ਟੋਕੀਓ– ਟੋਕੀਓ ਓਲੰਪਿਕ ਦੀ ਟਾਰਚ ਰਿਲੇਅ ਸ਼ੁਰੂ ਹੋਣ ਵਿਚ ਤਕਰੀਬਨ 3 ਮਹੀਨੇ ਹੀ ਰਹਿ ਗਏ ਹਨ ਤੇ ਸਵਾਲ ਅਜੇ ਵੀ ਉਹ ਹੀ ਹੈ ਕਿ ਕੋਰੋਨਾ ਮਹਾਮਾਰੀ ਵਿਚਾਲੇ ਇਸਦਾ ਸਫਲ ਤੇ ਸੁਰੱਖਿਅਤ ਆਯੋਜਨ ਕਿਵੇਂ ਕਰਵਾਇਆ ਜਾਵੇ।
ਆਯੋਜਕਾਂ ਨੇ ਮੰਗਲਵਾਰ ਨੂੰ ਕਿਹਾ ਕਿ ਰਿਲੇਅ 25 ਮਾਰਚ ਨੂੰ ਫੁਕੁਸ਼ਿਮਾ ਤੋਂ ਸ਼ੁਰੂ ਹੋਵੇਗੀ। 9 ਮਹੀਨੇ ਪਹਿਲਾਂ ਜਦੋਂ ਮਹਾਮਾਰੀ ਦੇ ਕਾਰਣ ਓਲੰਪਿਕ ਮੁਲਤਵੀ ਕੀਤੀਆਂ ਗਈਆਂ ਸਨ ਤਦ ਵੀ ਰਿਲੇਅ ਇੱਥੋਂ ਹੀ ਸ਼ੁਰੂ ਹੋਣੀ ਸੀ। ਜਾਪਾਨ ਦੇ ਸਮੁੰਦਰੀ ਕੰਢਿਆਂ ਦੇ ਇਲਾਕੇ ਵਿਚ ਸਥਿਤ ਇਹ ਸ਼ਹਿਰ 10 ਸਾਲ ਪਹਿਲਾਂ ਭੂਚਾਲ ਤੇ ਸੁਨਾਮੀ ਨਾਲ ਤਬਾਅ ਹੋ ਗਿਆ ਸੀ। ਇਸ ਤੋਂ ਬਾਅਦ ਪ੍ਰਮਾਣੂ ਸਰੋਤਾਂ ਤੋਂ ਰਿਸਾਅ ਦੀ ਤ੍ਰਾਸਦੀ ਵੀ ਇਸਨੇ ਝੱਲੀ। ਟਾਰਚ ਰਿਲੇਅ ਪੂਰੇ ਜਾਪਾਨ ਵਿਚ ਘੁੰਮੇਗੀ, ਜਿਸ ਵਿਚ 10,000 ਦੌੜਾਕ ਤੇ ਸੈਂਕੜੇ ਅਧਿਕਾਰੀ ਹਿੱਸਾ ਲੈਣਗੇ। ਇਸ ਵਿਚ ਸਥਾਨਕ ਵਾਸੀ ਸ਼ਾਮਲ ਨਹੀਂ ਹਨ।
ਟੋਕੀਓ ਓਲੰਪਿਕ ਆਯੋਜਨ ਕਮੇਟੀ ਦੇ ਅਧਿਕਾਰੀ ਯੂਕਿਹਿਕੋ ਨੁਨੋਮੂਰਾ ਨੇ ਕਿਹਾ,''ਟਾਰਚ ਰਿਲੇਅ ਦੌਰਾਨ ਕੋਰੋਨਾ ਪ੍ਰੋਟੋਕਾਲ ਦਾ ਪੂਰਾ ਧਿਆਨ ਰੱਖਿਆ ਜਾਵੇਗਾ। ਦਰਸ਼ਕ, ਟਾਰਚ ਨੂੰ ਫੜਨ ਵਾਲੇ ਤੇ ਅਧਿਕਾਰੀ ਸਾਰੇ ਇਸਦੀ ਪਾਲਣਾ ਕਰਨਗੇ।'' ਰਿਲੇਅ 121 ਦਿਨਾਂ ਤਕ ਚੱਲੇਗੀ ਤੇ 859 ਸ਼ਹਿਰਾਂ ਵਿਚੋਂ ਲੰਘੇਗੀ। ਓਲੰਪਿਕ 23 ਜੁਲਾਈ 2021 ਤੋਂ ਸ਼ੁਰੂ ਹੋਣਗੀਆਂ।
ਨੋਟ- ਟੋਕੀਓ ਓਲੰਪਿਕ ਦੀ ਟਾਰਚ ਰਿਲੇਅ 3 ਮਹੀਨੇ ਬਾਅਦ । ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।
ICC ਟੈਸਟ ਰੈਂਕਿੰਗ : ਦੂਜੇ ਸਥਾਨ 'ਤੇ ਪੁੱਜੇ ਵਿਰਾਟ ਕੋਹਲੀ, ਇਨ੍ਹਾਂ ਭਾਰਤੀਆਂ ਨੂੰ ਵੀ ਮਿਲੀ ਪਹਿਲੇ 10 'ਚ ਜਗ੍ਹਾ
NEXT STORY