਤੇ ਹੀ ਆਯੋਜਿਤ ਹੋਵੇਗਾ। ਕ੍ਰਿਕਟ ਆਸਟਰੇਲੀਆ ਨੇ ਐਤਵਾਰ ਨੂੰ ਬਿਆਨ ਜਾਰੀ ਕਰਕੇ ਇਸਦੀ ਪੁਸ਼ਟੀ ਕੀਤੀ।
ਸਿਡਨੀ ਵਿਚ ਦਰਅਸਲ ਵਿਸ਼ਵ ਪੱਧਰੀ ਮਹਾਮਾਰੀ ਕੋਰੋਨਾ ਵਾਇਰਸ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਤੋਂ ਬਾਅਦ ਸਥਾਨਕ ਪ੍ਰਸ਼ਾਸਨ ਨੇ ਨਿਊ ਸਾਊਥ ਵੇਲਸ ਦੇ ਨਾਲ ਲੱਗਣ ਵਾਲੀਆਂ ਸਰੱਹਦਾਂ ਨੂੰ ਬੰਦ ਕਰ ਦਿੱਤਾ ਹੈ। ਭਾਰਤ ਤੇ ਆਸਟਰੇਲੀਆ ਵਿਚਾਲੇ ਤੀਜਾ ਟੈਸਟ 7 ਜਨਵਰੀ ਤੋਂ ਸਿਡਨੀ ਵਿਚ ਹੋਣਾ ਹੈ।
ਕ੍ਰਿਕਟ ਆਸਟਰੇਲੀਆ ਦੇ ਅੰਤ੍ਰਿਮ ਕਾਰਜਕਾਰੀ ਮੁਖੀ ਨਿਕ ਹਾਕਲੀ ਨੇ ਕਿਹਾ, ‘‘ਭਾਰਤ ਤੇ ਆਸਟਰੇਲੀਆ ਵਿਚਾਲੇ ਤੀਜਾ ਟੈਸਟ ਮੈਚ ਸ਼ੁਰੂ ਹੋਣ ਵਿਚ ਅਜੇ ਦੋ ਹਫਤੇ ਤੋਂ ਵੱਧ ਦਾ ਸਮਾਂ ਬਾਕੀ ਹੈ, ਜਿਸ ਨਾਲ ਸਾਨੂੰ ਸ਼ਹਿਰ ਵਿਚ ਸਿਹਤ ਸਬੰਧੀ ਸਥਿਤੀ ਦਾ ਮੁਲਾਂਕਣ ਕਰਨ ਦਾ ਮੌਕਾ ਮਿਲ ਜਾਵੇਗਾ। ਅਸੀਂ ਆਪਣੇ ਪ੍ਰੋਗਰਾਮ ਵਿਚ ਕੋਈ ਬਦਲਾਅ ਨਹੀਂ ਕੀਤਾ ਹੈ ਤੇ ਸਾਡੀ ਪਹਿਲਕਦਮੀ ਸਿਡਨੀ ਕ੍ਰਿਕਟ ਗਰਾਊਂਡ ’ਤੇ ਮੈਚ ਖੇਡਣ ਦੀ ਬਣੀ ਹੋਈ ਹੈ।’’
ਸਿਡਨੀ ਵਿਚ ਦਰਸਅਲ ਪਿਛਲੇ ਕੁਝ ਦਿਨਾਂ ਤੋਂ ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ। ਭਾਰਤੀ ਟੀਮ ਐਡੀਲੇਡ ਵਿਚ ਹੋਇਆ ਪਹਿਲਾ ਟੈਸਟ ਮੁਕਾਬਲਾ ਖੇਡਣ ਲਈ ਸਿਡਨੀ ਤੋਂ ਆਈ ਸੀ। ਕ੍ਰਿਕਟ ਆਸਟਰੇਲੀਆ ਨੇ ਇਨ੍ਹਾਂ ਸਥਿਤੀਆਂ ਨੂੰ ਧਿਆਨ ਵਿਚ ਰੱਖਦੇ ਹੋਏ ਕਿਹਾ ਕਿ ਬਾਓ ਸੁਰੱਖਿਆ ਟੀਮ, ਸਰਕਾਰ, ਖੇਤਰੀ ਸੰਘਾਂ, ਆਸਟਰੇਲੀਆਈ ਕ੍ਰਿਕਟਰਸ ਐਸੋਸੀਏਸ਼ਨ ਤੇ ਸਹਿਯੋਗੀਆਂ ਦੇ ਨਾਲ ਵਿਚਾਰ-ਵਟਾਂਦਰਾ ਕਰਕੇ ਸਹੀ ਫੈਸਲਾ ਲਿਆ ਜਾਵੇਗਾ।
ਨੋਟ- ਭਾਰਤ ਤੇ ਆਸਟਰੇਲੀਆ ਵਿਚਾਲੇ ਸਿਡਨੀ ’ਚ ਹੀ ਹੋਵੇਗਾ ਤੀਜਾ ਟੈਸਟ । ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।
ਦੂਜੇ ਟੈਸਟ ’ਚ ਖੇਡ ਸਕਦੈ ਬਰਨਸ, ਪੁਕੋਵਸਕੀ ਅਜੇ ਕਨਕਸ਼ਨ ਤੋਂ ਨਹੀਂ ਉਭਰਿਆ
NEXT STORY