ਜਲੰਧਰ - ਆਪਣੇ ਵਤੀਰੇ ਕਾਰਨ ਡਬਲਯੂ. ਡਬਲਯੂ. ਈ. ਰੈਸਲਰ ਬੈਕੀ ਲਿੰਚ ਲਗਾਤਾਰ ਚਰਚਾ ਵਿਚ ਬਣੀ ਹੋਈ ਹੈ। ਬੀਤੇ ਦਿਨੀਂ ਸਕੈਮਡਾਓਨ ਲਾਈਵ ਈਵੈਂਟ ਵਿਚ ਡਬਲਯੂ. ਡਬਲਯੂ. ਈ. ਦੀ ਕਮਿਸ਼ਨਰ ਸਟੈਫਨੀ ਨੇ ਉਸ ਨੂੰ ਮਾਨਸਿਕ ਤੌਰ 'ਤੇ ਬੀਮਾਰ ਹੋਣ ਦਾ ਕਹਿ ਕੇ ਸਸਪੈਂਡ ਕਰ ਦਿੱਤਾ ਸੀ। ਇਸ ਨਾਲ ਬੈਕੀ ਇੰਨਾ ਨਾਰਾਜ਼ ਹੋਈ ਸੀ ਕਿ ਉਸ ਨੇ ਸਟੈਫਨੀ 'ਤੇ ਹੀ ਹਮਲਾ ਕਰ ਦਿੱਤਾ ਪਰ ਬੈਕੀ ਜਦੋਂ ਇਕ ਵਾਰ ਫਿਰ ਰਿੰਗ ਵਿਚ ਆਈ ਤਾਂ ਇਸ ਵਾਰ ਉਸਦਾ ਸਾਹਮਣਾ ਸਟੈਫਨੀ ਦੇ ਪਤੀ ਟ੍ਰਿਪਲ ਐੈੱਚ ਨਾਲ ਹੋ ਗਿਆ। ਬੈਕੀ ਨੇ ਉਸ ਨੂੰ ਵੀ ਨਹੀਂ ਛੱਡਿਆ ਤੇ ਰਿੰਗ ਵਿਚਾਲੇ ਹੀ ਥੱਪੜ ਜੜ ਦਿੱਤਾ।


ਉਕਤ ਘਟਨਾਕ੍ਰਮ ਤੋਂ ਬਾਅਦ ਬੈਕੀ ਨੇ ਆਪਣੇ ਟਵਿਟਰ ਅਕਾਊਂਟ 'ਤੇ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਉਸ ਨੇ ਟ੍ਰਿਪਲ ਐੱਚ ਨੂੰ ਕਿਉਂ ਥੱਪੜ ਮਾਰਿਆ ਸੀ। ਬੈਕੀ ਨੇ ਲਿਖਿਆ, ''ਹਾਏ ਸਟੈਫਨੀ! ਆਪਣੇ ਪਤਨੀ ਤੋਂ ਪੁੱਛਣਾ ਨਾ ਭੁੱਲਣਾ ਕਿ ਉਹ ਦਿਨ ਉਸਦੇ ਲਈ ਕਿਹੋ ਜਿਹਾ ਸੀ।'' ਇਸਦੇ ਨਾਲ ਹੀ ਉਸ ਨੇ ਇਹ ਵੀ ਲਿਖਿਆ ਸੀ ਕਿ ਮੈਂ ਤੁਹਾਡੇ 'ਤੇ ਭਰੋਸਾ ਨਹੀਂ ਕਰਦੀ। ਜ਼ਿਕਰਯੋਗ ਹੈ ਕਿ ਬੈਕੀ ਦਾ ਮਾਰਚ ਮਹੀਨੇ ਵਿਚ ਹੋਣ ਵਾਲੀ ਰੈਸਲਮੇਨੀਆ-35 ਵਿਚ ਰੌਂਡਾ ਰੋਜੀ ਨਾਲ ਮੁਕਾਬਲਾ ਹੋਣਾ ਹੈ ਪਰ ਇਸ ਤੋਂ ਪਹਿਲਾਂ ਹੀ ਉਕਤ ਘਟਨਾ ਕਾਰਨ ਮੈਚ ਹੋਣਾ ਮੁਸ਼ਕਿਲ ਲੱਗ ਰਿਹਾ ਹੈ।


ਮਹਿਲਾ ਟੀਮ ਨੂੰ ਜਿੱਤਣ ਲਈ ਵਿਵਾਦ ਤੋਂ ਉਭਰਨਾ ਪਵੇਗਾ
NEXT STORY